ਆਈ ਤਾਜਾ ਵੱਡੀ ਖਬਰ
ਬੇਸ਼ੱਕ ਸਾਡੇ ਸਮਾਜ ਦੇ ਵਿੱਚ ਵਿਆਹ ਦੀ ਉਮਰ ਕਾਨੂਨੀ ਤੌਰ ਤੇ ਤੈਅ ਕੀਤੀ ਗਈ ਹੈ l ਜਿਸ ਉਮਰ ਮੁਤਾਬਕ ਕੁੜੀ ਮੁੰਡੇ ਦਾ ਵਿਆਹ ਕੀਤਾ ਜਾਂਦਾ ਹੈ l ਜੇਕਰ ਕੋਈ ਛੋਟੀ ਉਮਰ ਦੇ ਵਿੱਚ ਵਿਆਹ ਕੀਤਾ ਜਾਵੇ ਤਾਂ ਕਾਨੂੰਨ ਅਨੁਸਾਰ ਉਹਨਾਂ ਉੱਪਰ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਪਰ ਸਮਾਜ ਤੋਂ ਆਏ ਦਿਨ ਹੀ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿੱਥੇ ਛੋਟੀ ਉਮਰ ਦੇ ਵਿੱਚ ਮੁੰਡੇ ਕੁੜੀਆਂ ਵਿਆਹ ਕਰਵਾਉਂਦੇ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ 15 ਸਾਲਾ ਮਾਸੂਮ ਬੱਚੀ ਦੇ ਵੱਲੋਂ ਇੱਕ ਪੁੱਤਰ ਨੂੰ ਜਨਮ ਦਿੱਤਾ ਗਿਆ l
ਜਿਸ ਬਾਰੇ ਜਾਨਣ ਤੋਂ ਬਾਅਦ ਸਾਰੇ ਲੋਕ ਹੈਰਾਨ ਹੁੰਦੇ ਪਏ ਹਨ। ਮਾਮਲਾ ਮਾਨਸਾ ਤੋਂ ਸਾਹਮਣੇ ਆਇਆ l ਜਿੱਥੇ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਇੱਕ 15 ਸਾਲਾਂ ਦੀ ਕੁੜੀ ਦੇ ਵੱਲੋਂ ਇੱਕ ਪੁੱਤਰ ਨੂੰ ਜਨਮ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ 15 ਸਾਲਾ ਬੱਚੀ ਦਾ ਵਿਆਹ ਉਸ ਦੇ ਮਾਪਿਆਂ ਨੇ 21 ਸਾਲਾ ਨੌਜਵਾਨ ਦੇ ਨਾਲ ਸਹਿਮਤੀ ਨਾਲ ਵਿਆਹ ਕਰਵਾਇਆ ਸੀ। ਸਿਵਲ ਹਸਪਤਾਲ ਮਾਨਸਾ ਨੇ ਕੁੜੀ ਦੇ ਪਰਿਵਾਰਕ ਮੈਂਬਰਾਂ ਤੋਂ ਐਫੀਡੈਵਿਟ ਲੈ ਕੇ ਡਿਲੀਵਰੀ ਕਰ ਦਿੱਤੀ ਤੇ ਇਸ ਬਾਰੇ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਹੈ। ਇਸ ਮਾਮਲੇ ਬਾਰੇ ਸਿਵਲ ਹਸਪਤਾਲ ਵੱਲੋਂ ਪੁਲਸ ਨੂੰ ਲਿਖਤੀ ਤੌਰ ‘ਤੇ ਜਾਣੂੰ ਕਰਵਾ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁੜੀ ਨੇ ਪਰਿਵਾਰ ਦੀ ਸਹਿਮਤੀ ਨਾਲ ਵਿਆਹ ਕਰਵਾਇਆ l ਵਿਆਹ ਵੇਲੇ ਕੁੜੀ ਦੀ ਉਮਰ 14 ਸਾਲ ਸੀ। ਹਾਲਾਂਕਿ ਕਾਨੂੰਨੀ ਤੌਰ ‘ਤੇ ਇਹ ਵਿਆਹ ਨਹੀਂ ਹੋ ਸਕਦਾ। ਪਰ ਇਸ ਬੱਚੀ ਦੇ ਵਿਆਹ ਨੂੰ ਇੱਕ ਸਾਲ ਪੂਰਾ ਹੋ ਚੁੱਕਿਆ ਹੈ ਤੇ ਇਸ ਬੱਚੀ ਨੇ ਇੱਕ ਬੱਚੇ ਨੂੰ ਵੀ ਜਨਮ ਦਿੱਤਾ ਹੈ l ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ l
Previous Postਸ਼੍ਰੀ ਦਰਬਾਰ ਸਾਹਿਬ ਨੇੜੇ ਅੱਧੀ ਰਾਤ ਨੂੰ ਪਿਆ ਭੜਥੂ , ਸਹਿਮ ਗਏ ਲੋਕ
Next Postਪੰਜਾਬ ਚ ਹੁਣ ਇਸ ਦਿਨ ਪਵੇਗਾ ਮੀਂਹ , ਮੌਸਮ ਵਿਭਾਗ ਨੇ ਹੁਣੇ ਹੁਣੇ ਕੀਤਾ ਐਲਾਨ