ਆਈ ਤਾਜਾ ਵੱਡੀ ਖਬਰ
ਹਰ ਰੋਜ਼ ਹੀ ਬਹੁਤ ਸਾਰੇ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਨਸਾਨੀ ਜ਼ਿੰਦਗੀ ਬੇਹੱਦ ਅਨਮੋਲ ਹੁੰਦੀ ਹੈ ਜਿਸ ਜ਼ਰੀਏ ਇਨਸਾਨ ਇਸ ਦੁਨੀਆਂ ਦੇ ਕਈ ਰੰਗ ਦੇਖਦਾ ਹੈ। ਪਰ ਮਹਿਜ਼ ਇੱਕ ਛੋਟੀ ਜਿਹੀ ਗਲਤੀ ਦੇ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਚਲੀਆਂ ਜਾਂਦੀਆਂ ਹਨ। ਜਿਨ੍ਹਾਂ ਵਿਚੋ ਕਈ ਘਟਨਾਵਾਂ ਤੇ ਲਾਪ੍ਰਵਾਹੀ ਕਾਰਨ ਹੁੰਦੀਆਂ ਹਨ ਜਦ ਕਿ ਕੁਝ ਦੌਰਾਨ ਅਚਨਚੇਤ ਹਾਦਸੇ ਵਾਪਰ ਜਾਂਦੇ ਹਨ। ਇਨ੍ਹਾਂ ਵੱਖ ਵੱਖ ਦੁਰਘਟਨਾਵਾਂ ਦੇ ਵਿਚ ਕਈ ਲੋਕਾਂ ਦੀ ਮੌਤ ਹੋਣ ਨਾਲ ਹਾਲਾਤ ਗੰਭੀਰ ਹੋ ਜਾਂਦੇ ਹਨ।
ਖੇਤੀ ਅੰਦੋਲਨ ਦੇ ਦੌਰਾਨ ਹੁਣ ਤੱਕ ਕਈ ਨੌਜਵਾਨ ਕਿਸਾਨ ਮੌਤ ਇਸ ਦੁਨੀਆਂ ਤੋਂ ਰੁਖ਼ਸਤ ਹੋ ਚੁੱਕੇ ਹਨ। ਆਏ ਦਿਨ ਹੀ ਬੁਹਤ ਸਾਰੇ ਕਿਸਾਨ ਕਿਸੇ ਨਾ ਕਿਸੇ ਘਟਨਾ ਦੇ ਸ਼ਿਕਾਰ ਹੋ ਰਹੇ ਹਨ। ਹੁਣ ਤੱਕ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਜਾ ਰਹੇ ਤੇ ਜਾਂ ਵਾਪਸ ਆਉਂਦੇ ਸਮੇਂ ਬਹੁਤ ਸਾਰੇ ਕਿਸਾਨ ਸ਼ਹੀਦ ਹੋ ਚੁੱਕੇ ਹਨ। ਹੁਣ ਖੇਤਾਂ ਵਿੱਚ ਪਾਣੀ ਲਗਾਉਣ ਵਾਲੇ ਕਿਸਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਹੋਏ ਇਕ ਦੁਖਦ ਸਮਾਚਾਰ ਦੇ ਅਨੁਸਾਰ ਪੰਜਾਬ ਦੇ ਵਿਚ ਇਕ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਇਹ ਮ੍ਰਿਤਕ ਕਿਸਾਨ ਬਰੇਟਾ ਦੇ ਨਜ਼ਦੀਕ ਬਹਾਦਰਪੁਰ ਪਿੰਡ ਦਾ ਰਹਿਣ ਵਾਲਾ ਸੀ।
ਮ੍ਰਿਤਕ ਕਿਸਾਨ ਮਹਿਜ਼ 30 ਸਾਲ ਦਾ ਸੀ ਅਤੇ ਇਸ ਅਣਹੋਣੀ ਸਮੇਂ ਉਹ ਆਪਣੇ ਖੇਤਾਂ ਦੇ ਵਿਚ ਕਣਕ ਦੀ ਫਸਲ ਨੂੰ ਰਾਤ ਸਮੇਂ ਪਾਣੀ ਲਗਾਉਣ ਲਈ ਗਿਆ ਹੋਇਆ ਸੀ। ਉਸ ਸਮੇਂ ਉਹ ਖੇਤਾਂ ਵਿੱਚ ਪਾਣੀ ਲਾਉਂਦੇ ਸਮੇਂ ਕਰੰਟ ਦੀ ਚਪੇਟ ਵਿਚ ਆ ਗਿਆ ਅਤੇ ਮੌਕੇ ਉੱਪਰ ਹੀ ਉਸਦੀ ਮੌਤ ਹੋ ਗਈ। ਇਸ ਹਾਦਸੇ ਦਾ ਪਤਾ ਲੱਗਦੇ ਸਾਰ ਹੀ ਪਰਿਵਾਰ ਦੇ ਵਿਚ ਚੀਕ ਚਿਹਾੜਾ ਪੈ ਗਿਆ। ਆਸ ਪਾਸ ਦੇ ਪਿੰਡਾਂ ਵਿੱਚ ਵੀ ਇਸ ਘਟਨਾ ਦੇ ਨਾਲ ਸੋਗ ਦਾ ਮਾਹੌਲ ਛਾਇਆ ਹੋਇਆ ਹੈ। ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ, ਅਤੇ ਦੋ ਭੈਣਾਂ ਤੇ ਇਕ ਭਰਾ ਨੂੰ ਛੱਡ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਨੌਜਵਾਨ ਇਕ ਸਧਾਰਨ ਕਿਸਾਨ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ। ਖੇਤਾਂ ਵਿੱਚ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਵਾਰਸਾਂ ਦੇ ਹਵਾਲੇ ਸੌਂਪ ਦਿੱਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਥਾਣਾ ਮੁਖੀ ਬਰੇਟਾ ਜਸਵੰਤ ਸਿੰਘ ਵੱਲੋਂ ਦਿੱਤੀ ਗਈ ਹੈ।
Previous Postਹੁਣੇ ਹੁਣੇ ਕਨੇਡਾ ਤੋਂ ਆਈ ਵੱਡੀ ਖੁਸ਼ੀ ਦੀ ਖਬਰ – ਟਰੂਡੋ ਨੇ ਖੁਦ ਟਵੀਟ ਕਰ ਦਿੱਤੀ ਇਹ ਜਾਣਕਾਰੀ
Next Postਮਾੜੀ ਖਬਰ : ਦਿੱਲੀ ਧਰਨੇ ਤੋਂ ਵਾਪਿਸ ਆ ਰਹੇ ਕਿਸਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ