ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਜਿਸ ਤਰ੍ਹਾਂ ਕਰਾਰੀ ਹਾਰ ਹੋਈ ਹੈ ਉਸ ਹਾਰ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਤੋਂ ਇਕਦਮ ਵੱਖਰਾ ਹੋ ਕੇ ਚੱਲ ਰਹੇ ਹਨ । ਜਿਸ ਦੇ ਚੱਲਦੇ ਕਾਂਗਰਸ ਪਾਰਟੀ ਦੇ ਲੀਡਰਾਂ ਲਈ ਨਵਜੋਤ ਸਿੰਘ ਸਿੱਧੂ ਹੁਣ ਨਿਸ਼ਾਨੇ ਤੇ ਹਨ । ਲਗਾਤਾਰ ਕਾਂਗਰਸੀ ਲੀਡਰਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਬਿਆਨਬਾਜ਼ੀ ਕੀਤੀ ਜਾ ਰਹੀ ਹੈ । ਇਸੇ ਵਿਚਕਾਰ ਬੀਤੇ ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਕਾਂਗਰਸ ਹਾਈਕਮਾਨ ਨੂੰ ਚਿੱਠੀ ਵੀ ਲਿਖੀ ਗਈ ਸੀ । ਉਸ ਚਿੱਠੀ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ ਆਪਣੀ ਚੁੱਪੀ ਤੋੜ ਤੋੜ ਦਿੱਤੀ ਹੈ ।
ਨਵਜੋਤ ਸਿੰਘ ਸਿੱਧੂ ਨੇ ਅਸਿੱਧੇ ਤੌਰ ਤੇ ਸ਼ਾਇਰਾਨਾ ਅੰਦਾਜ਼ ਵਿੱਚ ਆਪਣੇ ਟਵਿੱਟਰ ਤੇ ਇਕ ਟਵੀਟ ਕੀਤਾ ਅਤੇ ਉਸ ਟਵੀਟ ਵਿੱਚ ਆਖਿਆ ਆਪਣੇ ਖ਼ਿਲਾਫ਼ ਗੱਲਾਂ ਮੈਂ ਅਕਸਰ ਖ਼ਾਮੋਸ਼ ਰਹਿ ਕੇ ਸੁਣਦਾ ਹਾਂ ਜਵਾਬ ਦੇਣ ਦਾ ਹੱਕ ਮੈਂ ਵਕਤ ਨੂੰ ਦੇ ਰੱਖਿਆ ਹੈ । ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਾਂਗਰਸ ਹਾਈ ਕਮਾਨ ਨੂੰ ਨਵਜੋਤ ਸਿੰਘ ਸਿੱਧੂ ਖਿਲਾਫ ਵੱਡੀ ਕਾਰਵਾਈ ਕਰਦਿਆਂ ਹੋਇਆ ਇਕ ਪੱਤਰ ਲਿਖਿਆ ਸੀ । ਇਸ ਪੱਤਰ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਤੋਂ ਸਫ਼ਾਈ ਮੰਗੀ ਜਾਵੇ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਕਿਉਂ ਨਾ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ ।
ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਦੇਸ਼ ਦੇ ਹੋਰਾਂ ਚਾਰ ਸੂਬਿਆਂ ਦੇ ਵਿੱਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਹਾਈਕਮਾਨ ਦੇ ਵੱਲੋਂ ਪੰਜਾਂ ਸੂਬਿਆਂ ਦੇ ਕਾਂਗਰਸ ਦੇ ਪ੍ਰਧਾਨ ਦੇ ਕੋਲੋਂ ਅਸਤੀਫੇ ਦੀ ਮੰਗ ਕੀਤੀ ਗਈ ਸੀ । ਜਿਸਤੋਂ ਬਾਅਦ ਪੰਜਾਂ ਸੂਬਿਆਂ ਦੇ ਕਾਂਗਰਸੀ ਪ੍ਰਧਾਨਾਂ ਨੇ ਅਸਤੀਫ਼ੇ ਦੇ ਦਿੱਤੇ ਇਨ੍ਹਾਂ ਅਸਤੀਫ਼ੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਾਫੀ ਖਫਾ ਚਲ ਰਹੇ ਹਨ ।
ਲਗਾਤਾਰ ਉਨ੍ਹਾਂ ਦੇ ਵੱਲੋਂ ਆਪਣੀ ਪਾਰਟੀ ਖ਼ਿਲਾਫ਼ ਬਿਆਨਬਾਜ਼ੀ ਕੀਤੀ ਜਾ ਰਹੀ ਹੈ । ਜਿਸ ਦੇ ਚੱਲਦੇ ਹੁਣ ਕਈ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਤੋਂ ਨਿਰਾਸ਼ ਹਨ ਤੇ ਜਿਸ ਦੇ ਚੱਲਦੇ ਹੁਣ ਉਨ੍ਹਾਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ । ਕਾਰਵਾਈ ਦੀ ਮੰਗ ਨੂੰ ਲੈ ਕੇ ਹਰੀਸ਼ ਚੌਧਰੀ ਵੱਲੋਂ ਸੋਨੀਆ ਗਾਂਧੀ ਨੂੰ ਚਿੱਠੀ ਵੀ ਲਿਖੀ ਗਈ ਹੈ ।
Previous Postਪੰਜਾਬ ਚ ਇਥੇ 85 ਸਾਲਾ ਸੱਸ ਨਾਲ ਨੂੰਹ ਨੇ ਕੀਤਾ ਅਜਿਹਾ ਕਾਰਾ, ਬੁਰੀ ਤਰਾਂ ਢਾਇਆ ਤਸ਼ੱਦਦ, ਵੀਡੀਓ ਹੋਈ ਵਾਇਰਲ
Next Postਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ, ਪੰਜਾਬ ਦੇ ਲੋਕ 10 ਮਈ ਸ਼ਾਮ 5 ਵਜੇ ਤਕ ਕਰਨ ਇਹ ਕੰਮ- ਤਾਜਾ ਵੱਡੀ ਖਬਰ