ਪੰਜਾਬ: ਔਰਤ ਨੇ ਦਿੱਤਾ 4 ਬੱਚਿਆਂ ਨੂੰ ਜਨਮ, ਬੱਚਿਆਂ ਦੀ ਹਾਲਤ ਸਥਿਰ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਹਰ ਇਨਸਾਨ ਵੱਲੋਂ ਆਪਣੇ ਪਰਿਵਾਰ ਨੂੰ ਛੋਟਾ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤੇ ਵਧ ਰਹੀ ਮਹਿੰਗਾਈ ਦੇ ਚਲਦਿਆਂ ਹੋਇਆਂ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਵੀ ਬਹੁਤ ਸਾਰੇ ਪਰਿਵਾਰਾਂ ਵੱਲੋਂ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਜਿੱਥੇ ਕੁਝ ਮਾਪੇ ਇਕ ਬੱਚੇ ਲਈ ਤਰਸਦੇ ਹਨ ਉਥੇ ਹੀ ਪਰਮਾਤਮਾ ਵੱਲੋਂ ਕਈ ਮਾਪਿਆਂ ਉਪਰ ਅਜਿਹੀ ਮਿਹਰ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਇਕ ਨਹੀਂ ਸਗੋਂ ਚਾਰ ਬੱਚੇ ਇੱਕਠੇ ਹੀ ਦੇ ਦਿੰਦਾ ਹੈ। ਹੁਣ ਪੰਜਾਬ ਵਿੱਚ ਔਰਤ ਨੇ ਦਿੱਤਾ 4 ਬੱਚਿਆਂ ਨੂੰ ਜਨਮ, ਬੱਚਿਆਂ ਦੀ ਹਾਲਤ ਸਥਿਰ, ਜਿਸ ਬਾਰੇ ਸਭ ਜਾਣਕਾਰੀ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੁਧਿਆਣਾ ਪ੍ਰੀਤ ਨਰਸਿੰਗ ਹੋਮ ਤੋਂ ਸਾਹਮਣੇ ਆਇਆ ਹੈ। ਜਿੱਥੇ ਲੁਧਿਆਣਾ ਵਿੱਚ ਰਾਹੋਂ ਰੋਡ ‘ਤੇ ਸਥਿਤ ਪ੍ਰੀਤ ਨਰਸਿੰਗ ਹੋਮ ਚਾਰ ਇਕੱਠੇ ਬੱਚਿਆਂ ਦਾ ਜਨਮ ਹੋਇਆ ਹੈ। ਹਸਪਤਾਲ ਦੇ ਡਾਕਟਰਾਂ ਵੱਲੋਂ ਜਿੱਥੇ ਇੱਕ 32 ਸਾਲਾ ਔਰਤ ਦਾ ਸੀਜੇਰੀਅਨ ਆਪ੍ਰੇਸ਼ਨ ਰਾਹੀਂ ਜਣੇਪਾ ਕੀਤਾ ਗਿਆ ਹੈ ਜਿੱਥੇ ਇਸ ਔਰਤ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਉਥੇ ਹੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੀ ਡਾਕਟਰ ਸਤਿੰਦਰ ਕੌਰ ਤੇ ਆਪ੍ਰੇਸ਼ਨ ਕਰਨ ਵਾਲੀ ਮਹਿਲਾ ਡਾ. ਅੰਸ਼ੂ ਅਰੋੜਾ ਨੇ ਦੱਸਿਆ ਕਿ ਮਰੀਜ਼ ਰਾਜਿੰਦਰ ਕੌਰ, ਜੋ ਕਿ ਟਿੱਬਾ ਰੋਡ ਦੀ ਵਸਨੀਕ ਹੈ।

ਉਸ ਵੱਲੋਂ ਜਿੱਥੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਗਿਆ ਹੈ ਅਤੇ ਬੱਚਿਆਂ ਦੀ ਹਾਲਤ ਨਾਲ ਦੱਸੀ ਗਈ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਮਾਂ ਉਨ੍ਹਾਂ ਦੇ ਹਸਪਤਾਲ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਜਾਂਚ ਵਾਸਤੇ ਆ ਰਹੀ ਸੀ। ਅਤੇ ਇਸ ਸਮੇਂ ਜਣੇਪੇ ਮਗਰੋਂ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਜਿਸ ਦੀ ਸਥਿਤੀ ਨੂੰ ਦੇਖਦੇ ਹੋਏ 8ਵੇ ਮਹੀਨੇ ਵਿੱਚ ਹੀ ਡਿਲਵਰੀ ਕੀਤੀ ਗਈ ਹੈ। ਜਿਸ ਦੀ ਜਾਂਚ ਦੌਰਾਨ ਗਰਭ ‘ਚ 4 ਬੱਚਿਆਂ ਦੇ ਹੋਣ ਦਾ ਪਤਾ ਲੱਗਾ ਪਰ ਅੱਠਵੇਂ ਮਹੀਨੇ ਮਰੀਜ਼ ਦੀ ਹਾਲਤ ਨੂੰ ਦੇਖਦਿਆਂ ਡਲਿਵਰੀ ਕਰਨਾ ਜ਼ਰੂਰੀ ਹੋ ਗਿਆ।

ਬੱਚਿਆਂ ਨੂੰ ਜਿੱਥੇ ਹੋਰ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ ਉਥੇ ਡਾਕਟਰਾਂ ਵੱਲੋਂ ਬੱਚਿਆਂ ਬਾਰੇ ਦੱਸਿਆ ਗਿਆ ਕਿ 4 ਬੱਚਿਆਂ ‘ਚੋਂ 2 ਲੜਕੇ ਤੇ 2 ਲੜਕੀਆਂ ਹਨ। ਚਾਰਾਂ ਬੱਚਿਆਂ ਦਾ ਵਜ਼ਨ 2 ਕਿਲੋ, 1180 ਗ੍ਰਾਮ, 1000 ਗ੍ਰਾਮ ਅਤੇ 967 ਗ੍ਰਾਮ ਹੈ। ਉਥੇ ਹੀ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।