ਆਈ ਤਾਜ਼ਾ ਵੱਡੀ ਖਬਰ
ਸੂਬੇ ਵਿਚ ਸਰਕਾਰ ਵੱਲੋਂ ਬੇਰੁਜ਼ਗਾਰੀ ਨੂੰ ਘੱਟ ਕੀਤੇ ਜਾਣ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਬਹੁਤ ਸਾਰੇ ਬੇਰੁਜਗਾਰਾਂ ਨੂੰ ਰੋਜਗਾਰ ਦਿੱਤਾ ਜਾ ਰਿਹਾ ਹੈ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜ ਹਜ਼ਾਰ ਹੋਮਗਾਰਡ ਭਰਤੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ ਬਹੁਤ ਸਾਰੇ ਅਹੁਦਿਆਂ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਸੀ। ਜਿਸ ਨਾਲ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਘੱਟ ਕੀਤਾ ਜਾ ਸਕੇ। ਉਥੇ ਹੀ ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ।
ਹੁਣ ਪੰਜਾਬ ਵਿੱਚ ਇੱਥੇ ਸਰਕਾਰੀ ਹੁਕਮ ਜਾਰੀ ਹੋ ਗਿਆ ਹੈ ਅਗਰ ਕੋਈ ਅਜਿਹਾ ਕੰਮ ਕਰਦਾ ਫੜਿਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਵਿੱਚ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਕੁਝ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿੱਥੇ ਉਨ੍ਹਾਂ ਵੱਲੋਂ ਜਿਲ੍ਹੇ ਅੰਦਰ ਨਿਰਧਾਰਤ ਖੱਡਾਂ ਵਿੱਚੋ ਖਪਤਕਾਰਾਂ ਨੂੰ ਰੇਤ ਮੁਹਈਆ ਕਰਵਾਉਣ ਵਾਸਤੇ ਰੇਤ ਦਾ ਮੁੱਲ 5.50 ਰੁਪਏ ਪ੍ਰਤੀ ਕਿਊਬਕ ਫੁੱਟ ਤੈਅ ਕੀਤਾ ਗਿਆ ਹੈ।
ਉਨ੍ਹਾਂ ਵੱਲੋਂ ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਸੈਡ ਐਂਡ ਗਰੈਵਲ ਮਾਈਨਿੰਗ ਪਾਲਸੀ -2021 ਦੇ ਤਹਿਤ ਲਾਗੂ ਕੀਤਾ ਗਿਆ ਹੈ। ਉਥੇ ਹੀ ਉਨ੍ਹਾਂ ਵੱਲੋਂ ਰੇਤ ਡੀਲਰਾਂ ਨੂੰ ਖਾਸ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਸਰਕਾਰ ਵੱਲੋਂ ਤਹਿ ਕੀਤੇ ਗਏ ਰੇਟ ਉਪਰ ਹੀ ਨਿਰਧਾਰਤ ਕੀਤੀਆਂ ਖੱਡਾਂ ਵਿਚੋਂ ਲੋਕਾਂ ਨੂੰ ਰੇਤ ਮੁਹਈਆ ਕਰਵਾਈ ਜਾਵੇ। ਉੱਥੇ ਹੀ ਟਰਾਂਸਪੋਰਟ ਦਾ ਖਰਚਾ ਵੀ ਖਪਤਕਾਰ ਨੂੰ ਆਪ ਦੇਣਾ ਹੋਵੇਗਾ। ਉਥੇ ਹੀ ਉਨ੍ਹਾਂ ਵੱਲੋਂ ਕੁਝ ਫੋਨ ਨੰਬਰ ਵੀ ਜਾਰੀ ਕੀਤੇ ਗਏ ਹਨ।
ਅਗਰ ਕੋਈ ਵੀ ਤੈਅ ਕੀਤੀ ਗਈ ਕੀਮਤ ਤੋਂ ਵਧੇਰੇ ਕੀਮਤ ਵਸੂਲਦਾ ਹੈ ਤਾਂ ਉਹ ਦਿੱਤੇ ਗਏ ਫੋਨ ਨੰਬਰ 01882-220302 ਤੇ ਫੋਨ ਕਰਕੇ ਅਤੇ 94781-83865 ਤੇ ਵਟਸਐਪ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਅਗਰ ਕੋਈ ਵੀ ਲਾਗੂ ਕੀਤੇ ਗਏ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਜ਼ਿਲ੍ਹੇ ਅੰਦਰ ਲਾਗੂ ਕੀਤੀ ਗਈ ਇਸ ਹਦਾਇਤ ਵਿੱਚ ਖਪਤਕਾਰਾਂ ਦਾ ਲੋਡ ਦਾ ਖਰਚਾ ਵੀ ਘੱਟ ਜਾਵੇਗਾ। ਜੋ ਕਿ ਰੇਤ ਦੀ ਤਹਿ ਕੀਤੀ ਗਈ ਕੀਮਤ ਵਿੱਚ ਸ਼ਾਮਲ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ।
Home ਤਾਜਾ ਖ਼ਬਰਾਂ ਪੰਜਾਬ: ਏਥੇ ਜਾਰੀ ਹੋ ਗਿਆ ਸਰਕਾਰੀ ਹੁਕਮ ਜੇ ਕੋਈ ਇਹ ਕੰਮ ਕਰਦਾ ਫੜਿਆ ਗਿਆ ਤਾਂ ਹੋਵੇਗੀ ਸਖਤ ਤੋਂ ਸਖਤ ਕਾਰਵਾਈ
ਤਾਜਾ ਖ਼ਬਰਾਂ
ਪੰਜਾਬ: ਏਥੇ ਜਾਰੀ ਹੋ ਗਿਆ ਸਰਕਾਰੀ ਹੁਕਮ ਜੇ ਕੋਈ ਇਹ ਕੰਮ ਕਰਦਾ ਫੜਿਆ ਗਿਆ ਤਾਂ ਹੋਵੇਗੀ ਸਖਤ ਤੋਂ ਸਖਤ ਕਾਰਵਾਈ
Previous Postਮਸ਼ਹੂਰ ਪੰਜਾਬੀ ਕਲਾਕਾਰ ਜਸਵਿੰਦਰ ਭੱਲਾ ਦੇ ਘਰੇ ਆਈਆਂ ਇਹ ਖੁਸ਼ੀਆਂ – ਪ੍ਰਸੰਸਕ ਦੇ ਰਹੇ ਵਧਾਈਆਂ
Next Postਪੁਲਸ ਗਿਰਫ਼ਤਾਰ ਕਰਨ ਆਈ ਘਰੇ ਪਰ ਵਾਪਰ ਗਿਆ ਅਜਿਹਾ ਭਿਆਨਕ ਕਾਂਡ ਜੋ ਕਿਸੇ ਨੇ ਸੁਪਨੇ ਚ ਵੀ ਨਹੀਂ ਸੋਚਿਆ