ਪੰਜਾਬ : ਇਹਨਾਂ ਵਿਦਿਆਰਥੀਆਂ ਲਈ 24 ਮਈ ਬਾਰੇ ਹੋ ਗਿਆ ਇਹ ਐਲਾਨ , ਬੱਚਿਆਂ ਚ ਖੁਸ਼ੀ

ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਦੇ ਕਾਰਨ ਸਰਕਾਰ ਵੱਲੋਂ ਲਗਾਈਆਂ ਪਾਬੰਦੀਆਂ ਦੇ ਤਹਿਤ ਸਕੂਲਾਂ ਤੇ ਕਾਲਜਾਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ ਜਿਸ ਦੇ ਤਹਿਤ ਪੜ੍ਹਾਈ ਆਨਲਾਈਨ ਸ਼ੁਰੂ ਕੀਤੀ ਗਈ ਸੀ। ਇਸ ਤੋਂ ਇਲਾਵਾ ਪ੍ਰੀਖਿਆਰਥੀਆਂ ਦੀਆਂ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਸੀ ਅਤੇ ਕਈ ਜਮਾਤਾਂ ਦੇ ਵਿਚ ਬੱਚਿਆਂ ਨੂੰ ਪ੍ਰਮੋਟ ਕੀਤਾ ਗਿਆ ਸੀ ਅਤੇ ਪ੍ਰੀਖਿਆ ਰੱਦ ਕਰ ਦਿੱਤੀਆਂ ਸਨ। ਜਿਸ ਦੇ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਦੇ ਵੱਲੋਂ ਉਸ ਦਾ ਵਿਰੋਧ ਵੀ ਕੀਤਾ ਗਿਆ ਅਤੇ ਬਹੁਤ ਸਾਰੇ ਵਿਦਿਆਰਥੀਆਂ ਦੇ ਵੱਲੋਂ ਇਸ ਫੈਸਲੇ ਦਾ ਸੁਆਗਤ ਕੀਤਾ ਗਿਆ।

ਪਰੰਤੂ ਕੁਝ ਜਮਾਤਾਂ ਦੇ ਨਤੀਜੇ ਮੁਲਤਵੀ ਕਰ ਦਿੱਤੇ ਗਏ ਸੀ ਜਿਸ ਕਾਰਨ ਵਿਦਿਆਰਥੀਆਂ ਦੇ ਵਿਚ ਨਿਰਾਸ਼ਾ ਸੀ। ਪਰ ਹੁਣ ਵਿਦਿਆਰਥੀਆਂ ਲਈ ਖੁਸ਼ੀ ਦੀ ਖ਼ਬਰ ਹੈ। ਕਿਉਂਕਿ ਹੁਣ ਇਸ ਜਮਾਤ ਦੇ ਨਤੀਜੇ ਜਲਦੀ ਹੀ ਐਲਾਨੇ ਜਾਣਗੇ।ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਤੇ ਹੁਣ ਜਲਦੀ ਹੀ ਪੰਜਵੀਂ ਜਮਾਤ ਸਾਲ 2020-2021 ਦੇ ਨਤੀਜੇ ਐਲਾਨੇ ਜਾਣਗੇ। ਦਰਅਸਲ 24 ਮਈ 2021 ਨੂੰ ਪੰਜਵੀਂ ਜਮਾਤ ਦੇ ਨਤੀਜੇ ਐਲਾਨ ਕੀਤੇ ਜਾਣਗੇ।

ਵਰਚੁਅਲ ਮੀਟਿੰਗ ਦੇ ਜ਼ਰੀਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਨਤੀਜੇ ਐਲਾਨ ਦਸੇ ਜਾਣਗੇ ਜਿਸ ਦਾ ਸਮਾਂ ਦੁਪਹਿਰ 2:30 ਵਜੇ ਹੋਵੇਗਾ। ਦਰਅਸਲ ਇਸ ਵਰਚੁਅਲ ਮੀਟਿੰਗ ਲਈ ਜ਼ਰੂਰੀ ਲਾਗ-ਇਨ ਆਈ.ਡੀ. ਅਤੇ ਮੀਟਿੰਗ ਆਈ.ਡੀ. ਅਤੇ ਇਸ ਆਈ.ਡੀ. ਲਈ ਪਾਸਵਰਡ ਪਹਿਲਾਂ ਜਾਰੀ ਕੀਤੇ ਜਾਣਗੇ। ਜੋ ਕਿ ਇਸ ਮੀਟਿੰਗ ਲਈ ਲੋੜੀਂਦੇ ਹਨ। ਦੱਸ ਦਈਏ ਕਿ ਪੰਜਵੀ ਜਮਾਤ ਦੀ ਪ੍ਰੀਖਿਆ ਕਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਕਾਰਨ ਰੱਦ ਕਰ ਦਿੱਤੀ ਗਈ ਸੀ।

ਜਿਸ ਦੇ ਖੋਜ ਵਿਧੀਆਂ ਦੀ ਪ੍ਰੀਖਿਆ ਹੋ ਗਈ ਸੀ ਜਿਸ ਦੇ ਅਧਾਰ ਤੇ ਹੁਣ ਇਹ ਨਤੀਜੇ ਤੈਅ ਕੀਤੇ ਜਾਣਗੇ। ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆ ਵਿੱਚ ਇਸ ਖਬਰ ਨੂੰ ਸੁਣਨ ਤੋਂ ਬਾਅਦ ਖੁਸ਼ੀ ਦੀ ਲਹਿਰ ਹੈ। ਦੱਸ ਦਈਏ ਕਿ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਹਾਲੇ ਤੱਕ ਨਹੀਂ ਹੋਇਆ ਕਿਉਂਕਿ ਕਰੋਨਾ ਕਾਰਨ ਬਣੇ ਹਲਾਤਾਂ ਕਾਰਨ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇਸ ਤੋ ਇਲਾਵਾ ਦਸਵੀਂ ਜਮਾਤ ਦੇ ਨਤੀਜੇ ਵੀ ਹਲੇ ਨਹੀਂ ਆਏ।