ਫੀਸਾਂ ਬਾਰੇ ਆਈ ਇਹ ਤਾਜਾ ਵੱਡੀ ਖਬਰ
ਕਰੋਨਾ ਨੂੰ ਦੇਖਦੇ ਹੋਏ ਸਕੂਲ ਸਿੱਖਿਆ ਬੋਰਡ ਵੱਲੋਂ ਬੱਚਿਆਂ ਦੀਆਂ ਸਹੂਲਤਾਂ ਲਈ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ। ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੇ ਸਿਲੇਬਸ ਵਿੱਚ ਵੀ ਕਟੌਤੀ ਕੀਤੀ ਗਈ ਹੈ। ਉਥੇ ਹੀ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਵੀ ਲਈਆਂ ਜਾ ਰਹੀਆਂ। ਨੌਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਉੱਥੇ ਹੀ ਸਾਲਾਨਾ ਪ੍ਰੀਖਿਆਵਾਂ ਨੂੰ ਦੇਖਦੇ ਹੋਏ ਦਸੰਬਰ ਦੇ ਵਿਚ ਟੈਸਟ ਕਰਵਾਏ ਜਾ ਰਹੇ ਹਨ। ਜਿਸ ਦੀ ਡੇਟ ਸੀਟ ਵੀ ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਜਾਰੀ ਕਰ ਦਿੱਤੀ ਗਈ ਹੈ।
ਹੋਰ ਵਿਦਿਆਰਥੀਆਂ ਦੀਆਂ ਫੀਸਾਂ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਮਾਰਚ 2021 ਵਿੱਚ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ। ਇਹ ਪ੍ਰੀਖਿਆਵਾਂ ਰੈਗੁਲਰ ਅਤੇ ਓਪਨ ਸਕੂਲਾਂ ਦੀਆਂ ਹਨ। ਵਿਦਿਆਰਥੀ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਮਾਰਚ 2021 ਵਿਚ ਦੇਣ ਵਾਲੇ ਹਨ। ਉਨ੍ਹਾਂ ਪ੍ਰੀਖਿਆਰਥੀਆਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਨ।
ਜਿਹੜੇ ਵਿਦਿਆਰਥੀਆਂ ਨੇ ਅਜੇ ਤੱਕ ਸਾਲਾਨਾ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਨਹੀਂ ਕਰਵਾਈ । ਉਹ ਹੁਣ ਬਿਨਾਂ ਲੇਟ ਫੀਸ ਕਰ ਸਕਦੇ ਹਨ। ਜਿਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਖਰੀ ਤਰੀਕ 10 ਦਸੰਬਰ 2020 ਦਾ ਸਮਾਂ ਦਿੱਤਾ ਗਿਆ ਹੈ। ਵਿਦਿਆਰਥੀ 2020 ਲੇਟ ਫੀਸ ਦੇ ਨਾਲ 22 ਜਨਵਰੀ 2021 ਤੱਕ ਭੁਗਤਾਨ ਕਰ ਸਕਦੇ ਹਨ। ਵਿਦਿਆਰਥੀ ਵਧੇਰੇ ਜਾਣਕਾਰੀ ਲਈ ਆਫੀਸ਼ਲ ਵੈਬਸਾਈਟ ਤੇ ਜਾ ਕੇ ਤਰੀਕਾ ਦੀ ਜਾਂਚ ਕਰ ਸਕਦੇ ਹਨ।
1 ਦਸੰਬਰ 2020 ਤੱਕ ਬਿਨਾਂ ਲੇਟ ਫੀਸ ਦੇ ਚਲਾਨ ਬਣਾਇਆ ਜਾ ਸਕਦਾ ਹੈ। 15 ਦਸੰਬਰ 2020 ਆਖਰੀ ਤਰੀਕ ਤੱਕ 500 ਰੁਪਏ ਲੇਟ ਫੀਸ ਨਾਲ ਚਲਾਨ ਪੇਸ਼ ਕੀਤਾ ਜਾ ਸਕਦਾ ਹੈ। 31 ਦਸੰਬਰ 2020 ਆਖਰੀ ਤਰੀਕ ਤਕ 1,000 ਹਜ਼ਾਰ ਲੇਟ ਫੀਸ ਅਦਾ ਕੀਤੀ ਜਾਵੇਗੀ। 15 ਜਨਵਰੀ 2021 ਤੱਕ 2000 ਰੁਪਏ ਲੇਟ ਫੀਸ ਨਾਲ ਚਾਲਾਨ ਬਣਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਇਸ ਵੈਬਸਾਈਟ ਤੋਂ ਵਿਦਿਆਰਥੀ ਜਾਣਕਾਰੀ ਲੈ ਸਕਦੇ ਹਨ।
Previous Postਕੋਰੋਨਾ ਦੇ ਪੰਜਾਬ ਚ ਅੱਜ ਆਏ ਏਨੇ ਪੌਜੇਟਿਵ ਕੇਸ ਅਤੇ ਹੋਈਆਂ ਏਨੀਆਂ ਮੌਤਾਂ
Next Postਦਿੱਲੀ ਅੰਦੋਲਨ ਚ ਜਾ ਰਹੇ ਕਿਸਾਨਾਂ ਨਾਲ ਵਾਪਰਿਆ ਇਥੇ ਹਾਦਸਾ – ਤਾਜਾ ਵੱਡੀ ਖਬਰ