ਆਈ ਤਾਜ਼ਾ ਵੱਡੀ ਖਬਰ
ਇਸ ਪੈਣ ਵਾਲੀ ਗਰਮੀ ਨੇ ਜਿਥੇ ਲੋਕਾਂ ਦੇ ਵੱਟ ਕੱਢੇ ਹੋਏ ਹਨ, ਉਥੇ ਹੀ ਪਿਛਲੇ ਕਈ ਸਾਲਾਂ ਦੇ ਰਿਕਾਰਡ ਵੀ ਤੋੜ ਦਿੱਤੇ ਹਨ। ਜਿੱਥੇ ਗਰਮੀ ਦੇ ਚਲਦਿਆਂ ਹੋਇਆਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਇਸ ਗਰਮੀ ਅਤੇ ਹੁੰਮਸ ਭਰੀ ਮੌਸਮ ਦੇ ਵਿੱਚ ਲੱਗਣ ਵਾਲੇ ਬਿਜਲੀ ਦੇ ਕੱਟ ਲੋਕਾਂ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਕਰਦੇ ਹਨ। ਹੁਣ ਪੰਜਾਬ ਵਿੱਚ ਇਸ ਇਸ ਇਲਾਕਿਆਂ ਚ ਇਥੇ 14 ਘੰਟੇ ਬਿਜਲੀ ਦਾ ਰਹੇਗਾ ਲੰਬਾ ਕੱਟ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਾਂਨਗਰ ਲੁਧਿਆਣਾ ਦੇ ਕੁਝ ਇਲਾਕਿਆਂ ਵਿਚ ਜਿੱਥੇ ਸ਼ਨੀਵਾਰ ਨੂੰ ਬਿਜਲੀ ਦਾ ਕੱਟ ਲੱਗਣ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ। ਉਥੇ ਹੀ ਬਿਜਲੀ ਦੇ ਇਸ ਕੱਟ ਦੇ ਕਾਰਨ ਕਈ ਇਲਾਕੇ ਪ੍ਰਭਾਵਤ ਹੋ ਸਕਦੇ ਹਨ।
ਜਿੱਥੇ 14 ਘੰਟੇ ਬਿਜਲੀ ਠੱਪ ਰਹੇਗੀ। ਦੱਸ ਦੇਈਏ ਕਿ ਲੁਧਿਆਣਾ ਦੇ ਕੁਝ ਇਲਾਕਿਆਂ ਵਿਚ ਜ਼ਰੂਰੀ ਮੁਰੰਮਤ ਦੇ ਚਲਦਿਆਂ 11 ਕੇ ਵੀ ਫੀਡਰ ਸ਼ਨੀਵਾਰ ਨੂੰ ਬੰਦ ਰਹੇਗਾ। ਜਿੱਥੇ 14 ਘੰਟੇ ਬਿਜਲੀ ਦਾ ਕੱਟ ਲੱਗੇਗਾ ਅਤੇ ਜਿਸ ਕਾਰਨ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਜਿਨ੍ਹਾਂ ਵਿੱਚ ਹਰਪਾਲ ਨਗਰ, ਮਿਲਟਰੀ ਕੈਂਪ, ਰੇਲਵੇ ਕਾਲੋਨੀ, ਰੇਲਵੇ ਸ਼ੈੱਡ,ਜਵਾਹਰ ਨਗਰ, ਗੁਲਮੋਹਰ ਹੋਟਲ, ਸੰਦੀਪ ਨਗਰ, ਭਾਰਤ ਨਗਰ ਦੇ ਇਲਾਕੇ ਸ਼ਾਮਲ ਹਨ ਜਿੰਨਾ ਵਿੱਚ 14 ਘੰਟੇ ਕੱਟ ਦੇ ਚਲਦਿਆਂ ਹੋਇਆਂ ਇਹ ਬਿਜਲੀ ਦੀ ਸਪਲਾਈ ਸਵੇਰੇ 9 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਬੰਦ ਕੀਤੀ ਜਾ ਰਹੀ ਹੈ।
ਇਸ ਜ਼ਰੂਰੀ ਮੁਰੰਮਤ ਦੇ ਸਬੰਧੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਕੁਝ ਇਲਾਕਿਆਂ ਵਿੱਚ 7 ਤੋਂ 8 ਘੰਟੇ ਦੇ ਬਿਜਲੀ ਦੇ ਕੱਟ ਲੱਗ ਰਹੇ ਹਨ ਜਿਨ੍ਹਾਂ ਵਿੱਚ ਕੋਟ ਮੰਗਲ ਸਿੰਘ ਤੇ ਰਣਜੀਤ ਨਗਰ ਵਿੱਚ ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਇਸ ਤਰਾਂ ਹੀ ਕੁਝ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪ੍ਰਭਾਵਤ ਹੋਵੇਗੀ ਜਿਨ੍ਹਾਂ ਵਿੱਚ ਇੰਡਸਟਰੀਅਲ ਏਰੀਆ-ਏ, ਘੋੜਾ ਰੋਡ ਤੋਂ ਲਿੰਕ ਰੋਡ ਤੇ ਇਸ ਘੋੜਾ ਰੋਡ ਦੇ ਆਲੇ-ਦੁਆਲੇ ਦੇ ਇਲਾਕੇ ਸ਼ਾਮਲ ਦੱਸੇ ਗਏ ਹਨ ।
ਕੱਲ੍ਹ ਪ੍ਰਭਾਵਿਤ ਹੋਣ ਵਾਲੀ ਬਿਜਲੀ ਦੇ ਚਲਦਿਆਂ ਹੋਇਆਂ ਕਈ ਕਾਰੋਬਾਰੀਆਂ ਨੂੰ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
Previous Postਪੰਜਾਬ: ਨੌਜਵਾਨ ਨੂੰ ਵਿਆਹੁਤਾ ਔਰਤ ਵਿਆਹ ਕਰਨ ਲਈ ਪਾ ਰਹੀ ਸੀ ਦਬਾਅ, ਦੁਖੀ ਹੋ ਨੌਜਵਾਨ ਨੇ ਕਰਤਾ ਖੌਫਨਾਕ ਕਾਂਡ
Next Postਪੰਜਾਬ: ਲੁਟੇਰਿਆਂ ਵਲੋਂ ਵਿਅਕਤੀ ਦੀ ਕੁੱਟਮਾਰ ਕਰ ਲੁੱਟੇ 12 ਲੱਖ ਅਤੇ ਐਕਟਿਵਾ ਵੀ ਲੈਕੇ ਹੋਏ ਫਰਾਰ