ਪੰਜਾਬ : ਇਥੇ ਇਸ ਤਰਾਂ ਅਚਾਨਕ ਹੋਈਆਂ ਇਕੋ ਵੇਲੇ ਏਨੇ ਪਸ਼ੂਆਂ ਦੀਆਂ ਮੌਤਾਂ – ਇਲਾਕੇ ਚ ਪਿਆ ਸੋਗ

ਆਈ ਤਾਜ਼ਾ ਵੱਡੀ ਖਬਰ

ਦੇਸ਼ ਅੰਦਰ ਇੱਕ ਤੋਂ ਬਾਅਦ ਇੱਕ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਕਰੋਨਾ ਨੇ ਪਹਿਲਾਂ ਹੀ ਭਾਰਤ ਵਿੱਚ ਬਹੁਤ ਜਿਆਦਾ ਲੋਕਾਂ ਦੀ ਜਾਨ ਲੈ ਲਈ ਹੈ। ਉੱਥੇ ਹੀ ਇਕ ਤੋਂ ਬਾਅਦ ਇਕ ਕੁਦਰਤੀ ਆਫਤਾਂ ਨੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਆਏ ਦਿਨ ਹੀ ਕੋਈ ਨਾ ਕੋਈ ਅਜਿਹਾ ਮਾਮਲਾ ਸਾਹਮਣੇ ਆ ਜਾਂਦਾ ਹੈ ਬਹੁਤ ਸਾਰੇ ਇਨਸਾਨਾਂ ਅਤੇ ਜਾਨਵਰਾਂ ਦੀ ਮੌਤ ਦੀ ਵਜਾ ਬਣ ਰਿਹਾ ਹੈ। ਦੇਸ਼ ਵਿਚ ਜਿਥੇ ਬਹੁਤ ਸਾਰੀਆਂ ਬਿਮਾਰੀਆਂ ਕਾਰਨ ਇਨਸਾਨਾਂ ਦੀ ਮੌਤ ਹੋ ਰਹੀ ਹੈ ਉੱਥੇ ਹੀ ਬਹੁਤ ਸਾਰੇ ਪਸ਼ੂ ਪੰਛੀ ਅਤੇ ਜਾਨਵਰ ਵੀ ਕਈ ਤਰ੍ਹਾਂ ਦੀਆਂ ਬਿ-ਮਾ-ਰੀ-ਆਂ ਦੀ ਚਪੇਟ ਵਿਚ ਆ ਰਹੇ ਹਨ। ਜਿਸ ਨਾਲ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ।

ਪੰਜਾਬ ਵਿਚ ਇਸ ਤਰਾਂ ਅਚਾਨਕ ਇਕ ਸਮੇਂ ਵਿੱਚ ਹੀ ਪਸ਼ੂਆਂ ਦੀਆਂ ਹੋਈਆਂ ਮੌਤਾਂ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੀਨਾ ਨਗਰ ਦੇ ਨਜ਼ਦੀਕ ਪੈਂਦੇ ਫ਼ਾਟਕ ਦੇ ਕੋਲ ਪਿੰਡ ਨਰੰਗਪੁਰ ਤੋਂ ਸਾਹਮਣੇ ਆਈ ਹੈ। ਜਿਥੇ ਇਕੱਠੇ ਕਈ ਪਸ਼ੂਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿੱਥੇ ਬਹੁਤ ਸਾਰੇ ਪਸ਼ੂ ਡਾਕਟਰਾਂ ਕੋਲ ਪਹੁੰਚਣ ਤੋਂ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ ਉਥੇ ਹੀ ਪਸ਼ੂਆਂ ਨੂੰ ਇਲਾਜ ਦੌਰਾਨ ਵੀ ਬਚਾਇਆ ਨਹੀ ਗਿਆ ਹੈ।

ਇਹ ਘਟਨਾ ਇਕ ਗੁੱਜਰਾਂ ਦੇ ਡੇਰੇ ਤੋਂ ਸਾਹਮਣੇ ਆਈ ਹੈ ਜਿੱਥੇ ਉਨ੍ਹਾਂ ਵੱਲੋਂ ਪਸ਼ੂਆਂ ਨੂੰ ਬਾਜਰੇ ਦਾ ਚਾਰਾ ਪਾਇਆ ਗਿਆ ਸੀ। ਜਿਸ ਕਾਰਨ ਬਹੁਤ ਸਾਰੇ ਪਸ਼ੂਆਂ ਦੀ ਹਾਲਤ ਗੰਭੀਰ ਹੋ ਗਈ। ਜਿਸ ਤੋਂ ਬਾਅਦ ਪਸ਼ੂਆਂ ਦੀ ਖਰਾਬ ਹੋਈ ਹਾਲਤ ਨੂੰ ਦੇਖ ਕੇ ਵੈਟਰਨਰੀ ਡਾਕਟਰ ਜਸਪ੍ਰੀਤ ਸਿੰਘ ਨੂੰ ਬੁਲਾਇਆ ਗਿਆ। ਜਿਸ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਪਸ਼ੂਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਗਿਆ। ਜਿਥੇ ਡਾਕਟਰੀ ਉਪਚਾਰਾਂ ਨਾਲ ਕਈ ਪਸ਼ੂਆਂ ਨੂੰ ਬਚਾ ਲਿਆ ਗਿਆ ਹੈ।

ਉੱਥੇ ਹੀ ਬਹੁਤ ਸਾਰੇ ਪਸ਼ੂ ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਹੀ ਮਰ ਚੁੱਕੇ ਸਨ। ਡਾਕਟਰ ਵੱਲੋਂ ਪਸ਼ੂਆਂ ਦੇ ਮਰਨ ਦੀ ਵਜਹ ਪਸ਼ੂਆ ਨੂੰ ਪਾਇਆ ਜਾਣ ਵਾਲਾ ਬਾਜਰੇ ਦਾ ਚਾਰਾ ਦੱਸਿਆ ਗਿਆ ਹੈ। ਜਿਸ ਕਾਰਨ ਇਨ੍ਹਾਂ ਪਸ਼ੂਆਂ ਦੀ ਮੌਤ ਹੋ ਗਈ ਹੈ। ਪਸ਼ੂਆਂ ਦੇ ਮਾਲਕ ਗੁੱਜਰ ਮਹਿਰਮ ਦੀਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਸ ਘਟਨਾ ਵਿੱਚ ਉਨ੍ਹਾਂ ਦੀਆਂ ਤਿੰਨ ਮੱਝਾ ਅਤੇ ਇਕ ਗਾਂ ਦੀ ਮੌਤ ਹੋ ਗਈ ਹੈ।