ਪੰਜਾਬ: 9 ਸਾਲਾਂ ਬੱਚੀ ਦੀ ਸੱਪ ਲੜਨ ਕਾਰਨ ਹੋਈ ਮੌਤ, ਹੈਰਾਨੀ ਇਹ ਰਹੀ ਕਿ 4 ਹਸਪਤਾਲਾਂ ਚ ਨਹੀਂ ਮਿਲਿਆ ਇਲਾਜ

ਆਈ ਤਾਜ਼ਾ ਵੱਡੀ ਖਬਰ

ਅਜ ਕਲ ਜਿਥੇ ਬੱਚਿਆ ਨਾਲ ਵਾਪਰੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਥੇ ਹੀ ਬੱਚਿਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਨੇ ਜਿਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਬੱਚਿਆਂ ਨਾਲ ਵਾਪਰ ਰਹੇ ਹਾਦਸਿਆਂ ਦੀ ਖਬਰ ਮਿਲਦੇ ਹੀ ਬਾਕੀ ਮਾਪਿਆਂ ਵਿੱਚ ਵੀ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਮਾਪਿਆਂ ਦੇ ਦਿਲਾਂ ਵਿੱਚ ਕਈ ਸਵਾਲ ਪੈਦਾ ਹੁੰਦੇ ਹਨ। ਕਿਉਂਕਿ ਬਰਸਾਤੀ ਮੌਸਮ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਲੋਕਾਂ ਦੀ ਮੌਤ ਸੱਪ ਦੇ ਕੱਟਣ ਕਾਰਨ ਹੋ ਰਹੀ ਹੈ ਉੱਥੇ ਹੀ ਬਹੁਤ ਸਾਰੇ ਮਾਸੂਮ ਬੱਚੇ ਵੀ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।

ਹੁਣ ਪੰਜਾਬ ਵਿੱਚ ਇੱਥੇ 9 ਸਾਲਾਂ ਬੱਚੀ ਦੀ ਸੱਪ ਲੜਨ ਕਾਰਨ ਹੋਈ ਮੌਤ, ਹੈਰਾਨੀ ਇਹ ਰਹੀ ਕਿ 4 ਹਸਪਤਾਲਾਂ ਚ ਨਹੀਂ ਮਿਲਿਆ ਇਲਾਜ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਅਧੀਨ ਆਉਂਦੇ ਪਿੰਡ ਧੌਲਾ ਤੋਂ ਸਾਹਮਣੇ ਆਇਆ ਹੈ।ਜਿੱਥੇ ਇਸ ਪਿੰਡ ਵਿੱਚ ਇੱਕ 9 ਸਾਲ ਦੀ ਬੱਚੀ ਦੀ ਜ਼ਹਿਰੀਲਾ ਸੱਪ ਲੜਨ ਕਰਕੇ ਮੌਤ ਹੋ ਗਈ ਹੈ ਜਿਸ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੇ ਪਿਤਾ ਸਾਬਕਾ ਫ਼ੌਜੀ ਨੇ ਦੱਸਿਆ ਕਿ ਉਸ ਦੀ ਬੱਚੀ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ । ਸੱਪ ਦੇ ਡੰਗਣ ਦੀ ਖਬਰ ਮਿਲਦੇ ਹੀ ਜਿੱਥੇ ਤੁਰੰਤ ਘਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੱਚੀ ਨੂੰ 4 ਹਸਪਤਾਲਾਂ ‘ਚ ਇਲਾਜ਼ ਵਾਸਤੇ ਲਿਜਾਇਆ ਗਿਆ, ਪਰ ਕਿਤੇ ਵੀ ਯੋਗ ਇਲਾਜ ਨਹੀਂ ਹੋਇਆ । ਜਿੱਥੇ ਸਹੀ ਇਲਾਜ਼ ਨਾ ਮਿਲਣ ਤੇ ਚਲਦਿਆਂ ਹੋਇਆਂ ਇਸ ਮਾਸੂਮ 9 ਸਾਲਾਂ ਦੀ ਬੱਚੀ ਦੀ ਬਠਿੰਡਾ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ ।

ਇਸ ਘਟਨਾ ਨਾਲ ਜਿਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਉੱਥੇ ਹੀ ਪਰਵਾਰ ਵੱਲੋ ਇਸ ਗੱਲ ਦਾ ਦੁੱਖ ਵੀ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਬੱਚੀ ਨੂੰ ਸਹੀ ਸਮੇਂ ਤੇ ਸਹੀ ਇਲਾਜ ਨਹੀਂ ਮਿਲਿਆ ਜਿਸ ਕਾਰਨ ਉਨ੍ਹਾਂ ਦੀ ਬੱਚੀ ਦੀ ਮੌਤ ਹੋਈ ਹੈ।