ਤਾਜਾ ਵੱਡੀ ਖਬਰ
ਕਿਸਾਨਾਂ ਦਾ ਪ੍ਰਦਰਸ਼ਨ ਲੰਬੇ ਸਮੇ ਤੋਂ ਚਲ ਰਿਹਾ ਹੈ, ਇਸ ਪ੍ਰਦਰਸ਼ਨ ਚ ਹਰ ਕੋਈ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ | ਨੌਜਵਾਨ ਪੀੜੀ ਅਤੇ ਬਜ਼ੁਰਗਾਂ ਨੇ ਆਪਣਾ ਅਹਿਮ ਰੋਲ ਅੱਦਾ ਕੀਤਾ ਹੈ | ਦਸਣਾ ਬਣਦਾ ਹੈ ਕਿ ਹੁਣ ਇਸ ਅੰਦੋਲਨ ਚ ਇੱਕ ਨੌਜਵਾਨ ਦੇ ਵਲੋਂ ਵੱਖਰੀ ਭੂਮਿਕਾ ਨਿਭਾਈ ਗਈ ਹੈ , ਨੌਜਵਾਨ ਨੇ ਉਹ ਕਰ ਦਿੱਤਾ ਹੈ, ਜਿਸ ਬਾਰੇ ਸ਼ਾਇਦ ਕਿਸੇ ਨੇ ਕਦੇ ਨਾ ਸੋਚਿਆ ਹੋਵੇ | ਇੱਕ ਨੌਜਵਾਨ ਜੋ ਇਸ ਕਿਸਾਨੀ ਅੰਦੋਲਨ ਚ ਸ਼ਾਮਿਲ ਹੈ
ਉਸਨੇ ਆਪਣੇ ਵਿਚਾਰ ਇੱਕ ਪੱਤਰ ਰਾਹੀਂ ਇੱਕ ਅਜਿਹੇ ਸ਼ਕਸ ਦੇ ਨਾਲ ਸਾਂਝੇ ਕੀਤੇ ਨੇ ਜੋ ਇੰਨਾ ਖੇਤੀਬਾੜੀ ਕਨੂੰਨਾਂ ਨੂੰ ਲਿਆਉਣ ਵਾਲੀ ਪਾਰਟੀ ਦਾ ਮੁੱਖ ਚਿਹਰਾ ਹੈ, ਯਾਨੀ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ | ਇੱਕ ਨੌਜਵਾਨ ਦੇ ਵਲੋਂ ਸਾਰੀਆਂ ਭਾਵਨਾਵਾਂ ਉਸ ਪੱਤਰ ਚ ਪਾ ਦਿਤੀਆਂ ਗਈਆਂ ਨੇ ਜੋ ਉਸ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮਾਤਾ ਜੀ ਨੂੰ ਭੇਜਿਆ ਗਿਆ ਹੈ | ਨੌਜਵਾਨ ਹਰਪ੍ਰੀਤ ਸਿੰਘ ਨੇ ਪੱਤਰ ਚ ਕਿਸਾਨੀ ਅੰਦੋਲਨ ਦਾ ਜ਼ਿਕਰ ਕੀਤਾ ਹੈ, ਦੱਸਿਆ ਹੈ ਕਿ ਕਿਵੇਂ ਇਸ ਅੰਦੋਲਨ ਚ ਬਜ਼ੁਰਗਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਹੋਈ ਹੈ |
ਨੌਜਵਾਨ ਨੇ ਕਿਸਾਨੀ ਅੰਦੋਲਨ ਦੌਰਾਨ ਹੋਈਆਂ ਮੌਤਾਂ ਦਾ ਵੀ ਜ਼ਿਕਰ ਕੀਤਾ ਹੈ, ਪ੍ਰਧਾਨ ਮੰਤਰੀ ਮੋਦੀ ਦੀ ਮਾਤਾ ਹਿਰਾਬੇਨ ਮੋਦੀ ਨੂੰ ਪੱਤਰ ਚ ਨੌਜਵਾਨ ਨੇ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਪੁੱਤਰ ਨੂੰ ਸਮਝਾਉਣ ,ਮਾਂ ਹੋਣ ਦੇ ਨਾਤੇ ਉਹਨਾਂ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ | ਨੌਜਵਾਨ ਦਾ ਸਾਫ ਇਸ ਪੱਤਰ ਚ ਕਹਿਣਾ ਸੀ ਇਹ ਕਾਨੂੰਨ ਉਹਨਾਂ ਦੇ ਹਿੱਤ ਚ ਨਹੀਂ ਹਨ| ਜਿਕਰੇਖਾਸ ਹੈ ਕਿ ਨੌਜਵਾਨ ਨੇ ਲਿਖਿਆ ਕਿ ਇਹ ਕਾਨੂੰਨ ਸਿਧੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣਗੇ ,
ਕਿਸਾਨਾਂ ਦੇ ਹਿੱਤ ਚ ਇਸ ਕਾਨੂੰਨ ਚ ਕੁੱਝ ਨਹੀਂ ਹੈ| ਉਸਨੇ ਹਿਰਾਬੇਨ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਸ ਤੇ ਵਿਚਾਰ ਵਟਾਂਦਰਾ ਆਪਣੇ ਪੁੱਤਰ ਨਾਲ ਕਰਨ | ਜਿਕਰਯੋਗ ਹੈ ਕਿ ਇਹ ਸੱਭ ਦੇ ਸਾਹਮਣੇ ਹੈ ਕਿ ਇਸ ਕਿਸਾਨੀ ਅੰਦੋਲਨ ਚ ਹੁਣ ਤੱਕ ਕਿੰਨੀਆਂ ਨੇ ਸ਼ਹੀਦੀ ਪਾਈ ਹੈ, ਪਰ ਫਿਰ ਵੀ ਮੋਦੀ ਸਰਕਾਰ ਆਪਣਾ ਅੜੀਅਲ ਰਵਈਆ ਨਹੀਂ ਛੱਡ ਰਹੀ | ਹੁਣ ਤੱਕ ਕਈਆਂ ਦੀ ਮੌਤ ਵੀ ਇਸ ਅੰਦੋਲਨ ਚ ਹੋ ਗਈ ਹੈ |
Previous Postਰਾਤ ਨੂੰ 2 ਵਜੇ ਉੱਠ ਕੇ ਈਮੇਲ ਚੈਕ ਕੀਤੀ ਤਾਂ ਉਡ ਗਈ ਨੀਂਦ – ਸਾਰੀ ਦੁਨੀਆਂ ਤੇ ਹੋ ਗਈ ਚਰਚਾ
Next Postਟਰੈਕਟਰ ਰੈਲੀ ਚ ਮਾਹੌਲ ਖਰਾਬ ਕਰਨ ਬਾਰੇ ਪੁਲਸ ਨੂੰ ਮਿਲੀ ਇਹ ਵੱਡੀ ਗੁਪਤ ਜਾਣਕਾਰੀ