ਆਈ ਤਾਜਾ ਵੱਡੀ ਖਬਰ
ਦੁਨੀਆ ਵਿੱਚ ਸ਼ੁਰੂ ਹੋਈ ਕਰੋਨਾ ਨੇ, ਸਭ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਕਰੋਨਾ ਕੇਸਾਂ ਵਿੱਚ ਆਈ ਕਮੀ ਨੂੰ ਦੇਖਦੇ ਹੋਏ ਮੁੜ ਤੋਂ ਲੋਕਾਂ ਵੱਲੋਂ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉੱਥੇ ਹੀ ਹੁਣ ਮੁੜ ਕਰੋਨਾ ਕੇਸਾਂ ਵਿੱਚ ਵਾਧਾ ਵੇਖਿਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਕਰੋਨਾ ਕੇਸਾਂ ਵਿੱਚ ਇਕਦਮ ਉਛਾਲ ਆਇਆ ਹੈ, ਜਿਸ ਨਾਲ ਫਿਰ ਦੁਨੀਆਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਵੱਲੋਂ ਕ੍ਰੋਨਾ ਵੈਕਸੀਨ ਵੀ ਆਪਣੇ ਦੇਸ਼ਾਂ ਵਿੱਚ ਮੁਹਇਆ ਕਰਵਾਈ ਗਈ ਹੈ।
ਇਹ ਹੈ ਕਿ ਸਭ ਤੋਂ ਪਹਿਲਾਂ ਉਨ੍ਹਾਂ ਯੋਧਿਆਂ ਨੂੰ ਲਗਾਉਣ ਦਾ ਆਦੇਸ਼ ਸਰਕਾਰਾਂ ਵੱਲੋਂ ਦਿੱਤਾ ਗਿਆ ਹੈ। ਜਿਨ੍ਹਾਂ ਵੱਲੋਂ ਇਸ ਔਖੀ ਘੜੀ ਵਿਚ ਅੱਗੇ ਆ ਕੇ ਮਰੀਜਾਂ ਦੀ ਸੇਵਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਚਾਨਕ ਕੀਤਾ ਇਹ ਕੰਮ ,ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਦੇਸ਼ ਅੰਦਰ ਜਿਥੇ ਕਰੋਨਾ ਵੈਕਸੀਨ ਕਰੋਨਾ ਯੋਧਿਆਂ ਨੂੰ ਲਗਾਈ ਗਈ ਹੈ। ਉੱਥੇ ਹੀ ਹੁਣ ਨਵੀਂ ਦਿੱਲੀ ਦੇ ਸਥਿਤ ਏਮਜ਼ ਹਸਪਤਾਲ ਦੇ ਵਿਚ covid 19 ਵੈਕਸੀਨ ਦੀ ਪਹਿਲੀ ਡੋਜ਼ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਗਈ ਹੈ।
ਇਸ ਟੀਕਾ ਕਰਨ ਤੋਂ ਬਾਅਦ ਉਨ੍ਹਾਂ ਨੇ ਟਵਿਟਰ ਰਾਹੀਂ ਇਸ ਦੀ ਜਾਣਕਾਰੀ ਵੀ ਦਿੱਤੀ ਹੈ। ਉਨ੍ਹਾਂ ਨੇ ਸਭ ਲੋਕਾਂ ਨੂੰ ਨਿਸ਼ਚਿੰਤ ਹੋ ਕੇ ਕੋਵੈਕਸੀਨ ਵੈਕਸਿਨ ਲੈਣ ਦੀ ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਹੈ ਜਿਨ੍ਹਾਂ ਨੂੰ ਇਸ ਦੀ ਲੋੜ ਹੈ। ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਕੋਵੈਕਸੀਨ ਵੈਕਸੀਨ ਲਈ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਟੀਕਾਕਰਨ ਕਰਵਾਉਣ ਨਾਲ ਆਮ ਲੋਕਾਂ ਵਿੱਚ ਵੀ ਕਰੋਨਾ ਵੈਕਸੀਨ ਪ੍ਰਤੀ ਭਰੋਸਾ ਵਧੇਗਾ। ਭਾਰਤ ਵਿੱਚ ਕਈ ਵਿਰੋਧੀ ਆਗੂ ਵੀ ਭਾਰਤ ਵਿੱਚ ਬਣੀ ਹੋਈ ਭਾਰਤ ਬਾਇਓਟੈੱਕ ਵੈਕਸੀਨ ਨੂੰ ਲੈ ਕੇ ਸਵਾਲ ਉਠਾ ਰਹੇ ਸਨ।
ਪ੍ਰਧਾਨ ਮੰਤਰੀ ਦੁਆਰਾ ਕਰਵਾਏ ਗਏ ਟੀਕਾ ਕਰਨ ਨਾਲ ਉਨ੍ਹਾਂ ਵਿਰੋਧੀਆਂ ਨੂੰ ਵੀ ਉਹਨਾਂ ਦੇ ਸਵਾਲਾਂ ਦੇ ਜਵਾਬ ਮਿਲ ਗਏ ਹਨ। ਪ੍ਰਧਾਨ ਮੰਤਰੀ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਓ ਸਾਰੇ ਰਲ ਮਿਲ ਕੇ ਭਾਰਤ ਨੂੰ covid 19 ਮੁਕਤ ਬਣਾਈਏ। ਬਾਇਓਟੈੱਕ ਵੈਕਸੀਨ ਨੂੰ ਭਾਰਤ ਵਿੱਚ ਭਾਰਤੀ ਆਯੁਰ ਵਿਗਿਆਨ ਖੋਜ ਪਰਿਸ਼ਦ ਅਤੇ ਰਾਸ਼ਟਰੀ ਵਿਸਾਣੂ ਵਿਗਿਆਨ ਸੰਸਥਾ ਵੱਲੋਂ ਮਿਲ ਕੇ ਵਿਕਸਿਤ ਕੀਤਾ ਗਿਆ ਹੈ।
Previous Postਮੌਸਮ ਵਿਭਾਗ ਵਲੋਂ ਮੌਸਮ ਦੀ ਆਈ ਤਾਜਾ ਜਾਣਕਾਰੀ – ਹੋ ਜਾਵੋ ਤਿਆਰ
Next Postਮਸ਼ਹੂਰ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਦੇ ਘਰੇ ਪਿਆ ਮਾਤਮ , ਹੋਈ ਇਸ ਪ੍ਰੀਵਾਰਕ ਮੈਂਬਰ ਦੀ ਮੌਤ