ਆਈ ਤਾਜਾ ਵੱਡੀ ਖਬਰ
ਮੌਜੂਦਾ ਸਮੇਂ ਅੰਦਰ ਦੇਸ਼ ਦੇ ਹਾਲਾਤ ਕਾਫੀ ਉਥਲ ਪੁਥਲ ਹੋਏ ਹਨ। ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਨੇ ਦੇਸ਼ ਵਾਸੀਆਂ ਦੀ ਜਾਨ ਨੂੰ ਸੂਲੀ ‘ਤੇ ਟੰ-ਗਿ-ਆ ਹੋਇਆ ਹੈ ਉੱਥੇ ਹੀ ਕੌਮੀ ਰਾਜਧਾਨੀ ਅੰਦਰ ਚੱਲ ਰਹੇ ਕਿਸਾਨ ਅੰਦੋਲਨ ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪਰ ਇਸ ਸਾਰੇ ਕਾਸੇ ਦੇ ਨਾਲ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਵਿਧਾਨ ਸਭਾ ਦੀਆਂ ਹੋ ਰਹੀਆਂ ਚੋਣਾਂ ਸਬੰਧੀ ਵੀ ਹਾਲਾਤ ਅੱਖੋਂ ਪਰੋਖੇ ਨਹੀਂ ਕੀਤੇ ਜਾ ਸਕਦੇ। ਕਿਉਂਕਿ ਇਨ੍ਹਾਂ ਨਾਲ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਨੂੰ ਰੋਜ਼ਾਨਾ
ਹੀ ਸੁਣਨ ਨੂੰ ਮਿਲਦੀਆਂ ਹਨ। ਮੌਜੂਦਾ ਸਮੇਂ ਜੇਕਰ ਗੱਲ ਕੀਤੀ ਜਾਵੇ ਤਾਂ ਆਸਾਮ ਅਤੇ ਪੱਛਮੀ ਬੰਗਾਲ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਕਈ ਤਰ੍ਹਾਂ ਦੇ ਇ-ਲ-ਜ਼ਾ-ਮ ਲਗਾਏ ਜਾ ਰਹੇ ਹਨ। ਇਸੇ ਦੌਰਾਨ ਹੁਣ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਇਕ ਵੱਡਾ ਇ-ਲ-ਜ਼ਾ-ਮ ਲਗਾਇਆ ਹੈ ਇਸ ਵਿਚ ਆਖਿਆ ਗਿਆ ਹੈ ਕਿ ਉਨ੍ਹਾਂ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਦੱਸ ਦਈਏ ਕਿ ਇਸ ਸਾਰੇ ਵਰਤਾਰੇ ਦੇ ਪਿੱਛੇ ਦਾ ਕਾਰਨ ਪ੍ਰਧਾਨ
ਮੰਤਰੀ ਵੱਲੋਂ 26 ਅਤੇ 27 ਮਾਰਚ ਸ਼ੁਰੂ ਕੀਤੀ ਗਈ ਬੰਗਲਾਦੇਸ਼ ਦੀ ਯਾਤਰਾ ਹੈ। ਪ੍ਰਧਾਨ ਮੰਤਰੀ ਮੋਦੀ ਬੰਗਲਾਦੇਸ਼ ਦੀ 50 ਵੀਂ ਵਰ੍ਹੇਗੰਢ ਮੌਕੇ ਅਤੇ ਬੰਗਬੰਧੂ ਸ਼ੇਖ਼ ਮਜਬੀਰ ਰਹਿਮਾਨ ਦੀ ਜਨਮ ਸ਼ਤਾਬਦੀ ਦੇ ਲਈ ਬੰਗਲਾਦੇਸ਼ ਲਈ ਦੋ ਦਿਨਾ ਦੌਰੇ ‘ਤੇ ਗਏ ਸਨ। ਤ੍ਰਿਣਮੂਲ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਆਖਿਆ ਹੈ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਨੇ ਬੰਗਲਾਦੇਸ਼ ਦੇ ਅਧਿਕਾਰਤ ਦੌਰੇ ਅਤੇ ਭਾਰਤ ਵੱਲੋਂ ਬੰਗਲਾਦੇਸ਼ ਦੀ ਅਜ਼ਾਦੀ ਲਈ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦੱਸਣ
ਬਾਰੇ ਕੋਈ ਇਤਰਾਜ਼ ਨਹੀਂ ਹੈ। ਪਰ ਉਨ੍ਹਾਂ ਦਾ ਬੰਗਲਾਦੇਸ਼ ਦੇ 50 ਵੇਂ ਅਜ਼ਾਦੀ ਦਿਹਾੜੇ ਜਾਂ ਬੰਗਬੰਧੂ ਦੀ ਜਨਮ ਸ਼ਤਾਬਦੀ ਨਾਲ ਕੋਈ ਵਾਹ ਵਾਸਤਾ ਨਹੀਂ ਸੀ। ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਇਹ ਕੰਮ ਅਸਿੱਧੇ ਤੌਰ ‘ਤੇ ਵਿਦੇਸ਼ੀ ਧਰਤੀ ਉਤੇ ਚੋਣ ਪ੍ਰਚਾਰ ਹੈ। ਤ੍ਰਿਣਮੂਲ ਕਾਂਗਰਸ ਨੇ ਅੱਗੇ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ 27 ਮਾਰਚ ਨੂੰ ਉਰਕੰਡੀ ਵਿਖੇ ਗਏ ਜਿਥੇ ਉਹ ਮਤੂਆ ਭਾਈਚਾਰੇ ਦੇ ਲੋਕਾਂ ਨੂੰ ਮਿਲੇ ਜਿਸ ਦਾ ਅਸਰ ਬੰਗਾਲ ਦੀਆਂ ਚੋਣਾਂ ਉਪਰ ਪੈ ਸਕਦਾ ਹੈ ਕਿਉਂਕਿ ਪੱਛਮੀ ਬੰਗਾਲ ਦੇ 40 ਵਿਧਾਨ ਸਭਾ ਹਲਕਿਆਂ ਦੇ ਵਿਚ ਵੱਡੀ ਗਿਣਤੀ ਵਿੱਚ ਮਤੂਆ ਭਾਈਚਾਰੇ ਦੇ ਲੋਕ ਰਹਿੰਦੇ ਹਨ।
Previous Postਪੰਜਾਬ ਚ ਸਕੂਲੀ ਬੱਚਿਆਂ ਬਾਰੇ ਸਿਖਿਆ ਮੰਤਰੀ ਦਾ ਆਇਆ ਵੱਡਾ ਬਿਆਨ , ਬੱਚਿਆਂ ਚ ਖੁਸ਼ੀ
Next Postਅੱਗ ਨੇ ਮਚਾਈ ਤਬਾਹੀ – ਦੋ ਅਲਗ ਅਲਗ ਪਿੰਡਾਂ ਦੀ ਕਈ ਏਕੜ ਫਸਲ ਹੋਈ ਤਬਾਹ