ਪਰਿਵਾਰ ਦੇ 9 ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼ , ਹੈਰਾਨ ਕਰ ਦੇਵੇਗੀ ਵਜ੍ਹਾ

ਆਈ ਤਾਜਾ ਵੱਡੀ ਖਬਰ

ਕਹਿੰਦੇ ਨੇ ਕਿ ਕਿਸੇ ਘਰ ਦੇ ਵਿੱਚ ਖੁਸ਼ੀਆਂ ਉਦੋਂ ਹੀ ਵਾਸ ਕਰਦੀਆਂ ਹਨ, ਜਦੋਂ ਸਾਰੇ ਪਰਿਵਾਰਿਕ ਮੈਂਬਰਾਂ ਦਾ ਆਪਸ ਦੇ ਵਿੱਚ ਮੇਲ ਮਿਲਾਪ ਹੁੰਦਾ, ਸਾਰੇ ਸੁੱਖ ਦੁੱਖ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹਨ l ਪਰ ਕਈ ਵਾਰ ਕੁਝ ਮੁਸੀਬਤਾਂ ਇਨੀਆਂ ਜਿਆਦਾ ਵੱਧ ਜਾਂਦੀਆਂ ਹਨ, ਜਿਸ ਦੇ ਚਲਦੇ ਸਾਰੇ ਦੇ ਸਾਰੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ l ਜਿਸ ਕਾਰਨ ਪਰਿਵਾਰਿਕ ਮੈਂਬਰ ਅਜਿਹੇ ਕਦਮ ਚੁੱਕਦੇ ਹਨ, ਜਿਸ ਦਾ ਨਤੀਜਾ ਬਹੁਤ ਜਿਆਦਾ ਖੌਫਨਾਕ ਨਿਕਲਦਾ ਹੈ। ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕੋ ਹੀ ਪਰਿਵਾਰ ਦੇ 9 ਜੀਆਂ ਦੇ ਵੱਲੋਂ ਇਕੱਠਿਆਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ l ਪਰ ਖੁਦਕੁਸ਼ੀ ਦੀ ਵਜਹਾ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ l ਮਾਮਲਾ ਗੁਜਰਾਤ ਦੇ ਰਾਜਕੋਟ ਸ਼ਹਿਰ ‘ਚ ਤੋਂ ਸਾਹਮਣੇ ਆਇਆ ਜਿੱਥੇ ਇਕ ਜੌਹਰੀ ਪਰਿਵਾਰ ਦੇ 9 ਮੈਂਬਰਾਂ ਨੇ ਆਰਥਿਕ ਤੰਗੀ ਕਾਰਨ ਖੌਫਨਾਕ ਕਦਮ ਚੁੱਕਦਿਆਂ ਹੋਇਆਂ ਕੀਟਨਾਸ਼ਕ ਦਾ ਸੇਵਨ ਕਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਪਰਿਵਾਰ ਨੂੰ ਮੁੰਬਈ ਦੇ ਕੁਝ ਕਾਰੋਬਾਰੀਆਂ ਤੋਂ ਕਰੀਬ 2 ਕਰੋੜ ਰੁਪਏ ਵਾਪਸ ਲੈਣੇ ਹਨ, ਪਰ ਉਹ ਦੇ ਨਹੀਂ ਰਹੇ ਹਨ। ਜਿਸ ਕਾਰਨ ਇਹ ਪਰਿਵਾਰ ਬਹੁਤ ਜਿਆਦਾ ਆਰਥਿਕ ਸੰਕਟ ‘ਚੋਂ ਲੰਘਦਾ ਪਿਆ ਸੀ ਤੇ ਇਹੀ ਵਜਹਾ ਸੀ ਕਿ ਇਸ ਪਰਿਵਾਰ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ l ਜਦੋਂ ਇਸ ਪਰਿਵਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਅਸਫਲ ਰਿਹਾ ਤਾਂ ਉਹਨਾਂ ਬਾਅਦ ਵਿੱਚ ਖੁਦ ਐਂਬੂਲੈਂਸ ਬੁਲਾਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਖੁਦਕੁਸ਼ੀ ਦੀ ਕੋਸ਼ਿਸ਼ ਦੀ ਵਜ੍ਹਾ ਦੱਸਦੇ ਹੋਏ ਭਗਤੀਨਗਰ ਥਾਣੇ ਦੇ ਇੰਸਪੈਕਟਰ ਮਯੁਰਧਵਜ ਸਰਵੇਆ ਨੇ ਦੱਸਿਆ ਕਿ ਪਰਿਵਾਰ ਨੇ ਪਿਛਲੇ ਸਾਲ ਮੁੰਬਈ ਦੇ ਦੋ ਕਾਰੋਬਾਰੀਆਂ ਨੂੰ ਲੱਗਭਗ 2 ਕਰੋੜ ਰੁਪਏ ਦੇ 3 ਕਿਲੋ ਸੋਨੇ ਦੇ ਗਹਿਣੇ ਵੇਚੇ ਸਨ। ਜਿਸ ਦਾ ਪੈਸਾ ਉਨ੍ਹਾਂ ਕਾਰੋਬਾਰੀਆਂ ਨੇ ਅਜੇ ਤੱਕ ਨਹੀਂ ਚੁਕਾਇਆ। ਅਜਿਹੇ ਵਿਚ ਧੋਖਾਧੜੀ ਤੋਂ ਪਰੇਸ਼ਾਨ ਹੋ ਕੇ ਪਰਿਵਾਰ ਦੇ ਮੈਂਬਰਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਕੀਟਨਾਸ਼ਕ ਦਾ ਸੇਵਨ ਕਰਨ ਵਾਲਿਆਂ ਵਿਚ ਇਕ 8 ਸਾਲ ਦਾ ਬੱਚਾ ਤੇ ਇਕ 67 ਸਾਲ ਦੀ ਔਰਤ ਵੀ ਸ਼ਾਮਲ ਹੈ। ਉਧਰ ਸਾਰੇ ਹੀ ਪਰਿਵਾਰਿਕ ਮੈਂਬਰ ਹਸਪਤਾਲ ਦੇ ਵਿੱਚ ਭਰਤੀ ਨੇ ਜਿਨਾਂ ਦਾ ਇਲਾਜ ਚਲਦਾ ਪਿਆ ਹੈ l ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ l