ਆਈ ਤਾਜਾ ਵੱਡੀ ਖਬਰ
ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ ਨਾਲ ਬੁਲਾਉਂਦੇ ਰਹਿੰਦੇ ਹਨ, ਜਿਸ ਕਾਰਨ ਉਹ ਇੱਕ ਦੂਜੇ ਦਾ ਬੁਰਾ ਵੀ ਨਹੀਂ ਮੰਨਦੇ, ਕਿਉਂਕਿ ਪਤੀ ਪਤਨੀ ਦੇ ਰਿਸ਼ਤੇ ਵਿੱਚ ਇਹ ਚੀਜ਼ਾਂ ਆਮ ਮੰਨੀਆਂ ਜਾਂਦੀਆਂ ਹਨ। ਪਰ ਅੱਜ ਤੁਹਾਨੂੰ ਇੱਕ ਅਜਿਹੇ ਜੋੜੇ ਬਾਰੇ ਦੱਸਾਂਗੇ, ਜਿੱਥੇ ਪਤਨੀ ਨੂੰ ਹਨੀਮੂਨ ‘ਤੇ ‘ਸੈਕੰਡ ਹੈਂਡ’ ਕਹਿਣਾ ਪਤੀ ਨੂੰ ਮਹਿੰਗਾ ਪੈ ਗਿਆ। ਜਿਸਦਾ ਖਮਿਆਜਾ ਹੁਣ ਪਤੀ ਨੂੰ ਭੁਗਤਨਾ ਪਵੇਗਾ l ਜ਼ਿਕਰਯੋਗ ਹੈ ਕਿ ਇਹਨਾਂ ਲਫਜ਼ਾਂ ਦੀ ਵਰਤੋਂ ਕਰਨ ਤੋਂ ਬਾਅਦ ਹੁਣ ਪਤੀ ਨੂੰ ਪੀੜਤ ਪਤਨੀ ਨੂੰ 3 ਕਰੋੜ ਰੁਪਏ ਦਾ ਮੁਆਵਜ਼ਾ ਦੇਣਾ ਹੋਵੇਗਾ ਤੇ ਪਤੀ ਆਪਣੀ ਪੀੜਤ ਪਤਨੀ ਨੂੰ ਹਰ ਮਹੀਨੇ 1.5 ਲੱਖ ਰੁਪਏ ਦਾ ਗੁਜ਼ਾਰਾ ਭੱਤਾ ਵੀ ਦੇਵੇਗਾ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਜੋੜੇ ਦਾ ਵਿਆਹ ਜਨਵਰੀ 1994 ‘ਚ ਮੁੰਬਈ ‘ਚ ਹੋਇਆ ਸੀ। ਬਾਅਦ ਵਿਚ ਦੋਵੇਂ ਅਮਰੀਕਾ ਚਲੇ ਗਏ। ਜਿੱਥੇ ਇਹ ਦੋਵੇਂ ਕਾਫੀ ਖੁਸ਼ਹਾਲ ਜ਼ਿੰਦਗੀ ਬਤੀਤ ਕਰਦੇ ਪਏ ਸੀ l ਪਰ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਨੇ ਸਾਲਾਂ ਬਾਅਦ ਇਸ ਤਰੀਕੇ ਦੇ ਨਾਲ ਇਸ ਜੋੜੇ ਵਿੱਚ ਤਕਰਾਰ ਆ ਜਾਵੇਗੀ। ਦੱਸਦਈਏ ਕਿ ਇਹ ਮਾਮਲਾ ਪਹਿਲਾਂ ਮੁੰਬਈ ਦੀ ਹੇਠਲੀ ਅਦਾਲਤ ਤੱਕ ਪਹੁੰਚਿਆ। ਜਿੱਥੇ ਪੀੜਤ ਦੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਹੈ। ਹੇਠਲੀ ਅਦਾਲਤ ਨੇ ਦੋਸ਼ੀ ਪਤੀ ਨੂੰ ਮੁਆਵਜ਼ਾ ਤੇ ਗੁਜ਼ਾਰਾ ਭੱਤਾ ਦੇਣ ਦਾ ਨਿਰਦੇਸ਼ ਦਿੱਤਾ ।
ਪਤੀ ਨੇ ਬੰਬੇ ਹਾਈ ਕੋਰਟ ‘ਚ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ। ਹੁਣ ਦੋਸ਼ੀ ਪਤੀ ਨੂੰ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਪੀੜਤਾ ਨੇ ਸ਼ਿਕਾਇਤ ਦਿੰਦੇ ਹੋਏ ਕਿਹਾ ਸੀ ਕਿ ਦੋਹਾਂ ਦਾ ਵਿਆਹ 1994 ‘ਚ ਹੋਇਆ ਸੀ। ਦੋਵੇਂ ਹਨੀਮੂਨ ਲਈ ਨੇਪਾਲ ਗਏ ਸਨ।
ਇਸ ਦੌਰਾਨ ਉਸ ਦੇ ਪਤੀ ਨੇ ਉਸ ਨੂੰ ‘ਸੈਕੰਡ ਹੈਂਡ’ ਕਿਹਾ। ਦਰਅਸਲ ਪੀੜਤਾ ਦੀ ਪਿਛਲੀ ਮੰਗਣੀ ਟੁੱਟ ਗਈ ਸੀ। ਪੀੜਤਾ ਨੇ ਦੱਸਿਆ ਕਿ ਬਾਅਦ ‘ਚ ਦੋਵੇਂ ਪਤੀ-ਪਤਨੀ ਅਮਰੀਕਾ ਚਲੇ ਗਏ। ਉਨ੍ਹਾਂ ਨੇ ਅਮਰੀਕਾ ‘ਚ ਵਿਆਹ ਸਮਾਗਮ ਵੀ ਕਰਵਾਇਆ ਸੀ। ਕੁਝ ਦਿਨਾਂ ਬਾਅਦ ਦੋਸ਼ੀ ਪਤੀ ਨੇ ਪੀੜਤਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਚਰਿੱਤਰ ‘ਤੇ ਸ਼ੱਕ ਕਰਨ ਲੱਗਾ ਅਤੇ ਝੂਠੇ ਦੋਸ਼ ਲਾਉਣ ਲੱਗਾ। ਜਿਸ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਸੁਰੱਖਿਆ ਦੇ ਵਿੱਚ ਆਇਆ ਤੇ ਹੁਣ ਇਸ ਪਤੀ ਨੂੰ ਮੁਆਵਜ਼ੇ ਵਜੋਂ ਆਪਣੀ ਪਤਨੀ ਨੂੰ ਹਰ ਮਹੀਨੇ ਪੈਸੇ ਦੇਣੇ ਪੈਣਗੇ l
ਅੰਤਰਰਾਸ਼ਟਰੀਤਾਜਾ ਖ਼ਬਰਾਂ
ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ
Previous Postਪੰਜਾਬ : ਲਵ ਮੈਰਿਜ ਦਾ ਹੋਇਆ ਖੌਫ਼ਨਾਕ ਅੰਤ , ਦੂਜੀ ਔਰਤ ਲਈ ਪਤੀ ਨੇ ਪਤਨੀ ਨਾਲ ਜੋ ਕੀਤਾ ਹਰੇਕ ਦੇ ਉੱਡੇ ਹੋਸ਼
Next Postਪੰਜਾਬ ਚ ਇਥੇ ਭੇਤਭਰੇ ਹਾਲਾਤਾਂ ਚ ਸ਼ਮਸ਼ਾਨ ਘਾਟ ਚ ਹੋਇਆ ਵੱਡਾ ਕਾਂਡ , ਪੁਲਿਸ ਕਰ ਰਹੀ ਮਾਮਲੇ ਦੀ ਜਾਂਚ