ਨੌਜਵਾਨ ਮੁੰਡੇ ਨੂੰ ਸ਼ਰੇਆਮ ਦਿੱਤੀ ਗਈ ਇਸ ਤਰਾਂ ਨਾਲ ਮੌਤ ਇਲਾਕੇ ਚ ਪਈ ਦਹਿਸ਼ਤ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਚੋਣਾਂ ਦੇ ਮਾਹੌਲ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਤਾਂ ਜੋ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾਵੇ, ਜਿਨ੍ਹਾਂ ਸਦਕਾ ਪੰਜਾਬ ਦੇ ਹਾਲਾਤਾਂ ਉਪਰ ਗਹਿਰਾ ਅਸਰ ਪੈਂਦਾ ਹੈ। ਕਿਉਂਕਿ ਸਰਹੱਦੀ ਖੇਤਰਾਂ ਵਿਚ ਪਹਿਲਾਂ ਹੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਿਸ ਨਾਲ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਜਿੱਥੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਥੇ ਹੀ ਕਈ ਲੋਕਾਂ ਵੱਲੋਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਉਥੇ ਹੀ ਆਪਸੀ ਵਿਵਾਦਾਂ ਦੇ ਕਾਰਣ ਕਈ ਵਾਰ ਬਦਲੇ ਦੀ ਭਾਵਨਾ ਨਾਲ ਗੋਲੀਬਾਰੀ ਵੀ ਕਰ ਦਿੱਤੀ ਜਾਂਦੀ ਹੈ। ਹੁਣ ਇਥੇ ਪੰਜਾਬ ਵਿਚ ਸ਼ਰੇਆਮ ਮੁੰਡੇ ਨੂੰ ਇਸ ਤਰ੍ਹਾਂ ਮੌਤ ਦਿੱਤੀ ਗਈ ਹੈ ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਕੈਰੋਂ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਮੈਡੀਕਲ ਸਟੋਰ ਚਲਾਉਣ ਵਾਲੇ ਨੌਜਵਾਨ ਦੇ ਉੱਪਰ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਘਟਨਾ ਨਾਲ ਜਿਥੇ ਇਲਾਕੇ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਉਥੇ ਹੀ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਗੁਰਲਾਲ ਸਿੰਘ ਪੁੱਤਰ ਸੁਖਦੇਵ ਸਿੰਘ 31 ਸਾਲ, ਜੋ ਕੇ ਕਲਸੀਆ ਪਿੰਡ ਦਾ ਰਹਿਣ ਵਾਲਾ ਸੀ।

ਪਰ ਇਸ ਸਮੇਂ ਆਪਣੇ ਵੱਡੇ ਭਰਾ ਦੇ ਸਮੇਤ ਆਪਣੇ ਨਾਨਕੇ ਸ਼ਹਿਰ ਪੱਟੀ ਵਿਖੇ ਬਲੈਕੀਆ ਮਹੱਲੇ ਵਿਚ ਰਹਿ ਰਿਹਾ ਸੀ। ਦਸਿਆ ਗਿਆ ਹੈ ਕਿ ਜਿੱਥੇ ਮ੍ਰਿਤਕ ਨੌਜਵਾਨ 108 ਐਬੂਲੈਂਸ ਵਿੱਚ ਬਤੌਰ ਡਰਾਈਵਰ ਨੋਕਰੀ ਪਿਛਲੇ 6 ਸਾਲਾਂ ਤੋਂ ਕਰਦਾ ਆ ਰਿਹਾ ਸੀ। ਉੱਥੇ ਹੀ ਇਹ ਨੌਜਵਾਨ ਨਾਲ ਹੀ ਪਿੰਡ ਕੈਰੋਂ ਦੇ ਸਰਕਾਰੀ ਹਸਪਤਾਲ ਸਾਹਮਣੇ ਗੁਰੂ ਰਾਮਦਾਸ ਮੈਡੀਕਲ ਸਟੋਰ ਵੀ ਚਲਾ ਰਿਹਾ ਸੀ।

ਜਿਸ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੁਰਲਾਲ ਸਿੰਘ ਗੱਗੂ ਉਪਰ ਹਮਲਾ ਕੀਤਾ ਗਿਆ। ਉਸ ਸਮੇਂ ਇਹ ਨੌਜਵਾਨ ਆਪਣੇ ਮੈਡੀਕਲ ਸਟੋਰ ਉਪਰ ਹੀ ਮੌਜੂਦ ਸੀ। ਗੋਲੀਆਂ ਲੱਗਣ ਕਾਰਨ ਇਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋਵੇ ਉਥੇ ਹੀ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।