ਹੁਣੇ ਆਈ ਤਾਜਾ ਵੱਡੀ ਖਬਰ
ਪਰਮਾਤਮਾ ਵੱਲੋਂ ਦਿੱਤੀ ਗਈ ਜਿੰਦਗੀ ਕਈ ਚੀਜਾਂ ਦਾ ਸੁਮੇਲ ਹੈ। ਜ਼ਿੰਦਗੀ ਵਿਚ ਦੁੱਖ-ਸੁੱਖ ਖ਼ੁਸ਼ੀ-ਗ਼ਮੀ ਹਰ ਇਕ ਤਰ੍ਹਾਂ ਦੇ ਪਲ ਆਉਂਦੇ ਰਹਿੰਦੇ ਹਨ। ਉੱਥੇ ਹੀ ਪਿਛਲੇ ਸਾਲ ਤੋਂ ਸ਼ੁਰੂ ਹੋਇਆ ਕੁਦਰਤੀ ਆਫ਼ਤਾਂ ਦਾ ਸਿਲਸਿਲਾ ਪਤਾ ਨਹੀਂ ਕਦੋਂ ਖ਼ਤਮ ਹੋਵੇਗਾ। ਕੁਦਰਤ ਬਹੁਤ ਹੀ ਪਿਆਰੀ ਹੈ ਜਿਸ ਨੇ ਸਾਨੂੰ ਜਿਉਣ ਵਾਸਤੇ ਬਹੁਤ ਸਾਰੀਆਂ ਅਣਮੁੱਲੀਆਂ ਦਾਤਾਂ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਇਨਸਾਨ ਨੂੰ ਜ਼ਿੰਦਗੀ ਜੀਣ ਵਾਸਤੇ ਸਾਫ ਹਵਾ, ਪਾਣੀ ਅਤੇ ਭੋਜਨ ਦੇ ਨਾਲ ਹੋਰ ਬਹੁਤ ਸਾਰੇ ਤੱਤ ਤੋਹਫ਼ੇ ਦੇ ਰੂਪ ਵਿੱਚ ਮਿਲੇ ਹੋਏ ਹਨ। ਪਰ ਕਈ ਵਾਰੀ ਕੁਦਰਤ ਆਪਣੇ ਗੁੱਸੇ ਨੂੰ ਕਹਿਰ ਦਾ ਰੂਪ ਦੇ ਕੇ ਇਨਸਾਨਾਂ ਉੱਪਰ ਵਰਸਾ ਦਿੰਦੀ ਹੈ।
ਇਕ ਤੋਂ ਬਾਅਦ ਇਕ ਮੁਸੀਬਤ ਨੇ ਦੁਨੀਆਂ ਨੂੰ ਘੇਰ ਕੇ ਰੱਖਿਆ ਹੈ। ਇਨ੍ਹਾਂ ਮੁਸ਼ਕਿਲਾਂ ਤੋਂ ਅਜੇ ਤੱਕ ਲੋਕ ਉੱਭਰ ਨਹੀਂ ਸਕੇ ਹਨ। ਉੱਥੇ ਹੀ ਪਿਛਲੇ ਸਾਲ ਦੇ ਅੰਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਭਿਆਨਕ ਭੂਚਾਲ ਆ ਚੁੱਕੇ ਹਨ। ਇਸ ਵਰ੍ਹੇ ਪਹਿਲੇ 2 ਮਹੀਨੇ ਦੇ ਵਿਚ ਹੀ ਬਹੁਤ ਸਾਰੇ ਭੂਚਾਲ ਆਉਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਨਹੀਂ ਰੁਕ ਰਹੇ ਭੁਚਾਲ, ਫਿਰ ਇਕ ਵੱਡਾ ਭੂਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ।
ਜਿਸ ਵਿਚ ਭਾਰੀ ਤਬਾਹੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਾਪਾਨ ਵਿਚ ਅੱਜ ਫਿਰ ਤੋਂ ਭੂਚਾਲ ਦੇ ਕਾਫੀ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਸਰਵੇ ਦੇ ਮੁਤਾਬਕ ਇਹ ਭੂਚਾਲ ਦੇ ਝਟਕੇ ਐਤਵਾਰ ਸਮੇਂ ਮੁਤਾਬਕ ਮਹਿਸੂਸ ਕੀਤੇ ਗਏ ਹਨ। ਇਸ ਭੂਚਾਲ ਵਿੱਚ ਭਾਰੀ ਮਾਲੀ ਨੁਕਸਾਨ ਹੋਣ ਦੀ ਖ਼ਬਰ ਮਿਲੀ ਹੈ। ਇਸ ਭੁਚਾਲ ਦੀ ਰਿਕਟਰ ਪੈਮਾਨੇ ਉਪਰ ਤੀਬਰਤਾ 7 .3 ਦਰਜ ਕੀਤੀ ਗਈ। ਇਸ ਭੂਚਾਲ ਦਾ ਕੇਂਦਰ ਬਿੰਦੂ ਕਿਲੋਮੀਟਰ ਦੀ ਡੂੰਘਾਈ ਦੱਸੀ ਗਈ ਹੈ। ਪ੍ਰਧਾਨ ਮੰਤਰੀ ਵੱਲੋਂ ਅਗਲੇ ਹਫ਼ਤੇ ਦੇ ਵਿੱਚ ਵੀ ਭੂਚਾਲ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਦੇਸ਼ ਦੇ ਉੱਤਰੀ ਪੂਰਬੀ ਹਿੱਸਿਆਂ ਵਿਚ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਕਈ ਮਕਾਨ ਡਿੱਗ ਗਏ ਹਨ,ਜਿਸ ਨਾਲ ਬਿਜਲੀ ਦੀ ਸਪਲਾਈ ਵੀ ਪ੍ਰਭਾਵਤ ਹੋਈ ਹੈ ਜਿਸ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ। ਤੇ ਘਰਾਂ ਦੇ ਮਲਬੇ ਨੂੰ ਵੀ ਸਾਫ ਕੀਤਾ ਗਿਆ ਹੈ ਉਥੇ ਹੀ ਕਈ ਥਾਈਂ ਬੁਲਟ ਟਰੇਨ ਦੇ ਟਰੈਕ ਨੂੰ ਵੀ ਨੁਕਸਾਨ ਪੁੱਜਾ ਹੈ,ਜਿਸ ਨੂੰ ਮੁੜ ਬਹਾਲ ਕਰਨ ਦਾ ਕੰਮ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਭੂਚਾਲ ਕਾਰਨ ਕਈ ਘਰਾਂ ਦੇ ਸ਼ੀਸ਼ੇ ਟੁਟ ਗਏ ਹਨ ਅਤੇ ਇਮਾਰਤਾਂ ਨੂੰ ਹੋਏ ਨੁਕਸਾਨ ਕਾਰਨ 120 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। 3 ਗੰਭੀਰ ਹਾਲਤ ਵਿਚ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਉਥੇ ਹੀ ਇਸ ਆਏ ਹੋਏ ਭੂਚਾਲ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
Previous Postਐਲਪੀਜੀ ਗੈਸ ਸਿਲੰਡਰ ਵਰਤਣ ਵਾਲਿਆਂ ਲਈ ਆਈ ਮਾੜੀ ਖਬਰ – ਇਥੇ ਹੋ ਗਿਆ ਇਹ ਐਲਾਨ
Next Postਕਨੇਡਾ ਚ ਵਾਪਰਿਆ ਕਹਿਰ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ