ਆਈ ਤਾਜ਼ਾ ਵੱਡੀ ਖਬਰ
ਜਦੋਂ ਦੀ ਦੁਨੀਆਂ ਦੇ ਵਿੱਚ ਕੋਰੋਨਾ ਮਹਾਮਾਰੀ ਆਈ ਹੈ ,ਇਸ ਮਹਾਂਮਾਰੀ ਨੇ ਪੂਰੀ ਦੁਨੀਆਂ ਦੇ ਵਿਚ ਕਾਫੀ ਤਬਾਹੀ ਮਚਾਈ ਹੈ । ਇਸ ਮਹਾਂਮਾਰੀ ਦੇ ਸਮੇਂ ਦੌਰਾਨ ਜਿੱਥੇ ਲੋਕਾਂ ਨੇ ਬਹੁਤ ਹੀ ਔਕੜਾਂ ਭਰਿਆ ਆਪਣਾ ਜੀਵਨ ਬਤੀਤ ਕੀਤਾ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ । ਬੇਸ਼ੱਕ ਹੁਣ ਦੁਨੀਆਂ ਦੇ ਵਿੱਚ ਕਰੋਨਾ ਦਾ ਪ੍ਰਕੋਪ ਕੁਝ ਘਟ ਰਿਹਾ ਹੈ ਇਸ ਦੇ ਮਾਮਲਿਆਂ ਦੀ ਗਿਣਤੀ ਦੇ ਵਿੱਚ ਕਮੀ ਆ ਰਹੀ ਹੈ, ਪਰ ਕਈ ਥਾਵਾਂ ਦੇ ਉਪਰ ਇਹ ਮਹਾਂਮਾਰੀ ਅਜੇ ਵੀ ਆਪਣਾ ਕਰੋਪੀ ਰੂਪ ਵਿਖਾ ਰਹੀ ਹੈ । ਦੁਨੀਆਂ ਦੇ ਕਈ ਦੇਸ਼ਾਂ ਨੇ ਇਸ ਮਹਾਂਮਾਰੀ ਦੇ ਜਿੱਥੇ ਘੱਟ ਦੇ ਪ੍ਰਕੋਪ ਤੇ ਚਲਦੇ ਲਗਾਈਆਂ ਹੋਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ, ਪਰ ਅਜੇ ਵੀ ਕਈ ਦੇਸ਼ਾਂ ਦੇ ਹਾਲਾਤ ਇਸ ਮਹਾਂਮਾਰੀ ਦੇ ਕਾਰਨ ਬਦ ਤੋਂ ਬਦਤਰ ਬਣਦੇ ਹੋਏ ਨਜ਼ਰ ਆ ਰਹੇ ਹਨ ।
ਇਸੇ ਵਿਚਕਾਰ ਹੁਣ ਕਰੋਨਾ ਮਹਾਂਮਾਰੀ ਦੇ ਨਾਲ ਜੁੜੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਕਿਸ ਮਹਾਂਮਾਰੀ ਨੇ ਹੁਣ ਇੱਕ ਨਵਾਂ ਭਿਆਨਕ ਰੂਪ ਧਾਰ ਲਿਆ ਹੈ । ਜੋ ਨੌਜਵਾਨਾਂ ਦੇ ਲਈ ਕਾਫੀ ਖਤਰਨਾਕ ਸਾਬਤ ਹੋਣ ਵਾਲਾ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦੱਖਣੀ ਅਫ਼ਰੀਕਾ ਦੇ ਵਿਚ ਹੁਣ ਕੋਰੋਨਾ ਵਾਇਰਸ ਦਾ ਇੱਕ ਨਵਾਂ ਰੂਪ ਪਾਇਆ ਗਿਆ ਹੈ, ਜਿਸ ਕਾਰਨ ਲੋਕਾਂ ਦੇ ਵਿਚ ਕਾਫੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ।
ਇਸ ਕੋਰੋਨਾ ਮਹਾਂਮਾਰੀ ਦੇ ਨਵੇਂ ਰੂਪ ਦਾ ਲੱਛਣ ਇਜ਼ਰਾਈਲ ਤੋਂ ਪਰਤੇ ਇਕ ਯਾਤਰੀ ਵਿਚ ਪਾਇਆ ਗਿਆ ,ਜਿਸ ਦੀ ਜਦੋਂ ਜਾਂਚ ਕੀਤੀ ਗਈ ਤਾਂ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਇਸ ਨਵੇਂ ਰੂਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਰੋਨਾ ਵਾਇਰਸ ਦਾ ਨਵਾਂ ਰੂਪ ਨੌਜਵਾਨਾਂ ਤੇ ਵਿਚ ਤੇਜ਼ੀ ਨਾਲ ਫੈਲ ਸਕਦਾ ਹੈ। ਜਿਸ ਦੇ ਚੱਲਦੇ ਉਨ੍ਹਾਂ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ । ਜ਼ਿਕਰਯੋਗ ਹੈ ਕਿ ਇੱਕ ਪਾਸੇ ਸਰਕਾਰਾਂ ਅਤੇ ਵੱਲੋਂ ਮਹਾਂਮਾਰੀ ਤੋਂ ਬਚਾਅ ਦੇ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਇਸ ਮਹਾਂਮਾਰੀ ਦੀ ਲਾਗ ਤੋਂ ਬਚਾਇਆ ਜਾ ਸਕੇ ।
ਬਹੁਤ ਸਾਰੀਆਂ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ ਪਰ ਹੁਣ ਦੱਖਣੀ ਅਫ਼ਰੀਕਾ ਦੇ ਵਿਚ ਮਾਹਮਾਰੀ ਦੇ ਪਾਏ ਗਏ ਇਸ ਨਵੇਂ ਰੂਪ ਤੇ ਕਾਰਨ ਲੋਕਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ ਕਿ ਪਹਿਲਾਂ ਹੀ ਲੋਕਾਂ ਨੇ ਮਹਾਂਮਾਰੀ ਕਾਰਨ ਬਹੁਤ ਗਵਾਇਆ ਹੈ ਪਰ ਇਹ ਮਹਾਂਮਾਰੀ ਦਾ ਹੁਣ ਨਵਾਂ ਰੂਪ ਨੌਜਵਾਨਾਂ ਤੇ ਭਾਰੀ ਰਹਿਣ ਵਾਲਾ ਹੈ। ਜਿਸ ਨੂੰ ਲੈ ਕੇ ਵਿਗਿਆਨੀਆਂ ਦੇ ਵੱਲੋਂ ਚਿੰਤਾ ਵੀ ਪ੍ਰਗਟਾਈ ਗਈ ਹੈ ਤੇ ਹੁਣ ਜਲਦ ਹੀ ਵਿਸ਼ਵ ਸਿਹਤ ਸੰਗਠਨ ਦੇ ਵੱਲੋਂ ਇਸ ਵੇਰੀਐਂਟ ਬਾਰੇ ਸਰਕਾਰਾਂ ਨੂੰ ਨਵੇਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ ।
Previous Postਪੰਜਾਬ ਚ ਇਥੇ ਮਚੀ ਭਾਰੀ ਤਬਾਹੀ ਕਈ ਦਰਜਨਾਂ ਪ੍ਰੀਵਾਰਾਂ ਦੇ ਘਰ ਹੋਏ ਤਬਾਹ – ਤਾਜਾ ਵੱਡੀ ਖਬਰ
Next Postਸਿੱਖ ਜਥੇ ਦੇ ਨਾਲ ਪਾਕਿਸਤਾਨ ਗਈ ਨੇ ਕਰਤਾ ਕਿਰਨ ਬਾਲਾ ਵਾਲਾ ਕੰਮ ਪਤੀ ਦੇ ਸਾਹਮਣੇ ਹੀ ਪ੍ਰੇਮੀ ਨਾਲ ਕਰ ਲਿਆ ਨਿਕਾਹ