ਆਈ ਤਾਜਾ ਵੱਡੀ ਖਬਰ
ਕਾਂਗਰਸ ਪਾਰਟੀ ਵਿਚ ਜਿਥੇ ਲਗਾਤਾਰ ਸਿਆਸੀ ਹਲਚਲ ਸਾਹਮਣੇ ਆਈ ਹੈ ਜਿੱਥੇ ਬੀਤੇ ਦਿਨੀਂ ਰਾਹੁਲ ਗਾਂਧੀ ਵੱਲੋਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੁਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਜਿੱਥੇ ਚੰਨੀ ਦੇ ਪ੍ਰਸੰਸਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਸੀ ਉਥੇ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਕਾਂਗਰਸ ਹਾਈਕਮਾਂਡ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਗਈ। ਪਰ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਹਾਈਕਮਾਂਡ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹੋਏ। ਸਿੱਧੂ ਪਰਿਵਾਰ ਨਾਲ ਜੁੜੀਆਂ ਹੋਈਆਂ ਖ਼ਬਰਾਂ ਜਿੱਥੇ ਆਏ ਦਿਨ ਹੀ ਸਾਹਮਣੇ ਆ ਰਹੀਆਂ ਹਨ ਉਥੇ ਹੀ ਉਨ੍ਹਾਂ ਵੱਲੋਂ ਲਗਾਤਾਰ ਆਪਣੀ ਪਾਰਟੀ ਦੀ ਮਜਬੂਤੀ ਵਾਸਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਹੁਣ ਨਵਜੋਤ ਸਿੱਧੂ ਦੀ ਧੀ ਵੱਲੋਂ ਵੀ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਚੋਣ ਮੈਦਾਨ ਵਿੱਚ ਹਨ। ਉਥੇ ਹੀ ਉਨ੍ਹਾਂ ਦੇ ਮੁਕਾਬਲੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਬਿਕਰਮ ਸਿੰਘ ਮਜੀਠੀਆ ਜਿਥੇ ਇਸ ਸਮੇਂ ਵਿਵਾਦਾਂ ਵਿੱਚ ਫਸੇ ਹੋਏ ਹਨ ਅਤੇ ਉਹ ਆਪਣੇ ਮਜੀਠਾ ਹਲਕੇ ਨੂੰ ਛੱਡ ਕੇ ਇਸ ਵਾਰ ਨਵਜੋਤ ਸਿੱਧੂ ਦੇ ਮੁਕਾਬਲੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਹਨ। ਨਵਜੋਤ ਸਿੱਧੂ ਦੀ ਧੀ ਰਾਬੀਆ ਸਿੱਧੂ ਵੀ ਆਪਣੇ ਪਿਤਾ ਦੇ ਚੋਣ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੀ ਹੋਈ ਹੈ।
ਅੱਜ ਇੱਥੇ ਉਸ ਵੱਲੋਂ ਅੰਮ੍ਰਿਤਸਰ ਪੂਰਬੀ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਉਥੇ ਹੀ ਉਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਉਪਰ ਵੱਡਾ ਸ਼ਬਦੀ ਹਮਲਾ ਹਮਲਾ ਕੀਤਾ ਗਿਆ ਹੈ। ਰਾਬੀਆ ਨੇ ਆਖਿਆ ਹੈ ਕਿ ਇਸ ਵਾਰ ਲੋਕ ਪੈਸੇ ਲੈ ਕੇ ਵੋਟ ਨਹੀਂ ਪਾਉਣਗੇ। ਕਿਉਂਕਿ ਇਸ ਬਾਰੇ ਸੱਚ ਸਭ ਦੇ ਸਾਹਮਣੇ ਹੈ ਅਤੇ ਲੋਕ ਨਹੀਂ ਚਾਹੁਣਗੇ ਕਿ ਉਨ੍ਹਾਂ ਦੇ ਬੱਚੇ ਨਸ਼ੇ ਦੀ ਮਾਰ ਹੇਠ ਆਉਣ।
ਕਿਉਂ ਕਿ ਬਿਕਰਮ ਸਿੰਘ ਮਜੀਠੀਆ ਦੇ ਹਲਕੇ ਮਜੀਠਾ ਦੇ ਵਿਚ ਸਾਰੀਆਂ ਦੁਕਾਨਾਂ ਉੱਪਰ ਸ਼ਰ੍ਹੇਆਮ ਨਸ਼ਾ ਵਿਕ ਰਿਹਾ ਹੈ। ਉਥੇ ਹੀ ਉਸ ਨੇ ਦੋਸ਼ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕਾਂ ਨੂੰ ਡਰਾ-ਧਮਕਾ ਕੇ ਪੋਸਟਰ ਅਤੇ ਬੈਨਰ ਲਗਾਏ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਵੋਟਾਂ ਪਾਉਣ ਲਈ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਉਨ੍ਹਾਂ ਦੇ ਬੱਚੇ ਚੁੱਕ ਲਏ ਜਾਣ ਤੱਕ ਦੀ ਵੀ ਗੱਲ ਆਖੀ ਜਾ ਰਹੀ ਹੈ।
Previous Postਪੰਜਾਬ ਚ ਇਥੇ ਘਰਵਾਲੀ ਦੀ ਲਿਪਸਟਿਕ ਨਾਲ ਕੰਧ ਤੇ ਇਹ ਗਲ੍ਹ ਲਿਖ ਕੇ ਪਤੀ ਨੇ ਕਰਤਾ ਕਾਂਡ , ਛਾਇਆ ਸੋਗ
Next Postਕਰਲੋ ਘਿਓ ਨੂੰ ਭਾਂਡਾ : ਚੰਡੀਗੜ੍ਹ ਏਅਰਪੋਰਟ ‘ਤੇ ਯਾਤਰੀ ਦੇ ਕੋਲੋਂ ਏਨੇ ਕਿੱਲੋ ਸੋਨਾ ਏਦਾਂ ਹੋਇਆ ਬਰਾਮਦ