ਆਈ ਤਾਜਾ ਵੱਡੀ ਖਬਰ
ਅੱਜ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ । ਪੂਰੇ ਪੰਜਾਬ ਭਰ ਦੀਆਂ ਨਜ਼ਰਾਂ ਇਨ੍ਹਾਂ ਚੋਣਾਂ ਤੇ ਟਿਕੀਆਂ ਹੋਈਆਂ ਸਨ । ਸਭ ਤੋਂ ਵੱਧ ਸੀਟਾਂ ਹਾਸਲ ਕਰਕੇ ਪੰਜਾਬ ‘ਚ ਸਰਕਾਰ ਬਣਾਈ ਹੈ । ਹੁਣ ਹਰ ਕਿਸੇ ਦੇ ਵੱਲੋਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਕਿ ਜਿਹਨਾ ਵਾਅਦਿਆਂ ਤੇ ਦਾਅਵਿਆਂ ਦੇ ਸਦਕਾ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਗਈ ਹੈ, ਕਿ ਉਸ ਉਮੀਦਾਂ ਤੇ ਹੁਣ ਆਪ ਆਦਮੀ ਪਾਰਟੀ ਖਰੀ ਉੱਤਰੇ । ਆਮ ਆਦਮੀ ਪਾਰਟੀ ਦੇ ਲੀਡਰਾਂ ਵਿੱਚ ਕਾਫੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ।
ਇਸੇ ਵਿਚਕਾਰ ਹੁਣ ਇਸ ਬੇਮਿਸਾਲ ਜਿਤ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਹੁਣ ਕੌਮੀ ਤਕ ਤਹਿਤ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਹੁਣ ਇੱਕ ਦਿਨ ਇਸ ਦੇਸ਼ ਦੇ ਪ੍ਰਧਾਨ ਮੰਤਰੀ ਜ਼ਰੂਰ ਬਣਨਗੇ । ਇੰਨਾ ਹੀ ਨਹੀਂ ਸਗੋਂ ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਜਲਦ ਹੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਵਜੋਂ ਕਾਂਗਰਸ ਦੀ ਜਗ੍ਹਾ ਲੈ ਲਵੇਗੀ ਨਤੀਜਿਆਂ ਦੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆ ਰਾਘਵ ਚੱਢਾ ਨੇ ਕਿਹਾ ਹੈ ਕਿ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਸੰਭਵ ਹੋ ਚੁੱਕਿਆ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਇੰਨੇ ਬਹੁਮਤ ਤੇ ਦੱਸ ਵਿਕਟਾਂ ਹਾਸਲ ਕੀਤੀਆਂ ਹਨ ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲਈ ਅੱਜ ਇੱਕ ਇਤਿਹਾਸਕ ਦਿਨ ਹੈ ਕਿ ਅੱਜ ਆਮ ਆਦਮੀ ਪਾਰਟੀ ਇਕ ਕੌਮੀ ਪਾਰਟੀ ਬਣ ਗਈ ਹੈ ਤੇ ਅਸੀਂ ਹੁਣ ਇਕ ਖੇਤਰੀ ਪਾਰਟੀ ਨਹੀਂ ਹਾਂ ਤੇ ਪ੍ਰਮਾਤਮਾ ਸਾਨੂੰ ਤੇ ਸਾਡੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਆਸ਼ਰਮ ਦੇ ਬਾਅਦ ਦੇ ਆਸ਼ੀਰਵਾਦ ਦੇਣ ਆਸ ਹੈ ਕਿ ਉਹ ਇਕ ਦਿਨ ਇਸ ਦੇਸ਼ ਦੇ ਪ੍ਰਧਾਨਮੰਤਰੀ ਬਣ ਕੇ ਇਸ ਦੇਸ਼ ਦੀ ਅਗਵਾਈ ਜ਼ਰੂਰ ਕਰਨਗੇ ।
ਦੱਸ ਦੇਈਏ ਕਿ ਆਪ ਨੇ ਪੰਜਾਬ ਵਿਚ ਸੱਤਾਧਾਰੀ ਕਾਂਗਰਸ ਨੂੰ ਪਿੱਛੇ ਛੱਡਦੇ ਹੋਏ 117 ਵਿਚੋਂ 92 ਸੀਟਾਂ ਹਾਸਲ ਕੀਤੀਆਂ ਹਨ। ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਦੇ ਸ਼ਾਸਨ ਦੇ ਮਾਡਲ ਨੂੰ ਦੇਖਿਆ ਹੈ ਤੇ ਉਹ ਇਸ ਨੂੰ ਅਜ਼ਮਾਉਣਾ ਚਾਹੁੰਦੇ ਹਨ।
Home ਤਾਜਾ ਖ਼ਬਰਾਂ ਧਮਾਕੇਦਾਰ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਪ੍ਰਧਾਨ ਮੰਤਰੀ ਬਣਨ ਨੂੰ ਲੈ ਕੇ ਆਇਆ ਇਹ ਵੱਡਾ ਬਿਆਨ
Previous PostCM ਚੰਨੀ ਨੂੰ ਬੁਰੀ ਤਰਾਂ ਹਰਾਉਣ ਵਾਲਾ ਇਸ ਸਖਸ਼ ਕਰਦਾ ਸੀ ਮੋਬਾਈਲ ਰਿਪੇਅਰ ਦੀ ਦੁਕਾਨ ਤੇ ਕੰਮ – ਹੁਣ ਗਈ ਇਲਾਕੇ ਚ ਬੱਲੇ ਬੱਲੇ
Next Postਆਪ ਦੀ ਧਮਾਕੇਦਾਰ ਜਿੱਤ ਤੋਂ ਬਾਅਦ ਕੇਜਰੀਵਾਲ ਦੀ ਘਰਵਾਲੀ ਸੁਨੀਤਾ ਕੇਜਰੀਵਾਲ ਨੇ ਕਹੀ ਇਹ ਗਲ੍ਹ