ਦੋਆਬਾ ਵਾਸੀਆਂ ਲਈ ਆਈ ਮਾੜੀ ਖਬਰ – ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਲਿਆ ਗਿਆ ਇਹ ਫੈਸਲਾ

ਆਈ ਤਾਜਾ ਵੱਡੀ ਖਬਰ

ਕੋਰੋਨਾ ਕਾਰਨ ਦੁਨੀਆਂ ਭਰ ਵਿੱਚ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਪਰਭਾਵ ਦੇਸ਼ ਦੇ ਆਰਥਿਕ, ਸਮਾਜਿਕ ਅਤੇ ਧਾਰਮਿਕ ਕੰਮਾਂ ਤੇ ਵੀ ਦਿਖਾਈ ਦੇ ਰਿਹਾ ਹੈ। ਕਰੋਨਾ ਕਾਰਨ ਧਾਰਮਿਕ ਅਤੇ ਸਮਾਜਿਕ ਇਕੱਠ ਉੱਤੇ ਕਾਫ਼ੀ ਹਦਾਇਤਾ ਲਾਗੂ ਕੀਤੀਆਂ ਗਈਆਂ ਹਨ ਅਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਕਰੋਨਾ ਕਾਲ ਵਿੱਚ ਬਹੁਤ ਸਾਰੇ ਧਾਰਮਿਕ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਇਕੱਠ ਕਰਨ ਦੀ ਮਨਾਹੀ ਕੀਤੀ ਗਈ ਸੀ ਪਰ ਕਰੋਨਾ ਦੇ ਘਟ ਰਹੇ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਲੋਕਾਂ ਦੀ ਗਿਣਤੀ ਪ੍ਰਤੀ ਖਾਸ ਹਦਾਇਤਾਂ ਜਾਰੀ ਕਰਦਿਆਂ ਹੋਇਆ ਧਾਰਮਿਕ ਸਥਾਨਾਂ ਨੂੰ ਮੁੜ ਖੋਲਣ ਦੀ ਇਜਾਜਤ ਦੇ ਦਿੱਤੀ ਗਈ ਸੀ ਪਰ ਹੁਣ ਕਰੋਨਾ ਦੀ ਦੂਜੀ ਲਹਿਰ ਦੀ ਸ਼ੁਰੂਆਤ ਤੋਂ ਬਾਅਦ ਫਿਰ ਤੋਂ ਬਹੁਤ ਸਾਰੇ ਧਾਰਮਿਕ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਉੱਥੇ ਹੀ ਹੁਣ ਬਾਬਾ ਤੱਲਣ ਸਾਹਿਬ ਨਾਲ ਜੁੜੀ ਇੱਕ ਖਾਸ ਖਬਰ ਸਾਹਮਣੇ ਆਈ ਹੈ। ਗੁਰਦੁਆਰਾ ਸ੍ਰੀ ਤੱਲਣ ਸਾਹਿਬ ਜੋ ਕਿ ਜਲੰਧਰ ਦੇ ਨੇੜੇ ਵਸਦੇ ਪਿੰਡ ਤੱਲਣ ਵਿਖੇ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਅਤੇ ਪਰਮ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਸਾਰਿਆ ਗਿਆ ਹੈ ਅਤੇ ਇਸ ਗੁਰੂਦੁਆਰੇ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਕਾਫੀ ਮਾਨਤਾ ਹੈ। ਸੰਤ ਬਾਬਾ ਨਿਹਾਲ ਸਿੰਘ ਜਿੱਥੇ ਵੀ ਜਾਂਦੇ ਸਨ ਉਥੇ ਹੀ ਲੋਕਾਂ ਨੂੰ ਸਿੱਧੇ ਰਾਹੇ ਪਾਉਣ, ਭਰਮ ਭੁਲੇਖਿਆਂ ਤੋਂ ਦੂਰ ਕਰਨ ,ਜਾਤ ਪਾਤ ਤੋਂ ਬਾਹਰ ਨਿਕਲਣ ਅਤੇ ਲੋਕਾਂ ਨੂੰ ਰੱਬ ਦਾ ਨਾਮ ਜਪਣ ਲਈ ਪ੍ਰੇਰਿਤ ਕਰਦੇ ਸਨ ਅਤੇ ਉਹਨਾਂ ਦਾ ਸਾਰਾ ਜੀਵਨ ਪਰ ਉਪਕਾਰੀ ਭਰਿਆ ਸੀ।

ਸੰਤ ਬਾਬਾ ਹਰਨਾਮ ਸਿੰਘ ਜੀ ਨੇ ਵੀ ਸੰਤ ਬਾਬਾ ਨਿਹਾਲ ਸਿੰਘ ਜੀ ਦੇ ਚਰਨ ਕਮਲਾਂ ਤੇ ਚਲਦੇ ਹੋਏ ਆਪਣਾ ਸਾਰਾ ਜੀਵਨ ਸਮਾਜਿਕ ਕੰਮਾਂ ਵਿੱਚ ਲਗਾ ਦਿੱਤਾ। ਉਹਨਾਂ ਨੇ ਲੰਗਰ ਸੇਵਾ, ਗ਼ਰੀਬ ਲੜਕੀਆਂ ਦਾ ਵਿਆਹ ਅਤੇ ਦਰੱਖਤ ਲਗਵਾਉਣ ਜਿਹੇ ਕਾਫੀ ਸਮਾਜਿਕ ਕੰਮਾਂ ਨਾਲ ਲੋਕਾਂ ਦੀ ਸਹਾਇਤਾ ਕੀਤੀ। ਜੋ ਸ਼ਰਧਾਲੂ ਵਿਦੇਸ਼ ਜਾਣ ਦੀ ਇੱਛਾ ਰੱਖਦੇ ਹਨ ਉਹ ਇੱਥੇ ਧਾਰਮਿਕ ਮਾਨਤਾ ਦੇ ਅਨੁਸਾਰ ਖਿਲਾਉਣਾ ਜਹਾਜ ਚੜ੍ਹਾ ਕੇ ਮੰਨਤਾਂ ਮੰਗਦੇ ਹਨ। ਇਸ ਗੁਰਦੁਆਰੇ ਨੂੰ ਸ਼ਹੀਦਾਂ ਦੀ ਜਗ੍ਹਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਬਹੁਤ ਦੂਰ-ਦੂਰ ਤੋ ਸੰਗਤਾਂ ਇਥੇ ਹਾਜਰੀ ਲਗਵਾਉਣ ਆਉਂਦੀਆਂ ਹਨ।

ਤਲਣ ਸਾਹਿਬ ਵਿਖੇ ਹਰ ਸਾਲ 19 ਅਤੇ 20 ਜੂਨ ਨੂੰ ਮੇਲਾ ਲਗਦਾ ਹੈ ਜੋ ਕਿ ਇਸ ਸਾਲ ਕਰੋਨਾ ਵਾਇਰਸ ਦੇ ਚਲਦਿਆਂ ਅਤੇ ਕਰੋਨਾ ਦੀ ਗਾਇਡਲਾਇਨ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਰੱਦ ਕਰ ਦਿੱਤਾ ਗਿਆ ਹੈ, ਸਬ ਰਜਿਸਟਰਾਰ ਅਤੇ ਗੁਰਦੁਆਰਾ ਸਾਹਿਬ ਦੇ ਰਿਸੀਵਰ ਮਨਿੰਦਰ ਸਿੰਘ ਸਿੱਧੂ ਦੁਆਰਾ ਇਹ ਜਾਣਕਾਰੀ ਸ਼ਰਧਾਲੂਆਂ ਨੂੰ ਦਿੱਤੀ ਗਈ ਅਤੇ ਉਨ੍ਹਾਂ ਨੇ ਲੋਕਾਂ ਨੂੰ ਕਰੋਨਾ ਗਾਇਡਲਾਇਨਜ਼ ਦੀ ਪਾਲਣਾ ਕਰਨ ਅਤੇ ਇਕੱਠ ਨਾ ਕਰਨ ਲਈ ਅਪੀਲ ਕੀਤੀ।