ਆਈ ਤਾਜ਼ਾ ਵੱਡੀ ਖਬਰ
ਜਦੋਂ ਦੇਸ਼ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਤਾਂ ਉਸ ਸਮੇਂ ਬਹੁਤ ਸਾਰੇ ਮੰਤਰੀਆਂ ਵੱਲੋਂ ਵੱਡੇ ਵੱਡੇ ਐਲਾਨ ਤੇ ਦਾਅਵੇ ਕੀਤੇ ਜਾ ਰਹੇ ਸੀ ਕਿ ਦੇਸ਼ ਦੇ ਵਿੱਚ ਵਧ ਰਹੀ ਮਹਿੰਗਾਈ ਨੂੰ ਘੱਟ ਕੀਤਾ ਜਾਵੇਗਾ । ਪਰ ਜਿਵੇਂ ਹੀ ਦੇਸ਼ ਦੇ ਇਨ੍ਹਾਂ ਸੂਬਿਆਂ ਦੇ ਵਿੱਚ ਚੋਣਾਂ ਹੋ ਕੇ ਹਟੀਆਂ ਨਤੀਜੇ ਸਾਹਮਣੇ ਆਏ ਉਸ ਤੋਂ ਬਾਅਦ ਹੁਣ ਲਗਾਤਾਰ ਮਹਿੰਗਾਈ ਆਪਣੀਆਂ ਜਡ਼੍ਹਾਂ ਮਜ਼ਬੂਤ ਕਰਦੀ ਹੋਈ ਨਜ਼ਰ ਆ ਰਹੀ ਹੈ । ਦੱਸ ਦੇਈਏ ਕਿ ਦੇਸ਼ ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਹੀ ਵਧ ਰਹੀਆਂ ਹਨ । ਜਿਸ ਦੇ ਚਲਦੇ ਹਰ ਕਿਸੇ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਕੀਮਤਾਂ ਦੇ ਵਿੱਚ ਕੁਝ ਰਾਹਤ ਦਿੱਤੀ ਜਾਵੇ ।
ਜਿਸ ਦੇ ਚਲਦੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਗਿਆ ਹੈ । ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੂਬੇ ਦੀਆਂ ਸਾਰੀਆਂ ਸਰਕਾਰਾਂ ਨੂੰ ਖਾਸ ਅਪੀਲ ਕੀਤੀ ਹੈ ਕਿ ਸੂਬਾਈ ਸਰਕਾਰਾਂ ਵੈਟ ਘਟਾਉਣ । ਉਨ੍ਹਾਂ ਨੇ ਕਿਹਾ ਹੈ ਕਿ ਛੇ ਮਹੀਨੇ ਲੇਟ ਹੀ ਸੀ ਪਰ ਹੁਣ ਸੂਬਾਈ ਸਰਕਾਰਾਂ ਪੈਟਰੋਲ ਡੀਜ਼ਲ ਤੇ ਟੈਕਸ ਘਟਾ ਲੈਣ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਹੋਈ ਇਸ ਵਰਚੁਅਲ ਬੈਠਕ ਵਿੱਚ ਇਹ ਗੱਲ ਆਖੀ ।
ਜ਼ਿਕਰਯੋਗ ਹੈ ਕਿ ਅੱਜ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦੇਸ਼ ਦੇ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਦੇ ਪ੍ਰਕੋਪ ਨੂੰ ਵੇਖਦੇ ਹੋਏ ਇੱਕ ਵਰਚੁਅਲ ਮੀਟਿੰਗ ਮੁੱਖ ਮੰਤਰੀਆਂ ਦੇ ਨਾਲ ਕੀਤੀ । ਇਸ ਮੀਟਿੰਗ ਦੇ ਵਿੱਚ ਜਿੱਥੇ ਕਰੋਨਾ ਮਹਾਂਮਾਰੀ ਤੋਂ ਬਚਾਅ ਦੇ ਲਈ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ ਗਈ ਉੱਥੇ ਹੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਸ ਮੀਟਿੰਗ ਦੇ ਵਿੱਚ ਪੈਟਰੋਲ ਡੀਜ਼ਲ ਦਾ ਮੁੱਦਾ ਚੁੱਕਦੇ ਹੋਏ ਹੁਣ ਸੂਬੇ ਦੀਆਂ ਸਾਰੀਆਂ ਸਰਕਾਰਾਂ ਨੂੰ ਆਪਣੇ ਆਪਣੇ ਸੂਬਿਆਂ ਵਿੱਚ ਪੈਟਰੋਲ ਡੀਜ਼ਲ ਤੇ ਲੱਗੇ ਹੋਏ ਵੈਟ ਨੂੰ ਘਟਾਉਣ ਲਈ ਆਖਿਆ ਹੈ ।
ਹੁਣ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਡੀਜ਼ਲ ਤੇ ਲੱਗਿਆ ਵੈਟ ਕਿਹੜੇ ਸੂਬੇ ਦੀ ਕਿਹੜੀ ਸਰਕਾਰ ਦੇ ਵੱਲੋਂ ਕਿੰਨਾ ਕੁ ਘਟਾਇਆ ਜਾਦਾ ਹੈ ਇਹ ਤਾਂ ਹੁਣ ਸਮਾਂ ਹੀ ਦੱਸੇਗਾ ।
Previous Postਪੰਜਾਬ ਚ ਇਥੇ ਮੁੰਡੇ ਨੇ ਇਸ ਕਾਰਨ ਆਪਣੇ ਪੁੱਤਰ ਸਮੇਤ ਮਾਰੀ ਨਹਿਰ ਚ ਛਾਲ, ਚੁਕਿਆ ਖੌਫਨਾਕ ਕਦਮ, ਮਾਪਿਆਂ ਦੇ ਪੈਰਾਂ ਚੋ ਨਿਕਲੀ ਜਮੀਨ
Next Postਇਥੇ ਪੋਤੀ ਦੇ ਜਨਮ ਤੇ ਕਿਸਾਨ ਏਨਾ ਖੁਸ਼ ਹੋਇਆ, ਕਰਤਾ ਅਜਿਹਾ ਸਵਾਗਤ, ਹੋਗੀ ਸਾਰੇ ਪਾਸੇ ਚਰਚਾ