ਦੁਬਈ ਦੇ ਸ਼ਾਸਕ ਅਤੇ ਉਹਨਾਂ ਦੀ ਪਤਨੀ ਦੇ ਬਾਰੇ ਚ ਆਈ ਇਹ ਵੱਡੀ ਖਬਰ – ਸੁਣ ਸਾਰੀ ਦੁਨੀਆਂ ਰਹਿ ਗਈ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਵਿਆਹ ਵਰਗਾ ਜਿੱਥੇ ਪਵਿੱਤਰ ਬੰਧਨ ਦੋ ਇਨਸਾਨਾਂ ਨੂੰ ਜੋੜਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵਿੱਚ ਅਜਿਹੀਆਂ ਤਕਰਾਰ ਪੈਦਾ ਹੋ ਜਾਂਦੀਆਂ ਹਨ ਜਿਸਦੇ ਚਲਦੇ ਹੋਏ ਲੋਕਾਂ ਵੱਲੋਂ ਇਸ ਵਿਆਹ ਦੇ ਬੰਧਨ ਨੂੰ ਖਤਮ ਕੀਤਾ ਜਾਣਾ ਹੀ ਬਿਹਤਰ ਸਮਝਿਆ ਜਾਂਦਾ ਹੈ। ਜਿੱਥੇ ਉਹ ਪਤੀ ਪਤਨੀ ਅਲੱਗ ਹੁੰਦੇ ਹਨ ਉੱਥੇ ਹੀ ਉਹਨਾਂ ਦਾ ਅਸਰ ਉਨ੍ਹਾਂ ਦੇ ਬੱਚਿਆਂ ਉੱਪਰ ਵੀ ਪੈਂਦਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਆਪਣੇ ਕਾਨੂੰਨ ਦੇ ਮੁਤਾਬਕ ਵੱਖ ਹੋਣ ਤੇ ਪਤਨੀ ਅਤੇ ਬਚਿਆਂ ਨੂੰ ਪਤੀ ਵੱਲੋਂ ਭਾਰੀ ਰਕਮ ਵੀ ਅਦਾ ਕਰਨੀ ਪੈਂਦੀ ਹੈ ਜਿਸ ਨਾਲ ਪਤਨੀ ਅਤੇ ਬੱਚੇ ਆਪਣਾ ਖਰਚਾ ਕਰ ਸਕਣ। ਉਥੇ ਹੀ ਦੁਨੀਆ ਵਿਚ ਬਹੁਤ ਸਾਰੇ ਦੇਸ਼ਾਂ ਵਿੱਚ ਕਈ ਖ਼ਾਸ ਸਖ਼ਸੀਅਤਾਂ ਨਾਲ ਜੁੜਿਆ ਹੋਇਆ ਅਜਿਹੀਆਂ ਅਹਿਮ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜੋ ਅਜਿਹੇ ਮਾਮਲਿਆਂ ਨੂੰ ਲੈ ਕੇ ਹੈਰਾਨੀ ਪੈਦਾ ਕਰਦੀਆ ਹਨ ।

ਹੁਣ ਦੁਬਈ ਦੇ ਸ਼ਾਸਕ ਅਤੇ ਉਨ੍ਹਾਂ ਦੀ ਪਤਨੀ ਦੇ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸਾਰੀ ਦੁਨੀਆਂ ਹੈਰਾਨ ਰਹਿ ਗਈ ਹੈ। ਦੁਨੀਆਂ ਵਿੱਚ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਦੇ ਤਲਾਕ ਹੋਣ ਦੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਹਨ। ਜਿਨ੍ਹਾਂ ਵਿੱਚ ਕਈ ਤਲਾਕ ਐਨੇ ਜ਼ਿਆਦਾ ਮਹਿੰਗੇ ਹੁੰਦੇ ਹਨ ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਹੁਣ ਸੰਯੁਕਤ ਅਰਬ ਅਮੀਰਾਤ ਦੇ ਪਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨਾਲ ਤਲਾਕ ਲੈਣ ਵਾਸਤੇ ਉਸ ਦੀ ਸਾਬਕਾ ਪਤਨੀ ਵੱਲੋਂ ਬ੍ਰਿਟੇਨ ਦੀ ਇਕ ਅਦਾਲਤ ਵਿੱਚ ਅਰਜੀ ਦਾਇਰ ਕੀਤੀ ਗਈ ਸੀ ਜਿੱਥੇ ਬ੍ਰਿਟੇਨ ਦੀ ਅਦਾਲਤ ਵੱਲੋਂ ਮੰਗਲਵਾਰ ਨੂੰ ਫੈਸਲਾ ਸੁਣਾ ਦਿਤਾ ਗਿਆ ਹੈ।

ਜਿੱਥੇ ਹੁਣ ਅਦਾਲਤ ਵੱਲੋਂ ਦੁਬਈ ਦੇ ਸ਼ਾਸਕ ਨੂੰ ਇਸ ਤਲਾਕ ਬਦਲੇ 55 ਕਰੋੜ ਪੌਂਡ ਦਾ ਭੁਗਤਾਨ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ। ਇਹ ਰਕਮ ਉਸ ਵੱਲੋਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਦਿੱਤੀ ਜਾਵੇਗੀ। ਦੱਸਿਆ ਗਿਆ ਹੈ ਕਿ ਸ਼ਿਕਾਇਤਕਰਤਾ ਉਸ ਦੀ ਛੇਵੀਂ ਪਤਨੀ ਹੈ ਅਤੇ ਜਾਰਡਨ ਦੇ ਮਰਹੂਮ ਰਾਜਾ ਹੁਸੈਨ ਦੀ ਰਾਜ ਕੁਮਾਰੀ ਧੀ ਹਯਾ ਹੈ। ਜੋ ਆਪਣੇ ਪਤੀ ਦੇ ਅਤਿਆਚਾਰ ਤੋਂ ਡਰਦੀ ਹੋਈ 2019 ਦੇ ਵਿਚ ਦੌੜ ਕੇ ਬ੍ਰਿਟੇਨ ਚਲੀ ਗਈ ਸੀ। ਜਿੱਥੇ ਉਸ ਵੱਲੋਂ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅਦਾਲਤ ਦਾ ਰੁਖ਼ ਕੀਤਾ ਗਿਆ ਸੀ।

ਜਿੱਥੇ 37 ਸਾਲਾ ਰਾਜ ਕੁਮਾਰੀ ਵੱਲੋਂ 2 ਬੱਚਿਆਂ ਦੀ ਸੁਰੱਖਿਆ ਬ੍ਰਿਟੇਨ ਦੇਸ਼ ਦੀਆਂ ਅਦਾਲਤਾਂ ਦੇ ਜ਼ਰੀਏ ਮੰਗੀ ਸੀ। ਉਥੇ ਹੀ ਰਾਜ ਕੁਮਾਰੀ ਵੱਲੋਂ ਆਪਣੇ ਪਤੀ ਉਪਰ ਇਹ ਦੋਸ਼ ਲਗਾਇਆ ਗਿਆ ਸੀ ਕਿ ਉਸ ਦੇ ਫੋਨ ਨੂੰ ਹੈਕ ਕਰਨ ਦਾ ਹੁਕਮ ਦਿੱਤਾ ਗਿਆ ਹੈ। ਪਰ ਦੁਬਈ ਦੇ ਸ਼ਾਸਕ ਵੱਲੋਂ ਇਸ ਦੋਸ਼ ਤੋਂ ਇਨਕਾਰ ਕੀਤਾ ਗਿਆ ਸੀ। ਉਥੇ ਹੀ ਅਦਾਲਤ ਵੱਲੋਂ ਇਹ ਆਦੇਸ਼ ਵੀ ਜਾਰੀ ਕੀਤਾ ਗਿਆ ਹੈ ਕਿ, ਬੱਚੇ ਆਪਣੇ ਪਿਤਾ ਦੇ ਜਿਉਂਦੇ ਰਹਿਣ ਤੱਕ ਉਸ ਨਾਲ ਮੇਲ ਮਿਲਾਪ ਕਰ ਸਕਦੇ ਹਨ।