ਆਈ ਤਾਜਾ ਵੱਡੀ ਖਬਰ
ਰੂਸ ਵੱਲੋਂ ਜਿੱਥੇ ਯੂਕਰੇਨ ਉਪਰ ਹਮਲਾ ਕਰ ਦਿੱਤਾ ਗਿਆ ਸੀ ਇਸ ਹਮਲੇ ਵਿੱਚ ਜਿੱਥੇ ਬਹੁਤ ਸਾਰਾ ਭਾਰੀ ਮਾਲੀ ਤੇ ਜਾਨੀ ਨੁਕਸਾਨ ਹੋ ਚੁੱਕਾ ਹੈ। ਉਥੇ ਹੀ ਬਹੁਤ ਸਾਰੇ ਭਾਰਤੀ ਵਿਦਿਆਰਥੀ ਵੀ ਯੂਕਰੇਨ ਨੂੰ ਛੱਡ ਕੇ ਵਾਪਸ ਆਪਣੇ ਦੇਸ਼ ਪਰਤ ਆਏ ਹਨ। ਉੱਥੇ ਹੀ ਪੋਲੈਂਡ ਵੱਲੋਂ ਵੀ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਜਿੱਥੇ ਬਿਨ੍ਹਾਂ ਵੀਜ਼ੇ ਤੋਂ ਹੀ ਵਿਦਿਆਰਥੀਆਂ ਨੂੰ ਆਉਣ ਦੀ ਇਜ਼ਾਜ਼ਤ ਦੇ ਦਿੱਤੀ ਗਈ ਹੈ। ਸਾਰੇ ਦੇਸ਼ਾਂ ਵੱਲੋਂ ਜਿਥੇ ਰੂਸ ਵੱਲੋਂ ਕੀਤੇ ਗਏ ਇਸ ਹਮਲੇ ਦੀ ਬਹੁਤ ਸਾਰੇ ਦੇਸ਼ਾਂ ਵੱਲੋਂ ਲਗਾਤਾਰ ਨਿੰਦਾ ਕੀਤੀ ਜਾ ਰਹੀ ਹੈ ਉਥੇ ਹੀ ਅਮਰੀਕਾ ਕੈਨੇਡਾ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵੱਲੋਂ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਕਈ ਦੇਸ਼ਾਂ ਵੱਲੋਂ ਰੂਸ ਦੀਆਂ ਉਡਾਨਾਂ ਉਪਰ ਰੋਕ ਲਗਾ ਦਿੱਤੀ ਗਈ ਹੈ।
ਯੂਕ੍ਰੇਨ ਵਿਚ ਇਸ ਸਮੇਂ ਜਿਥੇ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ ਉਥੇ ਹੀ ਬਹੁਤ ਸਾਰੇ ਨਾਗਰਿਕਾਂ ਦੀ ਮੌਤ ਹੋ ਚੁਕੀ ਹੈ। ਉਥੇ ਹੀ ਰੂਸ ਦੀ ਫ਼ੌਜ ਵੱਲੋਂ ਯੂਕ੍ਰੇਨ ਦੇ ਬਹੁਤ ਸਾਰੇ ਸੈਨਿਕਾਂ ਨੂੰ ਵੀ ਮਾਰ ਦਿੱਤਾ ਗਿਆ ਹੈ। ਹੁਣ ਦੁਨੀਆਂ ਦਾ ਸਭ ਤੋਂ ਵੱਡਾ ਹਵਾਈ ਜਹਾਜ਼ ਤਬਾਹ ਹੋ ਗਿਆ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਯੂਕਰੇਨ ਦੇ ਵਿੱਚ ਜਹਾਜ਼ ਮਰੀਆ ,ਦੁਨੀਆਂ ਦਾ ਸਭ ਤੋਂ ਵੱਡਾ ਜਹਾਜ ਸੀ। ਜਿਸ ਨੂੰ ਰਾਜਧਾਨੀ ਕਵੀ ਦੇ ਨੇੜੇ ਇਕ ਹਵਾਈ ਅੱਡੇ ਦੇ ਕੋਲ ਰੂਸੀ ਲੜਾਕਿਆਂ ਵੱਲੋਂ ਤਬਾਹ ਕਰ ਦਿੱਤਾ ਗਿਆ ਹੈ। ਉਥੇ ਹੀ ਸਭ ਤੋਂ ਵੱਡਾ ਇਹ ਜਹਾਜ਼ ਤਬਾਹ ਹੋਣ ਦੇ ਕਾਰਨ ਯੂਕਰੇਨ ਨੂੰ ਭਾਰੀ ਹੋਇਆ ਹੈ।
ਅਗਰ ਇਸ ਜਹਾਜ਼ ਦੀ ਮੁਰੰਮਤ ਫਿਰ ਤੋਂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਲਗਾਏ ਗਏ ਅੰਦਾਜ਼ੇ ਦੇ ਅਨੁਸਾਰ ਇਸ ਉਪਰ ਤਿੰਨ ਬਿਲੀਅਨ ਡਾਲਰ ਖ਼ਰਚ ਹੋ ਸਕਦੇ ਹਨ। ਰੂਸ ਵੱਲੋਂ ਜਿੱਥੇ ਯੂਕਰੇਨ ਉਪਰ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਉਥੇ ਹੀ ਯੂਕਰੇਨ ਦੇ ਲੋਕਾਂ ਦਾ ਹੌਸਲਾ ਬੁਲੰਦ ਹੈ ਅਤੇ ਉਨ੍ਹਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਹ ਯੂਕਰੇਨ ਨੂੰ ਅਜ਼ਾਦ ਅਤੇ ਲੋਕਤੰਤਰੀ ਬਣਾਉਣ ਦਾ ਆਪਣਾ ਸੁਪਨਾ ਪੂਰਾ ਕਰਨਗੇ ਅਤੇ ਇਸ ਜਹਾਜ਼ ਨੂੰ ਵੀ ਮੁੜ ਬਣਾਉਣਗੇ।
Previous Postਸਾਵਧਾਨ ਪੰਜਾਬ ਵਾਲਿਓ : ਕਾਰ ਤੇ ਜਾ ਰਹੀਆਂ ਨਾਲ ਵਾਪਰਿਆ ਇਹ ਖੌਫਨਾਕ ਕਾਂਡ – ਇਲਾਕੇ ਚ ਪਈ ਦਹਿਸ਼ਤ
Next Postਪੁਆੜਾ ਕਨੇਡਾ ਦਾ : ਚਾਵਾਂ ਨਾਲ ਨੂੰਹ ਨੂੰ ਭੇਜਿਆ ਸੀ ਕੋਲੋਂ ਪੈਸੇ ਲਾ ਕਨੇਡਾ ਪਰ ਨੂੰਹ ਨੇ ਕਰਤੀ ਜੱਗੋਂ ਤੇਰਵੀਂ