ਆਈ ਤਾਜ਼ਾ ਵੱਡੀ ਖਬਰ
ਦੁਨੀਆ ਵਿੱਚ ਫੈਲੀ ਕਰੋਨਾ ਨੇ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਇਸ ਦੁਨੀਆਂ ਤੋਂ ਦੂਰ ਕਰ ਦਿੱਤਾ ਹੈ। ਉਥੇ ਹੀ ਕਰੋੜਾਂ ਦੀ ਚਪੇਟ ਵਿੱਚ ਆਉਣ ਤੋਂ ਕੋਈ ਵੀ ਦੇਸ਼ ਬਚ ਨਹੀਂ ਸਕਿਆ ਅਤੇ ਸਾਰੇ ਦੇਸ਼ਾਂ ਵਿੱਚ ਇਸ ਕਰੋਨਾ ਵੱਲੋਂ ਭਾਰੀ ਤਬਾਹੀ ਮਚਾਈ ਗਈ ਹੈ। ਟੀਕਾਕਰਨ ਤੇ ਕਰੋਨਾ ਪਾਬੰਦੀਆਂ ਦੇ ਜ਼ਰੀਏ ਜਿਥੇ ਇਸ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਉਥੇ ਹੀ ਕਰੋਨਾ ਦੇ ਮਾਮਲੇ ਫਿਰ ਤੋਂ ਕਈ ਦੇਸ਼ਾਂ ਵਿੱਚ ਮੁੜ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ ਜਿੱਥੇ ਦੇਸ਼ ਦੁਨੀਆਂ ਵਿੱਚ ਦਸਤਕ ਦੇ ਰਹੀਆਂ ਹਨ। ਉੱਥੇ ਹੀ ਇਸ ਨਾਲ ਲੋਕਾਂ ਵਿੱਚ ਵੀ ਡਰ ਪੈਦਾ ਹੋ ਰਿਹਾ ਹੈ ਅਤੇ ਵਿਸ਼ਵ ਸਿਹਤ ਸੰਗਠਨ ਲਈ ਵੀ ਇੱਕ ਚੁਣੌਤੀਪੂਰਨ ਕੰਮ ਬਣ ਗਿਆ ਹੈ।
ਹੁਣ ਦੁਨੀਆ ਵਿੱਚ ਖਤਰੇ ਦੀ ਘੰਟੀ ਵੱਜੀ ਹੈ ਜਿੱਥੇ ਵਿਸ਼ਵ ਸਿਹਤ ਨੈਟਵਰਕ ਵੱਲੋ ਮੰਕੀਪਾਕਸ ਨੂੰ ਮਹਾਂਮਾਰੀ 58 ਦੇਸ਼ਾਂ ਵਿਚ ਐਲਾਨਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਇਸ ਸਮੇਂ ਮੰਕੀਪਾਕਸ ਦੇ ਮਾਮਲਿਆਂ ਵਿਚ ਵਾਧਾ ਲਗਾਤਾਰ ਦਰਜ ਕੀਤਾ ਜਾ ਰਿਹਾ ਹੈ। ਜਿੱਥੇ ਇਸ ਦੇ ਮਾਮਲੇ ਹੁਣ ਲਗਾਤਾਰ ਵਧ ਰਹੇ ਹਨ ਜਿਸ ਨੂੰ ਦੇਖਦੇ ਹੋਏ ਬੀਤੇ ਦਿਨੀਂ ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਇਸ ਸਬੰਧੀ ਮੀਟਿੰਗ ਬੁਲਾਈ ਗਈ ਸੀ। ਜਿਨ੍ਹਾਂ ਵੱਲੋਂ ਇਸਨੂੰ ਮਹਾਮਾਰੀ ਐਲਾਨੇ ਜਾਣ ਦੀ ਗੱਲ ਆਖੀ ਗਈ ਸੀ।
ਉੱਥੇ ਹੀ ਹੁਣ ਵਿਸ਼ਵ ਸਿਹਤ ਨੈਟਵਰਕ ਵੱਲੋਂ ਅਠਵੰਜਾ ਦੇਸ਼ਾਂ ਵਿੱਚ ਇਸ ਬਿਮਾਰੀ ਦੇ ਮਾਮਲਿਆਂ ਨੂੰ ਵਧੇ ਹੋਏ ਦੇਖਿਆ ਗਿਆ ਹੈ। ਵਿਸ਼ਵ ਸਿਹਤ ਨੈਟਵਰਕ ਵੱਲੋਂ ਇਹ ਫੈਸਲਾ, ਵਿਸ਼ਵ ਸਿਹਤ ਸੰਗਠਨ ਦੇ ਫੈਸਲੇ ਤੋਂ ਪਹਿਲਾਂ ਹੀ ਲਿਆ ਗਿਆ ਹੈ। ਕਿਉਂਕਿ ਇਸ ਸਮੇਂ ਮੰਕੀਪਾਕਸ ਦੇ 3417 ਮਾਮਲੇ ਦੀ ਪੁਸ਼ਟੀ ਅਠਵੰਜਾ ਦੇਸ਼ਾਂ ਵਿੱਚ ਹੋ ਚੁੱਕੀ ਹੈ।
ਤੇਰੇ ਕੇਸਾਂ ਵਿਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸਾਰੀ ਦੁਨੀਆਂ ਨੂੰ ਇਸ ਦੀ ਲਪੇਟ ਵਿਚ ਆਉਣ ਤੋਂ ਬਚਾਉਣ ਵਾਸਤੇ ਹੀ ਜਿੱਥੇ ਇਹ ਸਖਤ ਕਦਮ ਚੁੱਕੇ ਗਏ ਹਨ ਉਥੇ ਹੀ ਲੋਕਾਂ ਨੂੰ ਇਸ ਸਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਵਰਤਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਕਿਉਂਕਿ ਅਗਰ ਇਸ ਦੇ ਖ਼ਿਲਾਫ਼ ਠੋਸ ਕਦਮ ਨਹੀ ਚੁੱਕੇ ਜਾਂਦੇ ਤਾਂ ਇਹ ਪੂਰੀ ਦੁਨੀਆਂ ਨੂੰ ਆਪਣੀ ਚਪੇਟ ਵਿਚ ਲੈ ਲਵੇਗੀ। ਕਿਉਂਕਿ ਇਹ ਆਮ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰ ਰਹੀ ਹੈ ਅਤੇ ਤੇਜ਼ੀ ਨਾਲ ਇਸ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ।
Home ਤਾਜਾ ਖ਼ਬਰਾਂ ਦੁਨੀਆ ਲਈ ਵੱਜੀ ਖਤਰੇ ਦੀ ਘੰਟੀ, WHN ਵਲੋਂ ਐਲਾਨੀ ਮੰਕੀਪੌਕਸ ਮਹਾਮਾਰੀ ਫੈਲੀ 58 ਦੇਸ਼ਾਂ ਚ- ਤਾਜਾ ਵੱਡੀ ਖਬਰ
ਤਾਜਾ ਖ਼ਬਰਾਂ
ਦੁਨੀਆ ਲਈ ਵੱਜੀ ਖਤਰੇ ਦੀ ਘੰਟੀ, WHN ਵਲੋਂ ਐਲਾਨੀ ਮੰਕੀਪੌਕਸ ਮਹਾਮਾਰੀ ਫੈਲੀ 58 ਦੇਸ਼ਾਂ ਚ- ਤਾਜਾ ਵੱਡੀ ਖਬਰ
Previous Postਪਾਕਿਸਤਾਨ ਦੇ ਜੇਲ ਚ ਜਾਨ ਗਵਾਉਣ ਵਾਲੇ ਸਰਬਜੀਤ ਦੀ ਭੈਣ ਦਲਬੀਰ ਕੌਰ ਦੀ ਹੋਈ ਮੌਤ
Next Post8 ਸਾਲਾਂ ਮਾਸੂਮ ਬੱਚੇ ਦੀ ਬੱਸ ਦੀ ਲਪੇਟ ਚ ਆਉਣ ਕਾਰਨ ਹੋਈ ਮੌਕੇ ਤੇ ਮੌਤ, ਪਰਿਵਾਰ ਚ ਛਾਇਆ ਸੋਗ- ਤਾਜਾ ਵੱਡੀ ਖਬਰ