ਦੁਨੀਆ ਦਾ ਸਭ ਤੋਂ ਵੱਡਾ ਡੱਡੂ ਮਿਲਿਆ ਆਸਟ੍ਰਲੀਆ ਦੇ ਜੰਗਲਾਂ ਚ, ਵਜ਼ਨ ਤੇ ਤਸਵੀਰਾਂ ਦੇਖ ਹੋ ਜਾਵੋਗੇ ਹੈਰਾਨ

ਆਈ ਤਾਜਾ ਵੱਡੀ ਖਬਰ 

ਵੱਖ ਵੱਖ ਲੋਕਾਂ ਵੱਲੋਂ ਜਿੱਥੇ ਕਈ ਤਰ੍ਹਾਂ ਦੇ ਰਿਕਾਰਡ ਪੈਦਾ ਕਰਨ ਵਾਸਤੇ ਬਹੁਤ ਮਿਹਨਤ ਕੀਤੀ ਜਾਂਦੀ ਹੈ ਉੱਥੇ ਹੀ ਉਨ੍ਹਾਂ ਵੱਲੋਂ ਆਪਣੇ ਨਾਮ ਰਿਕਾਰਡ ਵਿਚ ਦਰਜ ਕਰਵਾਉਣ ਵਾਸਤੇ ਕਈ ਤਰੀਕੇ ਅਪਣਾਏ ਜਾਂਦੇ ਹਨ। ਉਥੇ ਹੀ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਿੱਥੇ ਰਿਕਾਰਡ ਆਪਣੇ ਆਪ ਹੀ ਪੈਦਾ ਹੋ ਜਾਂਦੇ ਹਨ। ਪਰ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕਈ ਘਟਨਾਵਾਂ ਉੱਪਰ ਲੋਕਾਂ ਦਾ ਵਿਸ਼ਵਾਸ ਨਹੀਂ ਹੁੰਦਾ, ਕਿਉਂਕਿ ਉਨ੍ਹਾਂ ਵੱਲੋਂ ਅਜਿਹਾ ਕਦੇ ਸੋਚਿਆ ਹੀ ਨਹੀਂ ਜਾਂਦਾ। ਹੁਣ ਦੁਨੀਆ ਦਾ ਸਭ ਤੋਂ ਵੱਡਾ ਡੱਡੂ ਮਿਲਿਆ ਆਸਟ੍ਰਲੀਆ ਦੇ ਜੰਗਲਾਂ ਚ, ਜਿਸ ਦਾ ਵਜ਼ਨ ਤੇ ਤਸਵੀਰਾਂ ਦੇਖ ਹੋ ਜਾਵੋਗੇ ਹੈਰਾਨ, ਜਿਸ ਬਾਰੇ ਤਾਜਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਆਸਟਰੇਲੀਆ ਤੋਂ ਸਾਹਮਣੇ ਆਇਆ ਹੈ ਜਿੱਥੇ ਹੁਣ ਇਕ 2.7 ਕਿਲੋਗ੍ਰਾਮ ਭਾਰ ਦਾ ਡੱਡੂ ਮਿਲਿਆ ਹੈ ਜੋ ਕੇ ਵਾਤਾਵਰਨ ਲਈ ਸਹੀ ਨਾ ਹੋਣ ਕਰਕੇ ਉਸ ਨੂੰ ਮਾਰ ਦਿੱਤਾ ਗਿਆ ਹੈ। ਏਨੇ ਭਾਰ ਦਾ ਡੱਡੂ ਮਿਲਣਾ ਵੀ ਜਿੱਥੇ ਇੱਕ ਰਿਕਾਰਡ ਹੈ। ਉੱਥੇ ਹੀ ਇਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ। ਦੱਸ ਦੇਈਏ ਕਿ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵਧੇਰੇ ਭਾਰ ਦਾ ਮਿਲਣ ਵਾਲਾ ਇਹ ਕੇਨ ਟੌਡ ਡੱਡੂ ਕੌਨਵੇ ਨੈਸ਼ਨਲ ਪਾਰਕ ਇੱਕ ਵਿਚੋਂ ਬਰਾਮਦ ਹੋਇਆ ਹੈ ਉੱਥੇ ਹੀ ਇਸ ਨੂੰ ਵਾਤਾਵਰਨ ਲਈ ਖ਼ਤਰਾ ਦੱਸਿਆ ਗਿਆ ਹੈ।

ਦੱਸ ਦੇਈਏ ਕਿ ਇਕ ਮਾਦਾ ਕੇਨ ਟੌਡ ਇਕ ਵਾਰ ‘ਚ 30 ਹਜ਼ਾਰ ਆਂਡੇ ਤਕ ਦੇ ਸਕਦੀ ਹੈ। ਇਸ 2.7 ਕਿਲੋਗ੍ਰਾਮ ਦਾ ਇਕ ਕੇਨ ਟੋਡ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਨੂੰ ਵਾਤਾਵਰਣ ਲਈ ਖਤਰਾ ਸਮਝਦੇ ਹੋਏ ਆਸਟਰੇਲੀਆਈ ਰੇਂਜਰਾਂ ਨੇ ਇਸ ਨੂੰ ਮਾਰ ਦਿੱਤਾ ਹੈ।

ਇਕ ਰੇਂਜਰ Kylee Grey ਦੀ ਨਜ਼ਰ ਪਾਰਕ ਵਿੱਚ 12 ਜਨਵਰੀ ਨੂੰ ਸਭ ਤੋਂ ਪਹਿਲਾਂ ਇਸ ਵੱਡੇ ਡੱਡੂ ‘ਤੇ ਪਈ ਸੀ। ਜਿਸ ਤੋਂ ਬਾਅਦ ਇਸ ਦਾ ਨਾਮ ਟੌਡਜ਼ਿਲਾ ਰੱਖਿਆ ਗਿਆ ਸੀ। ਗਿੰਨੀਜ਼ ਵਰਲਡ ਰਿਕਾਰਡ ‘ਚ ਸਵੀਡਨ ਦੇ Prinsen ਨਾਂ ਦੇ ਡੱਡੂ ਮਾਦਾ ਕੇਨ ਟੌਡ ਨਾਮ ਦਰਜ ਹੈ ਉਥੇ ਹੀ ਦੱਸ ਦਈਏ ਕਿ ਉਸ ਦਾ ਸੀ ਜਿਸ ਦਾ ਭਾਰ 1.65 ਕਿਲੋਗ੍ਰਾਮ ਸੀ। ਜਿਸ ਨੂੰ ਕਿ ਸਾਲ 1991 ਵਿੱਚ ਫੜਿਆ ਗਿਆ ਸੀ