ਆਈ ਤਾਜਾ ਵੱਡੀ ਖਬਰ
ਦੇਸ ਵਿਚ ਜਿੱਥੇ ਸਰਕਾਰ ਵੱਲੋਂ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਉਥੇ ਹੀ ਸਿਹਤਸੇਵਾਵਾਂ ਨੂੰ ਲੈ ਕੇ ਲੋਕਾਂ ਨੂੰ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੇਸ਼ ਅੰਦਰ ਬਹੁਤ ਸਾਰੇ ਲੋਕ ਮਹਿੰਗੇ ਇਲਾਜ਼ ਕਾਰਣ ਇਸ ਦੁਨੀਆਂ ਤੋਂ ਚਲੇ ਜਾਂਦੇ ਹਨ। ਕਰੋਨਾ ਨੇ ਜਿੱਥੇ ਦੇਸ਼ ਅੰਦਰ ਸਭ ਵਰਗਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦਾ ਸਭ ਤੋਂ ਵੱਧ ਅਸਰ ਗਰੀਬ ਵਰਗ ਤੇ ਦਰਮਿਆਨੇ ਵਰਗ ਤੇ ਪਿਆ ਹੈ। ਕਰੋਨਾ ਕਾਰਨ ਆਰਥਿਕ ਮੰਦੀ ਨਾਲ ਜੂਝ ਰਹੇ ਇਹਨਾਂ ਲੋਕਾਂ ਨੂੰ ਬਿਮਾਰੀ ਦੌਰਾਨ ਮਹਿੰਗਾ ਇਲਾਜ ਕਰਵਾਉਣ ਵਿੱਚ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਿਉਂਕਿ ਕਰੋਨਾ ਸਮੇਂ ਦੌਰਾਨ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਤੱਕ ਚਲੇ ਗਈਆਂ। ਜਿਸ ਕਾਰਨ ਘਰ ਦਾ ਗੁਜਾਰਾ ਕਰਨਾ ਵੀ ਮੁ-ਸ਼-ਕਿ-ਲ ਹੋ ਚੁੱਕਿਆ ਹੈ। ਅਜਿਹੇ ਵਿੱਚ ਬਹੁਤ ਸਮਾਜਿਕ ਸੰਸਥਾਵਾਂ ਵੱਲੋਂ ਵੀ ਲੋਕਾਂ ਦੀ ਭਲਾਈ ਲਈ ਕਾਰਜ ਕੀਤੇ ਜਾ ਰਹੇ ਹਨ। ਉਥੇ ਹੀ ਹੁਣ ਦਿੱਲੀ ਤੋਂ ਆਈ ਵੱਡੀ ਖਬਰ ਨੂੰ ਸੁਣ ਕੇ ਗਰੀਬ ਲੋਕਾਂ ਦੇ ਚਿਹਰੇ ਅਤੇ ਖੁਸ਼ੀ ਝਲਕ ਰਹੀ ਹੈ। ਜਿਸ ਸਦਕਾ ਹੁਣ ਗਰੀਬ ਵਰਗ ਦੇ ਲੋਕਾਂ ਨੂੰ ਵੀ ਘੱਟ ਕੀਮਤ ਤੇ ਸਹੀ ਇਲਾਜ ਮਿਲ ਸਕੇਗਾ। ਇਹ ਖ਼ਰਚਾ ਉਨ੍ਹਾਂ ਦੇ ਬਜਟ ਦੇ ਅਨੁਸਾਰ ਹੀ ਤੈਅ ਕੀਤਾ ਗਿਆ ਹੈ।
ਜਿਸ ਦਾ ਲਾਭ ਗ਼ਰੀਬ ਵਰਗ ਨੂੰ ਪਹੁੰਚ ਸਕੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀਰਵਾਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿੱਚ ਅਤਿ ਆਧੁਨਿਕ ਮਸ਼ੀਨਾਂ ਨਾਲ ਲੈਸ ਡਾਇਗਨੌਸਟਿਕ ਸੈਂਟਰ ਸ਼ੁਰੂ ਕੀਤਾ ਗਿਆ ਹੈ। ਜਿਸ ਵਿਚ ਲੋਕਾਂ ਨੂੰ ਬਹੁਤ ਘੱਟ ਖਰਚੇ ਤੇ ਟੈਸਟ ਕਰਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ । ਜਿਸ ਵਿੱਚ ਡਿਜੀਟਲ ਐਕਸ-ਰੇ, ਸਿਟੀਸਕੈਨ, ਐਮ ਆਰ ਆਈ, ਅਲਟਰਾਸਾਊਂਡ ਸਿਰਫ 50 ਰੁਪਏ ਵਿੱਚ ਇਹ ਸਾਰੇ ਟੈਸਟ ਕੀਤੇ ਜਾਣਗੇ। ਉਥੇ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਦੇ ਉਦਘਾਟਨ ਮੌਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਤੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਦੂਜਾ ਪ੍ਰਾਜੈਕਟ ਵੀ ਸ਼ੁਰੂ ਕੀਤਾ ਗਿਆ ਹੈ।
ਜਿਸ ਵਿਚ ਲੋਕਾਂ ਨੂੰ ਘੱਟ ਰੇਟ ਤੇ ਇਲਾਜ ਕਰਾਉਣ ਵਿੱਚ ਸਹੂਲਤ ਮਿਲੇਗੀ। ਉਨ੍ਹਾਂ ਐਲਾਨ ਕੀਤਾ ਕਿ ਮਨੁੱਖਤਾ ਦੀ ਸੇਵਾ ਕਰ ਰਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਡਨੀ ਹਸਪਤਾਲ, ਜੋ ਕਿ ਇੱਕ ਹਜ਼ਾਰ ਬੈਡ ਦਾ ਹੋਵੇਗਾ, ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋ ਦਿੱਲੀ ਵਿੱਚ 26 ਜਨਵਰੀ ਦੀਆਂ ਘਟਨਾਵਾਂ ਨੂੰ ਲੈ ਕੇ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਵੀ ਬਹੁਤ ਮਦਦ ਕੀਤੀ ਗਈ ਹੈ।
Previous Postਅਸਮਾਨੀ ਬਿਜਲੀ ਡਿੱਗਣ ਨਾਲ ਪੰਜਾਬ ਚ ਇਥੇ ਮਚੀ ਤਬਾਹੀ – ਸਰਕਾਰ ਤੋਂ ਕੀਤੀ ਜਾ ਰਹੀ ਇਹ ਮੰਗ
Next Postਅਰਾਮ ਫ਼ੁਰਮਾਉਣ ਲਈ ਕੈਪਟਨ ਸਾਹਿਬ ਹੈਲੀਕਾਪਟਰ ਚ ਬੈਠ ਇਥੇ ਗਏ ਕੁਝ ਦਿਨਾਂ ਲਈ – ਆਈ ਤਾਜਾ ਵੱਡੀ ਖਬਰ