ਆਈ ਤਾਜਾ ਵੱਡੀ ਖਬਰ
ਕਿਸਾਨੀ ਅੰਦੋਲਨ ਲਗਾਤਰ ਸਿਖਰਾਂ ਤੇ ਪਹੁੰਚ ਰਿਹਾ ਹੈ, ਅਤੇ ਇਸ ਅੰਦੋਲਨ ਚ ਹਰ ਕੋਈ ਆਪਣੀ ਯੋਗਦਾਨ ਪਾ ਰਿਹਾ ਹੈ | ਇਸ ਅੰਦੋਲਨ ਨੂੰ ਹਰ ਇੱਕ ਦਾ ਸਾਥ ਮਿਲ ਰਿਹਾ ਹੈ, ਜੇਕਰ ਗੱਲ ਕੀਤੀ ਜਾਵੇ ਕਲਾਕਾਰਾਂ ਦੀ ਤੇ ਉਹ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਚ ਲੱਗੇ ਹੋਏ ਨੇ | ਹੁਣ ਇਸ ਸਮੇਂ ਦੀ ਦਿੱਲੀ ਬਾਰਡਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਇਹ ਖ਼ਬਰ ਸਾਹਮਣੇ ਆਉਣ ਨਾਲ ਕਿਸਾਨਾਂ ਚ ਹੁਣ ਚਰਚਾ ਛਿੜ ਚੁੱਕੀ ਹੈ | ਸਰਕਾਰ ਤੋਂ ਅਚਾਨਕ ਇਹ ਵੱਡੀ ਖ਼ਬਰ ਸਾਹਮਣੇ ਆ ਗਈ ਹੈ, ਸਰਕਾਰ ਨੇ ਅਚਾਨਕ ਇਹ ਕੰਮ ਸ਼ੁਰੂ ਕਰ ਦਿੱਤਾ ਹੈ |
ਦਸਣਾ ਬਣਦਾ ਹੈ ਕਿ ਕੋਰੋਨਾ ਦੇ ਖ-ਤ-ਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਬੁੱਧਵਾਰ ਸ਼ਾਮ ਨੂੰ ਕੁੰਡਲੀ ਬਾਰਡਰ ਤੇ ਬਹਾਦਰਗੜ੍ਹ ‘ਚ ਟੀਕਾਕਰਨ ਕੈਂਪ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੁਪਹਿਰ ਨੂੰ ਹੀ ਇਸ ਲਈ ਆਦੇਸ਼ ਜਾਰੀ ਕਰ ਦਿੱਤੇ ਸਨ, ਜਿਸਤੋਂ ਬਾਅਦ ਟੀਕਾਕਰਨ ਸ਼ੁਰੂ ਕਰ ਦਿੱਤਾ ਗਿਆ ਹੈ | ਜਿਕਰ ਯੋਗ ਹੈ ਕਿ ਸੂਬੇ ਦੇ ਸਿਹਤ ਸਕੱਤਰ ਰਾਜੀਵ ਅਰੋੜਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਡਾਕਟਰਾਂ ਦੀ ਟੀਮ ਵੱਲੋਂ ਟੀਕਾਕਰਨ ਕੀਤਾ ਜਾ ਰਿਹਾ ਹੈ, ਹਰ ਇੱਕ ਸਾਵਧਾਨੀ ਨੂੰ ਵਰਤਿਆ ਜਾ ਰਿਹਾ ਹੈ | ਦੂਜੇ ਪਾਸੇ ਕਿਸਾਨਾਂ ਦੀ ਜੇਕਰ ਗੱਲ ਕੀਤੀ ਜਾਵੇ ਤੇ ਇਸ ਨੂੰ ਸਰਕਾਰ ਦੀ ਚੰਗੀ ਪਹਿਲ ਦੱਸਿਆ ਜਾ ਰਿਹਾ ਹੈ ਅਤੇ ਕਿਸਾਨ ਇਸ ਚ ਆਪਣਾ ਸਹਿਯੋਗ ਵੀ ਦੇ ਰਹੇ ਨੇ |
ਜਿਕਰਯੋਗ ਹੈ ਕਿ ਕਿਸਾਨਾਂ ਵਲੋਂ ਵੀ ਟੀਕੇ ਲਗਵਾਏ ਜਾ ਰਹੇ ਨੇ ਉਹ ਪੂਰਾ ਪੂਰਾ ਸਹਿਯੋਗ ਦੇ ਰਹੇ ਨੇ | ਜੀ ਟੀ ਰੋਡ ‘ਤੇ ਰਸੋਈ ਢਾਬੇ ‘ਚ ਇਸ ਪਹਿਲ ਨੂੰ ਸ਼ੁਰੂ ਕੀਤਾ ਗਿਆ, ਕੋਵਿਡ ਟੀਕਾਕਰਨ ਕੈਂਪ ਰੈੱਡ ਕਰਾਸ ਸੁਸਾਇਟੀ ਦੀ ਕੋਆਰਡੀਨੇਟਰ ਸਰੋਜ ਬਾਲਾ ਦੀ ਦੇਖ-ਰੇਖ ‘ਚ ਲਾਇਆ ਜਾ ਰਿਹਾ ਹੈ, ਜਿਸ ਚ ਹਰ ਕੋਈ ਆਪਣੇ ਪੱਧਰ ਤੇ ਸਹਿਯੋਗ ਦੇ ਰਿਹਾ ਹੈ |
ਐੱਚਐੱਲ ਸਿਟੀ ਬਹਾਦਰਗੜ੍ਹ ‘ਚ ਵੀ ਇਕ ਨਵਾਂ ਕੋਵਿਡ ਟੀਕਾਕਰਨ ਕੈਂਪ ਸ਼ੁਰੂ ਕੀਤਾ ਗਿਆ ਹੈ, ਜਿੱਥੇ ਕਿਸਾਨ ਪੂਰਾ ਸਹਿਯੋਗ ਦੇ ਰਹੇ ਨੇ | ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਸਾਨਾਂ ਨੂੰ ਇਸ ਕੈਂਪ ‘ਚ ਟੀਕਾਕਰਨ ਦਾ ਫਾਇਦਾ ਉਠਾਉਣ ਦੀ ਅਪੀਲ ਕੀਤੀ ਹੈ ਅਤੇ ਕਿਸਾਨ ਇਸ ਚ ਆਪਣਾ ਸਹਿਯੋਗ ਦੇ ਰਹੇ ਨੇ ਅਤੇ ਇਸ ਨੂੰ ਸਰਕਾਰ ਦਾ ਇੱਕ ਚੰਗਾ ਕਦਮ ਦੱਸਿਆ ਜਾ ਰਿਹਾ ਹੈ |
Previous Postਪੰਜਾਬ ਚ ਇਹਨਾਂ ਵਿਦਿਆਰਥੀਆਂ ਦੇ ਬਾਰੇ ਚ ਹੋਇਆ ਇਹ ਐਲਾਨ – ਆਈ ਤਾਜਾ ਵੱਡੀ ਖਬਰ
Next Postਪੰਜਾਬ ਚ ਪਿੰਡਾਂ ਨੂੰ ਲੈ ਕੇ ਬਿਜਲੀ ਮਹਿਕਮੇ ਵਲੋਂ ਆਈ ਇਹ ਸਖਤ ਤਾਜਾ ਵੱਡੀ ਖਬਰ