ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਹਵਾਈ ਸਫ਼ਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਹਵਾਈ ਯਾਤਰਾ ਦੇ ਦੌਰਾਨ ਜਿਥੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਯਾਤਰੀਆਂ ਨੂੰ ਭਾਰੀ ਕੀਮਤ ਅਦਾ ਕਰਨੀ ਪੈਂਦੀ ਹੈ। ਪਰ ਕਈ ਵਾਰ ਹਵਾਈ ਸਫਰ ਕਰਨ ਦੇ ਸਮੇਂ ਅਜਿਹਾ ਕਰਦੇ ਸਮੇਂ ਕਈ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਯਾਤਰੀਆਂ ਦੇ ਮਨ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਅਤੇ ਕਈ ਜਗਾਹ ਤੇ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ ।
ਹੁਣ ਦਿੱਲੀ ਏਅਰਪੋਰਟ ਤੋਂ ਆਈ ਹੈਰਾਨ ਕਰਨ ਵਾਲੀ ਖਬਰ, ਜਹਾਜ ਦੇ ਨੀਚੇ ਆਈ ਕਾਰ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਦਿੱਲੀ ਦੇ ਹਵਾਈ ਅੱਡੇ ਤੋਂ ਸਾਹਮਣੇ ਆਇਆ ਹੈ ਜਿੱਥੇ ਹਵਾਬਾਜ਼ੀ ਕੰਪਨੀ ‘ਗੋ ਫਰਸਟ’ ਦੀ ਇਕ ਕਾਰ ਇੰਡੀਗੋ’ ਦੇ ‘ਏ320ਨਿਓ’ ਜਹਾਜ਼ ਹੇਠਾਂ ਆ ਗਈ। ਉਥੇ ਹੀ ਰਾਹਤ ਦੀ ਖਬਰ ਇਹ ਰਹੀ ਹੈ ਕਿ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ ਅਤੇ ਇਸ ਕਾਰ ਦੇ ਜਹਾਜ਼ ਦੇ ਅਗਲੇ ਪਹੀਏ ਦੇ ਨਾਲ ਟਕਰਾਉਣ ਤੋਂ ਬਚ ਗਈ ਹੈ।
ਇਹ ਘਟਨਾ ਦਿੱਲੀ ਹਵਾਈ ਅੱਡੇ ‘ਤੇ ਮੰਗਲਵਾਰ ਨੂੰ ਵਾਪਰੀ ਹੈ। ਦੱਸਿਆ ਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਵੱਲੋਂ ਕੀਤੀ ਜਾਵੇਗੀ। ਜਿੱਥੇ ਇਕ ਕਾਰ ਟਕਰਾਉਂਦੇ ਟਕਰਾਉਂਦੇ ਬਚ ਗਈ ਹੈ ਉਥੇ ਹੀ ਜਹਾਜ਼ ਨੂੰ ਵੀ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਇਹ ਜਹਾਜ਼ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਲਈ ਉਡਾਣ ਭਰਨ ਲਈ ਤਿਆਰ ਸੀ।
ਇਸ ਹਾਦਸੇ ਨੂੰ ਲੈ ਕੇ ਜਿਥੇ ਹਵਾਬਾਜ਼ੀ ਕੰਪਨੀ ‘ਇੰਡੀਗੋ’ ਅਤੇ ‘ਗੋ ਫਰਸਟ’ ਦੋਹਾਂ ਨਾਲ ਸੰਪਰਕ ਕੀਤਾ ਗਿਆ ਹੈ ਪਰ ਉਨ੍ਹਾਂ ਵੱਲੋਂ ਇਸ ਸੰਬੰਧ ਵਿੱਚ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਅਚਾਨਕ ਹੀ ਇਸ ਤਰ੍ਹਾਂ ਇਹ ਮਾਮਲਾ ਸਾਹਮਣੇ ਆਉਣਾ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕਰ ਰਿਹਾ ਹੈ।
Previous Postਪੰਜਾਬ: ਗੈਸ ਸਿਲੰਡਰ ਲੀਕ ਹੋਣ ਕਾਰਨ ਘਰ ਚ ਲੱਗੀ ਅੱਗ, ਹੋਈ 1 ਦੀ ਮੌਤ
Next Postਪੰਜਾਬ: 2 ਸਾਲ ਪਹਿਲਾਂ ਕਰਾਈ ਸੀ ਲਵ ਮੈਰਿਜ; ਹੁਣ ਸ਼ੱਕ ਦੇ ਚਲਦਿਆਂ ਪਤਨੀ ਨੂੰ ਦਿੱਤੀ ਦਰਦਨਾਕ ਮੌਤ