ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਕੁਝ ਅਜਿਹੇ ਅਨਸਰ ਵੀ ਹੁੰਦੇ ਹਨ ਜਿਨ੍ਹਾਂ ਵੱਲੋਂ ਚੋਰੀ ਠੱ-ਗੀ ਅਤੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਦੇ ਹਨ। ਜੋ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਜਿਸ ਦੀ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਜਾਂਦੀ। ਅਜਿਹੇ ਠੱਗ ਕਿਸੇ ਨਾ ਕਿਸੇ ਮੌਕੇ ਦੀ ਭਾਲ ਵਿੱਚ ਰਹਿੰਦੇ ਹਨ ਜਿੱਥੇ ਕਿਸੇ ਵਿਅਕਤੀ ਨੂੰ ਵੀ ਆਪਣੀ ਚਾਲ ਵਿਚ ਫਸਾ ਲਿਆ ਜਾਂਦਾ ਹੈ। ਕੁਝ ਠੱਗਾਂ ਵੱਲੋਂ ਕੀਤੀਆਂ ਜਾਂਦੀਆਂ ਅਜਿਹੀਆਂ ਘਟਨਾਵਾਂ ਦੇ ਨਾਲ ਬਹੁਤ ਸਾਰੇ ਲੋਕ ਠੱਗੇ ਜਾਂਦੇ ਹਨ। ਜਿਸ ਦਾ ਉਨ੍ਹਾਂ ਦੇ ਮਾਨਸਿਕ ਸੰਤੁਲਨ ਉੱਪਰ ਵੀ ਗਹਿਰਾ ਅਸਰ ਪੈਂਦਾ ਹੈ।
ਜਿੱਥੇ ਪੁਲਸ ਪ੍ਰਸ਼ਾਸਨ ਵੱਲੋਂ ਅਜਿਹੇ ਲੋਕਾਂ ਨੂੰ ਠੱਲ੍ਹ ਪਾਉਣ ਲਈ ਬਹੁਤ ਸਾਰੇ ਪੁਖਤਾ ਇੰਤਜਾਮ ਕੀਤੇ ਜਾਂਦੇ ਹਨ। ਹੁਣ ਇੱਕ ਲਾੜੀ ਨੂੰ ਵਿਆਹੁਣ 6 ਲਾੜੇ ਬਰਾਤ ਲੈ ਕੇ ਪਹੁੰਚੇ , ਤੇ ਸੱਚਾਈ ਦੇਖ ਕੇ ਪੁਲੀਸ ਸਟੇਸ਼ਨ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਜਿੱਥੇ ਇਕ ਹੀ ਲੜਕੀ ਨੂੰ 6 ਲਾੜੇ ਵਿਆਹੁਣ ਆਏ ਤੇ ਜਿਨ੍ਹਾਂ ਨੂੰ ਪਤਾ ਲੱਗਾ ਕਿ ਉਹ ਠੱਗੀ ਦੇ ਸ਼ਿ-ਕਾ-ਰ ਹੋ ਗਏ ਹਨ ਤਾਂ ਤੁਰੰਤ ਪੁਲਿਸ ਸਟੇਸ਼ਨ ਪਹੁੰਚ ਗਏ। ਜਿਨ੍ਹਾਂ ਉੱਥੇ ਜਾ ਕੇ ਆਪਣੇ ਨਾਲ ਹੋਈ ਠੱਗੀ ਬਾਰੇ ਦੱਸਿਆ ਹੈ।
ਉਨ੍ਹਾਂ ਸਾਰੇ ਲਾੜਿਆ ਵੱਲੋਂ ਪੁਲੀਸ ਤੋਂ ਮਦਦ ਦੀ ਮੰਗ ਕੀਤੀ ਗਈ ਹੈ। ਉਕਤ ਲਾੜਿਆਂ ਵੱਲੋਂ ਦੱਸਿਆ ਗਿਆ ਕਿ ਉਹ ਸਾਰੇ ਇਕ ਹੀ ਪਤੇ ਉੱਪਰ ਬਰਾਤ ਲੈ ਕੇ ਪਹੁੰਚ ਗਏ। ਅੱਗੇ ਉਸ ਘਰ ਨੂੰ ਤਾਲਾ ਲੱਗਾ ਹੋਇਆ ਸੀ। ਉਨ੍ਹਾਂ ਸਭ ਨੇ ਦੱਸਿਆ ਕਿ ਇੱਕ ਸ਼ਗਨ ਜਨ ਕਲਿਆਣ ਸਮਤੀ ਦਾ ਪਰਚਾ ਮਿਲਿਆ ਸੀ, ਜਿਸ ਵਿੱਚ ਗਰੀਬ ਲੜਕੀਆਂ ਦੇ ਵਿਆਹ ਵਾਸਤੇ ਲਾੜੇ ਦੀ ਭਾਲ ਕੀਤੀ ਗਈ ਸੀ। ਸਾਡੇ ਵੱਲੋਂ ਉਸ ਦਫਤਰ ਨਾਲ ਸੰਪਰਕ ਕਰਨ ਤੇ ਕੁੜੀ ਦਿਖਾਉਣ ਤੋਂ ਬਾਅਦ ਵਿਆਹ ਦੀ ਗੱਲ 20,20 ਹਜ਼ਾਰ ਰੁਪਏ ਦੇ ਕੇ ਪੱਕੀ ਕੀਤੀ ਗਈ ਸੀ। ਤੇ ਸਭ ਲੜਕਿਆਂ ਨੂੰ ਵਿਆਹ ਦੀ ਤਰੀਕ 25 ਮਾਰਚ ਦਿੱਤੀ ਗਈ।
ਜੋ ਲੜਕੀ ਵਿਆਹ ਵਾਸਤੇ ਦਿਖਾਈ ਗਈ ਸੀ ਉਸ ਨੂੰ ਫੋਨ ਕਰਨ ਤੇ ਪਤਾ ਲੱਗਿਆ ਕਿ ਉਹ ਫੋਨ ਨੰਬਰ ਬੰਦ ਆ ਰਿਹਾ ਹੈ। ਧੋਖਾਧੜੀ ਕਰਨ ਵਾਲੀ ਲੜਕੀ ਦਾ ਨਾਮ ਰੋਸ਼ਨੀ ਹੈ। ਜੋ ਲੋਕਾਂ ਨੂੰ ਵਿਆਹ ਦੇ ਝਾਂਸੇ ਵਿੱਚ ਫਸਾ ਕੇ ਠੱਗੀ ਮਾ-ਰ ਰਹੀ ਹੈ। ਉਸ ਦੇ ਸਾਥੀ ਰਿੰਕੂ ਅਤੇ ਕੁਲਦੀਪ ਵੀ ਉਸ ਨਾਲ ਸ਼ਾਮਲ ਹਨ। ਸਭ ਲੜਕਿਆਂ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਅਧਾਰ ਤੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Home ਤਾਜਾ ਖ਼ਬਰਾਂ ਤੋਬਾ ਤੋਬਾ ਇਕੋ ਲਾੜੀ ਨੂੰ ਵਿਆਹੁਣ 6 ਲਾੜੇ ਬਰਾਤ ਲੈ ਕੇ ਪਹੁੰਚੇ , ਪਰ ਸਚਾਈ ਦੇਖ ਫੋਰਨ ਭਜੇ ਠਾਣੇ – ਦੇਖੋ ਤਾਜਾ ਵੱਡੀ ਖਬਰ
ਤਾਜਾ ਖ਼ਬਰਾਂ
ਤੋਬਾ ਤੋਬਾ ਇਕੋ ਲਾੜੀ ਨੂੰ ਵਿਆਹੁਣ 6 ਲਾੜੇ ਬਰਾਤ ਲੈ ਕੇ ਪਹੁੰਚੇ , ਪਰ ਸਚਾਈ ਦੇਖ ਫੋਰਨ ਭਜੇ ਠਾਣੇ – ਦੇਖੋ ਤਾਜਾ ਵੱਡੀ ਖਬਰ
Previous Postਸਰਦੂਲ ਤੋਂ ਬਾਅਦ ਹੁਣ ਇਸ ਮਸ਼ਹੂਰ ਪੰਜਾਬੀ ਗਾਇਕ ਦੀ ਹੋਈ ਭਿਆਨਕ ਹਾਦਸੇ ਚ ਮੌਤ , ਛਾਇਆ ਸੋਗ
Next Postਹਵਾਈ ਯਾਤਰਾ ਕਰਨ ਵਾਲੇ ਪੰਜਾਬੀਆਂ ਲਈ ਆਈ ਇਹ ਚੰਗੀ ਖਬਰ – ਹੋਇਆ ਇਹ ਐਲਾਨ