ਆਈ ਤਾਜ਼ਾ ਵੱਡੀ ਖਬਰ
ਦੇਸ਼ ਭਰ ਵਿੱਚ ਕੋਰੋਨਾ ਮਹਾਂਮਾਰੀ ਮੁੜ ਤੋਂ ਆਪਣੀ ਰਫ਼ਤਾਰ ਫੜਦੀ ਹੋਈ ਦਿਖਾਈ ਦੇਂਦੀ ਹੈ । ਹਰ ਰੋਜ਼ ਵਧ ਰਹੇ ਕੋਰੋਨਾ ਦੇ ਮਾਮਲੇ ਸਰਕਾਰਾਂ ਲਈ ਇਕ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ । ਜਿਸ ਨੂੰ ਲੈ ਕੇ ਦੇਸ਼ ਦੀ ਸਰਕਾਰ ਤੇ ਸੂਬਿਆਂ ਦੀਆਂ ਸਰਕਾਰਾਂ ਦੇ ਵੱਲੋਂ ਵੀ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਮੁੜ ਤੋਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ । ਗੱਲ ਕੀਤੀ ਜਾਵੇ ਜੇਕਰ ਪੰਜਾਬ ਦੀ ਤਾਂ, ਪੰਜਾਬ ਸਰਕਾਰ ਦੇ ਵੱਲੋਂ ਵੀ ਕਰੋਨਾ ਮਹਾਂਮਾਰੀ ਦੀ ਤੀਸਰੀ ਲਹਿਰ ਨੂੰ ਵੇਖਦੇ ਹੋਏ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ , ਜਿਸ ਵਿਚ ਨਾਈਟ ਕਰਫਿਊ ਵੀ ਸ਼ਾਮਲ ਹੈ । ਪੰਜਾਬ ਸਰਕਾਰ ਦੇ ਵਲੋ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਸਕੂਲ ਕਾਲਜ ਬੰਦ ਕੀਤੇ ਹੋਏ ਹਨ।
ਇਸੇ ਵਿਚਕਾਰ ਹੁਣ ਪੰਜਾਬ ਵਿੱਚ ਛੋਟੇ ਬੱਚਿਆਂ ਲਈ ਇਕ ਵੱਡਾ ਐਲਾਨ ਹੋ ਚੁੱਕਿਆ ਹੈ । ਦਰਅਸਲ ਸਮਾਜਿਕ ਸੁਰੱਖਿਆ ਤੇ ਇਸਤਰੀ , ਬਾਲ ਵਿਭਾਗ ਪੰਜਾਬ ਚੰਡੀਗਡ਼੍ਹ ਦੇ ਵੱਲੋਂ ਅੱਜ ਇਕ ਪੱਤਰ ਜਾਰੀ ਕੀਤਾ ਗਿਆ । ਇਸ ਪੱਤਰ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਕਰਕੇ ਹੁਣ ਆਂਗਣਵਾੜੀ ਸੈਂਟਰਾ ਨੂੰ 31 ਜਨਵਰੀ 2022 ਤਕ ਬੱਚਿਆਂ ਦੇ ਲਈ ਬੰਦ ਕੀਤੇ ਗਏ ਹਨ ।
ਉੱਥੇ ਹੀ ਜਦੋਂ ਇਸ ਬਾਬਤ ਆਂਗਨਵਾੜੀ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵੱਧ ਰਹੀ ਠੰਡ ਦੇ ਕਾਰਨ ਤੇ ਕਰੋਨਾ ਮਹਾਂਮਾਰੀ ਦੀ ਖ਼ਰਾਬ ਹੋਈ ਰਹੀ ਸਥਿਤੀ ਨੂੰ ਮੁੱਖ ਰੱਖਦਿਆਂ ਹੋਇਆ ਆਂਗਨਵਾੜੀ ਸੈਂਟਰਾਂ ਦੇ ਛੇ ਸਾਲ ਦੇ ਬੱਚਿਆਂ ਦੇ ਲਈ ਆਂਗਨਵਾੜੀ ਸੈਂਟਰ ਹੁਣ ਇਕੱਤੀ ਜਨਵਰੀ ਤੱਕ ਬੰਦ ਕੀਤੇ ਗਏ ਹਨ ।
ਜ਼ਿਕਰਯੋਗ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਦੇ ਵਿੱਚ ਸਪਲੀਮੈਂਟਰੀ ਨਿਊਟ੍ਰੇਸ਼ਨ ਮਿਲਦਾ ਹੈ ਉਹ ਆਂਗਨਵਾੜੀ ਵਰਕਰਾਂ ਦੇ ਦੁਆਰਾ ਪਹਿਲਾਂ ਦੀ ਤਰ੍ਹਾਂ ਹੀ ਦਿੱਤਾ ਜਾਵੇਗਾ । ਸੋ ਇਕ ਪਾਸੇ ਲਗਾਤਾਰ ਪੰਜਾਬ ਵਿੱਚ ਠੰਢ ਵਧ ਰਹੀ ਹੈ ਤੇ ਦੂਜੇ ਪਾਸੇ ਕੋਰੋਨਾ ਮਹਾਂਮਾਰੀ ਦੇ ਮਾਮਲੇ, ਜਿਸ ਨੂੰ ਲੈ ਕੇ ਹੁਣ ਆਂਗਨਵਾੜੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ 31 ਜਨਵਰੀ 2022 ਤੱਕ ਆਂਗਨਵਾੜੀ ਸਕੂਲ ਬੱਚਿਆਂ ਲਈ ਬੰਦ ਕਰ ਦਿੱਤੇ ਗਏ ਹਨ ।
Home ਤਾਜਾ ਖ਼ਬਰਾਂ ਤੀਜੀ ਲਹਿਰ ਨੂੰ ਦੇਖਦੇ ਹੋਏ ਹੁਣੇ ਹੁਣੇ ਪੰਜਾਬ ਦੇ ਇਸ ਜਿਲ੍ਹੇ ਚ 31 ਜਨਵਰੀ ਤੱਕ ਛੋਟੇ ਬੱਚਿਆਂ ਲਈ ਹੋ ਗਿਆ ਇਹ ਐਲਾਨ
ਤਾਜਾ ਖ਼ਬਰਾਂ
ਤੀਜੀ ਲਹਿਰ ਨੂੰ ਦੇਖਦੇ ਹੋਏ ਹੁਣੇ ਹੁਣੇ ਪੰਜਾਬ ਦੇ ਇਸ ਜਿਲ੍ਹੇ ਚ 31 ਜਨਵਰੀ ਤੱਕ ਛੋਟੇ ਬੱਚਿਆਂ ਲਈ ਹੋ ਗਿਆ ਇਹ ਐਲਾਨ
Previous Postਪੰਜਾਬ ਚ ਇਥੇ ਮਚਿਆ ਫੜਦੌਲ – ਵੋਟਾਂ ਮੰਗਣ ਗਏ ਇਸ ਵਿਧਾਇਕ ਨੂੰ ਲੋਕਾਂ ਨੇ ਪੁੱਠੇ ਪੈਰੀਂ ਵਾਪਸ ਮੋੜਿਆ
Next Postਸਾਵਧਾਨ ਪੰਜਾਬ ਚ ਇਸ ਰੂਟ ਤੇ ਜਾਣ ਵਾਲਿਆਂ ਲਈ ਆਈ ਇਹ ਵੱਡੀ ਖਬਰ – ਕੀਤਾ ਗਿਆ ਜਾਮ