ਆਈ ਤਾਜਾ ਵੱਡੀ ਖਬਰ
‘ ਤੇਰੇ ਰੰਗ ਨਿਆਰੇ ਦਾਤਿਆ, ਤੇਰੇ ਰੰਗ ਨਿਆਰੇ’ ਕਹਿੰਦੇ ਨੇ ਕਿ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿਲਦਾ l ਇਹ ਗੱਲ ਸੱਚ ਵੀ ਹੈ, ਮਾਲਕ ਦੀ ਮਰਜ਼ੀ ਦੇ ਨਾਲ ਗਮੀ ਦਾ ਮਾਹੌਲ ਵੀ ਖੁਸ਼ਨੁਮਾ ਬਣ ਜਾਂਦਾ ਹੈ ਤੇ ਮਾਲਕ ਦੀ ਮਰਜ਼ੀ ਤੋਂ ਬਿਨਾਂ ਮਨੁੱਖ ਖੁਸ਼ੀਆਂ ਵੀ ਨਹੀਂ ਮਾਣ ਸਕਦਾ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਢੋਲ ਧਮਾਕਿਆਂ ਦੇ ਵਿੱਚ ਸਾਰੇ ਲੋਕ ਨੱਚ ਟੱਪ ਕੇ ਖੁਸ਼ੀਆਂ ਮਨਾ ਰਹੇ ਹੁੰਦੇ ਹਨ ਕਿ ਇਸੇ ਦੌਰਾਨ ਚੀਕ ਚਿਹਾੜਾ ਪੈ ਜਾਂਦਾ ਹੈ ਤੇ ਉੱਚੀ ਉੱਚੀ ਵਿਲਾਪ ਕਰਨ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਤੇ ਮੌਕੇ ਤੇ ਭਾਜੜਾ ਪੈ ਜਾਂਦੀਆਂ ਹਨ l ਮਾਮਲਾ ਪੰਜਾਬ ਦੇ ਜ਼ਿਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਸਤਲੁਜ ਦਰਿਆ ਤੇ ਗਣਪਤੀ ਵਿਸਰਜਨ ਕਾਰਨ ਦਰਿਆ ਕੰਢੇ ਸ਼ਰਧਾਲੂਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਸਨ, ਇਸੇ ਦੌਰਾਨ ਮੌਕੇ ਤੇ ਚੀਕ ਚਿਹਾੜਾ ਪੈ ਜਾਂਦਾ ਹੈ l ਜਿਸ ਪਿੱਛੇ ਦਾ ਕਾਰਨ ਇਹ ਸੀ ਕਿ ਮੂਰਤੀ ਵਿਸਰਜਨ ਕਰਨ ਆਏ ਵਿਅਕਤੀ ਦੀ ਦਰਿਆ ‘ਚ ਡੁੱਬਣ ਕਾਰਨ ਮੌਤ ਹੋ ਗਈ। ਜਿਵੇਂ ਹੀ ਇਹ ਵਿਅਕਤੀ ਦਰਿਆ ਦੇ ਨੇੜੇ ਜਾਂਦਾ ਹੈ ਤਾਂ ਅਚਾਨਕ ਉਸਦਾ ਪੈਰ ਫਿਸਲ ਜਾਂਦਾ ਹੈ ਤੇ ਉਹ ਦਰਿਆ ਵਿੱਚ ਜਾ ਕੇ ਡਿੱਗ ਜਾਂਦਾ ਹੈ l ਆਲੇ ਦੁਆਲੇ ਦੇ ਲੋਕ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਅੱਗੇ ਰੁੜ ਜਾਂਦਾ ਹੈ l ਜਿਸ ਕਾਰਨ ਇਹ ਖੁਸ਼ੀ ਦਾ ਮਾਹੌਲ ਗਮੀ ਦੇ ਵਿੱਚ ਤਬਦੀਲ ਹੋ ਜਾਂਦਾ ਹੈ l ਉਧਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਜਾਂਦੀ ਹੈ। ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਥਾਣੇਦਾਰ ਜੀਵਨ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਕਿਲਾ ਮੁਹੱਲਾ ਦੇ ਰਹਿਣ ਵਾਲੇ ਕੁਝ ਲੋਕ ਗਣਪਤੀ ਜੀ ਦੀ ਮੂਰਤੀ ਵਿਸਰਜਨ ਕਰਨ ਲਈ ਸਤਲੁਜ ਦਰਿਆ ‘ਤੇ ਆਏ ਸਨ। ਮੂਰਤੀ ਵਿਸਰਜਨ ਦੌਰਾਨ ਜਦੋਂ ਕੁਝ ਲੋਕ ਪਾਣੀ ਵਿਚ ਗਏ ਤਾਂ ਉਨ੍ਹਾਂ ਵਿਚੋਂ ਇਕ ਡੂੰਘੇ ਪਾਣੀ ਵਿਚ ਡੁੱਬ ਗਿਆ। ਇਸ ਮਗਰੋਂ ਪੁਲਸ ਨੇ ਗੋਤਾਖੋਰਾਂ ਦੀ ਟੀਮ ਨੂੰ ਸੂਚਿਤ ਕੀਤਾ। ਰਾਤ ਦੇ ਹਨੇਰੇ ਵਿਚ ਉਸ ਨੂੰ ਨਹੀਂ ਲੱਭਿਆ ਜਾ ਸਕਿਆ। ਅੱਜ ਸਵੇਰੇ ਮੁੜ ਉਸ ਦੀ ਭਾਲ ਸ਼ੁਰੂ ਕੀਤੀ ਗਈ ਤੇ ਸਵੇਰੇ ਗੋਤਾਖੋਰ ਰਿੰਕੂ ਮਹਿਰਾ ਦੀ ਟੀਮ ਨੂੰ ਨੌਜਵਾਨ ਦੀ ਲਾਸ਼ ਪਾਣੀ ਵਿਚੋਂ ਮਿਲੀ l ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਾਸ਼ ਨੂੰ ਪੋਸਟਮਾਰਟਮ ਦੇ ਲਈ ਵਿੱਚ ਗਿਆ ਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾ ਹਵਾਲੇ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
Previous Postਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਆਈ ਇਕ ਹੋਰ ਵੱਡੀ ਖੁਸ਼ਖਬਰੀ, ਹੋਇਆ ਵੱਡਾ ਐਲਾਨ
Next Postਵਾਪਰਿਆ ਕਹਿਰ, ਮਕਾਨ ਦੀ ਛੱਤ ਡਿਗਣ ਕਾਰਨ ਇਕੋ ਪਰਿਵਾਰ ਦੇ 5 ਜੀਆਂ ਦੀ ਹੋਈ ਮੌਤ