ਡਾਕਟਰਾਂ ਦੇ ਉੱਡੇਹੋਸ਼ ਵਿਅਕਤੀ ਦੇ ਢਿੱਡ ਚੋ ਨਿਕਲਿਆ ਕੱਚ ਦਾ ਗਿਲਾਸ ਏਦਾਂ ਲੱਗਾ ਪਤਾ

ਆਈ ਤਾਜਾ ਵੱਡੀ ਖਬਰ 

ਡਾਕਟਰ ਨੂੰ ਜਿੱਥੇ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਸਿਹਤ ਸਬੰਧੀ ਆਉਂਦੀਆਂ ਸਮੱਸਿਆਵਾਂ ਦਾ ਹੱਲ ਡਾਕਟਰਾਂ ਵੱਲੋਂ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ। ਕੁਝ ਲੋਕਾਂ ਵੱਲੋਂ ਵਰਤੀਆਂ ਜਾਂਦੀਆਂ ਅਣਗਹਿਲਿਆਂ ਦੇ ਚਲਦੇ ਹੋਏ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦੀ ਜਾਨ ਖਤਰੇ ਵਿਚ ਪੈ ਜਾਂਦੀ ਹੈ। ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿੱਥੇ ਲੋਕਾਂ ਵੱਲੋਂ ਗਲਤੀ ਨਾਲ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ। ਉਨ੍ਹਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਵਾਸਤੇ ਫਿਰ ਡਾਕਟਰਾਂ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾਂਦਾ ਹੈ।

ਹੁਣ ਡਾਕਟਰਾਂ ਦੇ ਉੱਡੇ ਹੋਸ਼ ਉੱਡ ਗਏ ਜਦੋਂ ਇਕ ਵਿਅਕਤੀ ਦੇ ਪੇਟ ਵਿੱਚੋਂ ਕੱਚ ਦਾ ਗਲਾਸ ਨਿਕਲਣ ਬਾਰੇ ਏਦਾਂ ਪਤਾ ਲੱਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਿਹਾਰ ਦੇ ਮੁਜ਼ੱਫਰਪੁਰ ਜ਼ਿਲੇ ਤੋਂ ਸਾਹਮਣੇ ਆਈ ਹੈ। ਜਿਥੇ ਇਕ ਵਿਅਕਤੀ ਦੇ ਪੇਟ ਵਿੱਚੋਂ ਕੱਚ ਦਾ ਗਲਾਸ ਕੱਢਿਆ ਗਿਆ ਹੈ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਇਕ ਵਿਅਕਤੀ ਨੂੰ ਪੇਟ ਵਿਚ ਦਰਦ ਹੋਣ ਅਤੇ ਅੰਤੜੀਆਂ ਵਿਚ ਕੁਝ ਗੜਬੜੀਆਂ ਦੇ ਚੱਲਦੇ ਹੋਏ ਐਕਸ-ਰੇ ਅਤੇ ਅਲਟਰਾਸਾਊਂਡ ਕਰਵਾਉਣ ਲਈ ਭੇਜਿਆ ਗਿਆ। ਜਿੱਥੇ ਇਸ ਦੀ ਰਿਪੋਰਟ ਆਉਣ ਤੇ ਡਾਕਟਰ ਹੈਰਾਨ ਰਹਿ ਗਿਆ ਜਦੋਂ ਉਨ੍ਹਾਂ ਵੱਲੋਂ ਐਕਸ-ਰੇ ਵਿਚ ਵੇਖਿਆ ਗਿਆ 55 ਸਾਲਾ ਮਰੀਜ ਦੇ ਪੇਟ ਵਿੱਚ ਇੱਕ ਕੱਚ ਦਾ ਗਲਾਸ ਹੈ।

ਜੋ ਕਿ ਇਸ ਵਿਅਕਤੀ ਵੱਲੋਂ ਚਾਹ ਪੀਣ ਸਮੇਂ ਨਿਗਲਿਆ ਗਿਆ ਸੀ। ਇਸ ਬਾਬਤ ਜਿੱਥੇ ਅਜੇ ਕੋਈ ਠੋਸ ਕਾਰਨ ਪਤਾ ਨਹੀਂ ਲੱਗਾ ਹੈ। ਉਥੇ ਹੀ ਇਸ ਵਿਅਕਤੀ ਨੂੰ ਖਾਣ-ਪੀਣ ਵਿੱਚ ਗੰਭੀਰ ਸਮੱਸਿਆ ਆ ਰਹੀ ਸੀ ਕਿਉਂਕਿ ਇਹ ਕੱਚ ਦਾ ਗਲਾਸ ਭੋਜਨ ਨਾਲੀ ਵਿੱਚ ਫਸਣ ਕਾਰਨ ਉਸ ਦੇ ਪੇਟ ਵਿੱਚ ਕੁਝ ਮਹੀਨਿਆਂ ਤੋਂ ਲਗਾਤਾਰ ਦਰਦ ਹੋ ਰਹੀ ਸੀ।

ਜਿਸ ਕਾਰਨ ਉਸ ਦੀਆਂ ਅੰਤੜੀਆਂ ਸਹੀ ਢੰਗ ਨਾਲ ਕੰਮ ਨਹੀਂ ਕਰ ਸਕਦੀਆਂ ਸਨ। ਇਸ ਘਟਨਾ ਦਾ ਖੁਲਾਸਾ ਹੋਣ ਤੇ ਡਾਕਟਰਾਂ ਦੀ ਇੱਕ ਟੀਮ ਵੱਲੋਂ ਇਸ ਨੂੰ ਚੀਰ ਕੇ ਇਸ ਨੂੰ ਅਪ੍ਰੇਸ਼ਨ ਰਾਹੀਂ ਬਾਹਰ ਕੱਢਿਆ ਗਿਆ ਹੈ। ਇਸ ਬਾਰੇ ਜਿੱਥੇ ਅਜੇ ਤੱਕ ਡਾਕਟਰ ਅਤੇ ਪਰਿਵਾਰ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਅਪਰੇਸ਼ਨ ਤੋਂ ਬਾਅਦ ਮਰੀਜ਼ ਨੂੰ ਹੋਸ਼ ਆ ਗਿਆ ਹੈ। ਇਸ ਵਿਅਕਤੀ ਦਾ ਅਪਰੇਸ਼ਨ ਕਰਨ ਵਾਲੀ ਡਾਕਟਰਾਂ ਦੀ ਟੀਮ ਦੀ ਅਗਵਾਈ ਡਾਕਟਰ ਮਹਮੁਦਲ ਹਸਨ ਵੱਲੋਂ ਕੀਤੀ ਗਈ ਹੈ।