ਆਈ ਤਾਜਾ ਵੱਡੀ ਖਬਰ
ਸਮੇਂ ਦੀ ਤਬਦੀਲੀ ਦੇ ਨਾਲ ਇਨਸਾਨ ਦੀਆਂ ਜ਼ਰੂਰਤਾਂ ਵਿਚ ਵੀ ਤਬਦੀਲੀ ਆ ਗਈ ਹੈ। ਜਿੱਥੇ ਬਹੁਤ ਸਾਰੇ ਲੋਕਾਂ ਨੂੰ ਅੱਜ ਦੇ ਦੌਰ ਵਿੱਚ ਨੱਠ-ਭੱਜ ਵਾਲੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਰਾਹਤ ਦਾ ਮਹਿਸੂਸ ਹੁੰਦਾ ਹੈ। ਜਿਸ ਨਾਲ ਉਨ੍ਹਾਂ ਦੇ ਸਰੀਰ ਨੂੰ ਅਰਾਮ ਮਿਲ ਸਕੇ ਅਤੇ ਉਨ੍ਹਾਂ ਦਾ ਦਿਮਾਗ਼ ਵੀ ਤਰੋ-ਤਾਜ਼ਾ ਹੋ ਸਕੇ। ਬਹੁਤ ਸਾਰੇ ਵੱਡੇ ਸ਼ਹਿਰਾਂ ਦੇ ਵਿਚ ਜਿੱਥੇ ਲੋਕਾਂ ਵੱਲੋਂ ਦਿਨ-ਰਾਤ ਕੰਮ ਕੀਤਾ ਜਾਂਦਾ ਹੈ ਉਥੇ ਹੀ ਲੋਕਾਂ ਨੂੰ ਕਈ ਵਾਰ ਆਪਣੇ ਕੰਮ ਤੋਂ ਦੇਰ ਰਾਤ ਪਰਤਣਾ ਪੈਂਦਾ ਹੈ। ਪਰ ਆਂਢ-ਗੁਆਂਢ ਵਿਚ ਕਈ ਤਰ੍ਹਾਂ ਦੀਆਂ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਦੇ ਚਲਦਿਆਂ ਹੋਇਆਂ ਅਜਿਹੇ ਲੋਕਾਂ ਲਈ ਆਪਣੇ ਘਰ ਵਿੱਚ ਆਰਾਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹੁੰਦੀਆਂ ਹਨ।
ਹੁਣ ਇਥੇ ਇੱਕ ਡਾਕਟਰ ਕੁੱਕੜ ਦੀ ਸ਼ਿਕਾਇਤ ਲੈ ਕੇ ਥਾਣੇ ਪਹੁੰਚਿਆ ਹੈ ਜਿਸ ਵੱਲੋਂ ਰੋਜ਼ਾਨਾ ਹੀ ਰੌਲਾ ਪਾਉਣ ਕਾਰਣ ਉਸ ਡਾਕਟਰ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਇੰਦੌਰ ਤੋਂ ਆਇਆ ਹੈ। ਜਿੱਥੇ ਇਕ ਡਾਕਟਰ ਵੱਲੋਂ ਆਪਣਾ ਕੰਮ ਕੀਤੇ ਜਾਣ ਤੋਂ ਬਾਅਦ ਰੋਜ਼ਾਨਾ ਹੀ ਲੇਟ ਰਾਤ ਦੇ ਸਮੇਂ ਆਪਣੇ ਘਰ ਪਹੁੰਚ ਕੀਤੀ ਜਾਂਦੀ ਹੈ। ਉੱਥੇ ਹੀ ਉਸ ਵੱਲੋਂ ਅਰਾਮ ਕਰਨ ਦੀ ਕੋਸ਼ਿਸ਼ ਕਰਦਿਆਂ ਹੋਇਆਂ ਸਵੇਰ ਨੂੰ ਗੁਆਂਢ ਵਿੱਚ ਰੱਖੇ ਹੋਏ ਕੁੱਕੜਾਂ ਦੇ ਕਾਰਨ ਵਧੇਰੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਸ ਦੀ ਨੀਂਦ ਨੂੰ ਲੈ ਕੇ ਵੀ ਪ੍ਰੇਸ਼ਾਨੀ ਪੈਦਾ ਹੋ ਜਾਂਦੀ ਹੈ।
ਜਿੱਥੇ ਸਵੇਰ ਦੇ ਸਮੇਂ ਇਹ ਕੁੱਕੜ ਉੱਚੀ ਉੱਚੀ ਅਵਾਜ਼ ਦਿੰਦੇ ਹਨ ਜਿਸ ਕਾਰਨ ਡਾਕਟਰ ਵਧੇਰੇ ਪ੍ਰੇਸ਼ਾਨੀ ਵਿੱਚ ਹੈ ਇਸ ਦੇ ਚਲਦਿਆਂ ਹੋਇਆਂ ਉਸ ਵੱਲੋਂ ਇਸ ਮਾਮਲੇ ਸਬੰਧੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਉਥੇ ਹੀ ਪੁਲਸ ਵਾਲੇ ਵੀ ਹੈਰਾਨ ਹਨ ਕਿ ਜਿੱਥੇ ਮੁਰਗੇ ਦੀ ਆਵਾਜ਼ ਨਾਲ ਲੋਕ ਸਵੇਰ ਨੂੰ ਜਾਗ ਜਾਂਦੇ ਹਨ ਉਥੇ ਹੀ ਕਿਸੇ ਵੱਲੋਂ ਮੁਰਗੇ ਦੀ ਆਵਾਜ਼ ਕਾਰਨ ਪ੍ਰੇਸ਼ਾਨੀ ਹੋਣ ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਤੋਂ ਬਾਅਦ ਪੁਲਸ ਵੱਲੋਂ ਦੋਹਾਂ ਧਿਰਾਂ ਨੂੰ ਬੁਲਾ ਕੇ ਆਪਸ ਵਿੱਚ ਸਹਿਮਤੀ ਕਰਵਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨਾਲ ਇਸ ਮਾਮਲੇ ਨੂੰ ਹੱਲ ਕੀਤਾ ਜਾ ਸਕੇ।
Previous Postਪੰਜਾਬ: ਚੋਕੀਦਾਰ ਨੂੰ ਬੰਨ੍ਹ ਕੇ ਲੁਟੇਰੇ ਲੈ ਗਏ 2 ਟਰੈਕਟਰ, 1 ਟਰੈਕਟਰ ਦਾ ਤੇਲ ਖਤਮ ਹੋਣ ਕਾਰਨ ਰਸਤੇ ਚ ਛੱਡ ਹੋਏ ਫਰਾਰ
Next Postਪੰਜਾਬ: ਸਤਲੁਜ ਦਰਿਆ ਦੇ ਕੰਡੇ ਪਹਿਲੀ ਵਾਰ ਦਿਸੇ ਵੱਡੇ ਵੱਡੇ ਮਗਰਮੱਛ, ਇਲਾਕੇ ਦੇ ਲੋਕਾਂ ਚ ਫੈਲੀ ਦਹਿਸ਼ਤ