ਡਾ. SP ਓਬਰਾਏ ਇਕ ਵਾਰ ਫੇਰ ਬਣੇ ਮਸੀਹਾ, ਕੀਤਾ ਇਹ ਸਲਾਘਾਯੋਗ ਕੰਮ

ਆਈ ਤਾਜ਼ਾ ਵੱਡੀ ਖਬਰ 

ਹਰ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਔਕੜਾਂ ਆਉਂਦੀਆਂ ਹਨ । ਜਦੋਂ ਇਨ੍ਹਾਂ ਔਂਕੜਾਂ ਦੇ ਵੇਲੇ ਕੋਈ ਵਿਅਕਤੀ ਮਦਦ ਲਈ ਅੱਗੇ ਆਉਂਦਾ ਹੈ ਤਾਂ ਉਹ ਕਿੱਸੇ ਪ੍ਰਮਾਤਮਾ ਦੇ ਰੂਪ ਨਾਲੋਂ ਘੱਟ ਨਹੀਂ ਹੁੰਦਾ । ਉੱਥੇ ਹੀ ਅਜਿਹੇ ਸਮਾਜ ਵਿੱਚ ਬਹੁਤ ਸਾਰੇ ਲੋਕ ਹਨ ਜੋ ਸਮੇਂ ਸਮੇਂ ਤੇ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ । ਜਿਨ੍ਹਾਂ ਵਿੱਚੋਂ ਡਾ ਓਬਰਾਏ ਦਾ ਨਾਮ ਸਭ ਤੋਂ ਅੱਗੇ ਆਉਂਦਾ ਹੈ । ਦੁਬਈ ਦੇ ਪ੍ਰਸਿੱਧ ਕਾਰੋਬਾਰੀ ਡਾ ਓਬਰਾਏ ਵੱਲੋਂ ਸਮੇਂ ਸਮੇਂ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਆਪਣੀ ਸੰਸਥਾ ਦੇ ਜ਼ਰੀਏ ਕੀਤੀ ਜਾਂਦੀ ਹੈ ਤੇ ਇਕ ਵਾਰ ਫਿਰ ਤੋਂ ਡਾ ਓਬਰਾਏ ਮਸੀਹਾ ਬਣ ਕੇ ਆਏ ਹਨ ਤੇ ਉਨ੍ਹਾਂ ਵੱਲੋਂ ਜੋ ਕੰਮ ਕੀਤਾ ਗਿਆ ਹੈ ਉਸ ਦੀ ਸ਼ਲਾਘਾ ਹਰ ਕਿਸੇ ਦੇ ਵੱਲੋਂ ਕੀਤੀ ਜਾ ਰਹੀ ਹੈ ।

ਦੱਸ ਦੇਈਏ ਕਿ ਕੀ ਡਾ ਓਬਰਾਏ ਨੇ ਇਕ ਹੋਣਹਾਰ ਵਿਦਿਆਰਥੀ ਦੀ ਬਾਂਹ ਫੜੀ ਹੈ ,ਜਿਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਚੁੱਕਿਆ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਤੇ ਸੰਸਾਰ ਦੇ ਪ੍ਰਸਿੱਧ ਸਮਾਜਸੇਵੀ ਸ਼ਖਸੀਅਤ ਡਾ ਐੱਸ ਪੀ ਸਿੰਘ ਓਬਰਾਏ ਨੇ ਵਿਦਿਆਰਥੀ ਦੀ ਪੜ੍ਹਾਈ ਜਾਰੀ ਰੱਖਣ ਲਈ ਹਜ਼ਾਰਾਂ ਰੁਪਏ ਦੀ ਫੀਸ ਕਾਲਜ ਨੂੰ ਦਸ ਸ਼ਲਾਘਾਯੋਗ ਕੰਮ ਕੀਤਾ ਹੈ ।

ਜਿਸ ਦੀ ਪ੍ਰਸ਼ੰਸਾ ਹਰ ਕਿਸੇ ਦੇ ਵੱਲੋਂ ਕੀਤੀ ਜਾ ਰਹੀ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬਟਾਲਾ ਦੀ ਰਹਿਣ ਵਾਲੀ ਵਿਦਿਆਰਥਣ ਮਹਿਕਦੀਪ ਕੌਰ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰ ਰਹੀ ਸੀ । ਕੁਝ ਸਮਾਂ ਪਹਿਲਾਂ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ । ਜਿਸ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਜ਼ਿਆਦਾ ਵਿਗੜ ਗਈ ।

ਜਿਸ ਕਾਰਨ ਮਹਿਕਦੀਪ ਆਪਣੇ ਕਾਲਜ ਦੀ ਫੀਸ ਭਰਨ ਦੇ ਵਿਚ ਅਸਮਰੱਥ ਹੋ ਚੁੱਕੀ ਸੀ । ਜਿਸਦੇ ਚਲਦੇ ਵਿਦਿਆਰਥਣ ਦੇ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਤੇ ਉਨ੍ਹਾਂ ਨੇ ਕਾਰਵਾਈ ਪੂਰੀ ਕਰਨ ਤੋਂ ਬਾਅਦ ਇਹ ਫਾਈਲ ਡਾ ਓਬਰਾਏ ਦੇ ਕੋਲੋਂ ਕਈ ਦਿੱਤੀ ਤੇ ਵਿਦਿਆਰਥੀਆਂ ਦੀ ਫ਼ੀਸ ਭਰਨ ਦੀ ਬੇਨਤੀ ਕੀਤੀ । ਜਿਸ ਦੇ ਚੱਲਦੇ ਹੁਣ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇਸ ਵਿਦਿਆਰਥਣ ਦੀ ਬਾਂਹ ਫੜ ਲਈ ਗਈ ਹੈ ।