ਟੀਚਰ ਨੇ ਵਿਦਿਆਰਥਣ ਨੂੰ ਛੋਟੀ ਜਿਹੀ ਗਲਤੀ ਤੇ ਦਿੱਤੀ ਅਜਿਹੀ ਸਜਾ ਕੇ ਸਾਰੀ ਜਿੰਦਗੀ ਹੋ ਗਈ ਬਰਬਾਦ

ਆਈ ਤਾਜ਼ਾ ਵੱਡੀ ਖਬਰ 

ਸਕੂਲ ਇੱਕ ਅਜਿਹਾ ਅਦਾਰਾ ਹੁੰਦਾ ਹੈ, ਜਿੱਥੇ ਬਹੁਤ ਸਾਰੇ ਬੱਚੇ ਸਿੱਖਿਆ ਹਾਸਲ ਕਰਨ ਲਈ ਪਹੁੰਚਦੇ ਹਨ । ਵੱਖ ਵੱਖ ਸੁਭਾਅ ਦੇ ਬੱਚੇ ਸਕੂਲਾਂ ਦੇ ਵਿੱਚ ਆਉਂਦੇ ਨੇ ਤੇ ਵਿੱਦਿਆ ਹਾਸਲ ਕਰਦੇ ਹਨ । ਸਕੂਲ ਦੀ ਹਰ ਇੱਕ ਕਲਾਸ ਦੇ ਵਿਚ ਇਕ ਨਾ ਇੱਕ ਸ਼ਰਾਰਤੀ ਬੱਚਾ ਜ਼ਰੂਰ ਹੁੰਦਾ ਹੈ । ਜਿਨ੍ਹਾਂ ਤੋਂ ਪੂਰੀ ਕਲਾਸ ਪ੍ਰੇਸ਼ਾਨ ਹੁੰਦੀ ਹੈ, ਕਿਉਂਕਿ ਇਹ ਬੱਚੇ ਆਪਣੀਆਂ ਸ਼ਰਾਰਤਾਂ ਦੇ ਨਾਲ ਸਭ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ । ਸਕੂਲਾਂ ਦੇ ਵਿੱਚ ਅਕਸਰ ਹੀ ਅਜਿਹਾ ਹੁੰਦਾ ਹੈ ਕਿ ਕੁਝ ਬੱਚੇ ਚੋਰੀ ਛੁਪ ਕੇ ਆਪਣੀਆਂ ਕਲਾਸਾਂ ਦੇ ਵਿੱਚ ਜਾਂ ਤਾਂ ਆਪਣਾ ਪੂਰਾ ਟਿਫ਼ਨ ਬਾਕਸ ਦਾ ਲੰਚ ਖਾ ਲੈਂਦਾ ਹਨ ਯਾ ਆਪਣੀ ਕਲਾਸ ਦੇ ਅਧਿਆਪਕਾਂ ਕੋਲੋਂ ਲੁਕ ਕੇ ਸਨੈਕਸ ਖਾਣੇ ਸ਼ੁਰੂ ਕਰ ਦਿੰਦੇ ਹਨ ।

ਅਜਿਹੇ ਬੱਚਿਆਂ ਨੂੰ ਕਈ ਵਾਰ ਕਲਾਸਾਂ ਦੇ ਟੀਚਰਜ਼ ਦੇ ਵੱਲੋਂ ਫੜ ਵੀ ਲਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਕਈ ਵਾਰ ਇਸ ਦੀ ਸਜ਼ਾ ਵੀ ਮਿਲਦੀ ਹੈ । ਪਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 14 ਸਾਲਾਂ ਦੀ ਬੱਚੀ ਨੂੰ ਇਹ ਸਨੈਕਸ ਲੁਕਾਉਣੇ ਇੰਨੇ ਜ਼ਿਆਦਾ ਮਹਿੰਗੇ ਪੈ ਗਏ ਕਿ ਹੁਣ ਇਹ ਬੱਚੀ ਦਿਵਿਆਂਗ ਬਣ ਚੁੱਕੀ ਹੈ । ਮਾਮਲਾ ਚੀਨ ਤੋਂ ਸਾਹਮਣੇ ਆਇਆ ਜਿੱਥੇ ਚੀਨ ਤੇ ਵਿਚ ਇਕ ਲੜਕੀ ਨੇ ਸ਼ੈਤਾਨੀ ਕਰਦੇ ਹੋਏ ਸਕੂਲ ਦੇ ਹੋਸਟਲ ਚ ਕੁਝ ਸਨੈਕਸ ਲੁਕਾ ਕੇ ਰੱਖੇ ਹੋਏ ਸਨ । ਤੇ ਜਦੋਂ ਅਧਿਆਪਕ ਦੇ ਵੱਲੋਂ ਇਨ੍ਹਾਂ ਸਨੈਕਸ ਨੂੰ ਦੇਖਿਆ ਗਿਆ ਤੇ ਅਧਿਆਪਕ ਐਨੀ ਗੁੱਸੇ ਚ ਆ ਗਈ ਕਿ ਉਸ ਨੇ ਇਸ 14 ਸਾਲਾ ਬੱਚੀ ਨੂੰ ਸੈਂਕਡ਼ਾ ਬੈਠਕ ਕੱਢਣ ਦੀ ਸਜ਼ਾ ਦੇ ਦਿੱਤੀ ।

ਬੱਚੀ ਸਾਊਥ ਵੈਸਟਰਨ ਟੀਨ ਦੇ ਸਿਚੁਆਨ ਪ੍ਰਾਂਤ ’ਚ ਇਕ ਹਾਈ ਸਕੂਲ ’ਚ ਪੜ੍ਹਦੀ ਹੈ। ਉੱਥੇ ਹੀ ਇਸ ਸਬੰਧੀ ਗੱਲਬਾਤ ਕਰਦੇ ਹੋਏ ਲੜਕੀ ਦੇ ਮਾਤਾ ਪਿਤਾ ਨੇ ਦੱਸਿਆ ਕਿ ਹੋਸਟਲ ਦੇ ਵਿੱਚ ਅਧਿਆਪਕ ਨੂੰ ਲਡ਼ਕੀ ਦੇ ਬੈਡ ਤੇ ਕੁਝ ਨਮਕੀਨ ਸਨੈਕਸ ਮਿਲੇ । ਲਡ਼ਕੀ ਦੇ ਵੱਲੋਂ ਅਧਿਆਪਕ ਨੂੰ ਕਿਹਾ ਗਿਆ ਕਿ ਇਹ ਸਨੈਕਸ ਉਸਦੇ ਨਹੀਂ ਹਨ । ਪਰ ਫਿਰ ਵੀ ਅਧਿਆਪਕ ਦੇ ਵੱਲੋਂ ਉਸ ਨੂੰ 300 ਬੈਠਕ ਕੱਢਣ ਦਾ ਕੱਢਣ ਦੀ ਸਜ਼ਾ ਦੇ ਦਿੱਤੀ ਗਈ । ਬੈਠਕ ਕਰਦੀ ਹੋਈ ਬੱਚੀ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ।

ਜਿੱਥੇ ਡਾਕਟਰਾਂ ਦੇ ਵੱਲੋਂ ਇਸ ਬੱਚੀ ਨੂੰ ਹਮੇਸ਼ਾ ਦੇ ਲਈ ਦਿਵਿਆਂਗ ਐਲਾਨ ਦਿੱਤਾ ਗਿਆ ਤੇ ਹੁਣ ਇਹ ਬੱਚੀ ਕ੍ਰੀਚਜ਼ ਦੇ ਸਹਾਰੇ ਨਾਲ ਹੀ ਚੱਲ ਸਕੇਗੀ । ਇਸ ਪੂਰੀ ਘਟਨਾ ਦੇ ਵਾਪਰਨ ਤੋਂ ਬਾਅਦ ਬੱਚੀ ਦੇ ਦਿਮਾਗ ਤੇ ਇੰਨਾ ਜ਼ਿਆਦਾ ਬੁਰਾ ਅਸਰ ਪਿਆ ਕਿ ਬੱਚੀ ਨੂੰ ਡਿਪਰੈਸ਼ਨ ਦੀਆਂ ਦਵਾਈਆਂ ਖਾਣੀਆਂ ਪੈ ਰਹੀਆਂ ਹਨ । ਉਥੇ ਹੀ ਜਦੋਂ ਇਸ ਸਬੰਧੀ ਸਕੂਲ ਪ੍ਰਸ਼ਾਸਨ ਨੂੰ ਪਤਾ ਚੱਲਿਆ ਤੇ ਉਨ੍ਹਾਂ ਦੇ ਵੱਲੋਂ ਹੋਸਟਲ ਦੀ ਟੀਚਰ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਤੇ ਨਾਲ ਹੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ।