ਆਈ ਤਾਜਾ ਵੱਡੀ ਖਬਰ
ਜਿੱਥੇ ਇੱਕ ਪਾਸੇ ਅਧਿਆਪਕ ਨੂੰ “ਸਿੱਖਿਆ ਗੁਰੂ” ਵੀ ਕਿਹਾ ਜਾਂਦਾ ਹੈ। ਜਿਨ੍ਹਾਂ ਕੋਲ ਮਨੁੱਖ ਆਪਣੀ ਜ਼ਿੰਦਗੀ ਦੀ ਮੁੱਢਲੀ ਸਿੱਖਿਆ ਹਾਸਿਲ ਕਰਕੇ ਆਪਣੀ ਜ਼ਿੰਦਗੀ ਵਿੱਚ ਇੱਕ ਕਾਮਯਾਬ ਇਨਸਾਨ ਬਣਦਾ ਹੈ। ਅਧਿਆਪਕ ਦਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਰੋਲ ਹੁੰਦਾ ਹੈ, ਜਿਸ ਤੋਂ ਸਿੱਖੀ ਸਿਖਿਆ ਦੇ ਜ਼ਰੀਏ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕਰਦਾ ਹੈ। ਪਰ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਅਧਿਆਪਕ ਦੀ ਗਲਤੀ ਦੇ ਨਾਲ ਇੱਕ ਬੱਚੇ ਦੀ ਜਾਣ ਜੋਖਮ ਦੇ ਵਿੱਚ ਪੈ ਗਈ। ਦਰਅਸਲ ਅਧਿਆਪਕ ਦੇ ਇੱਕ ਮਾਰੇ ਹੋਏ ਥੱਪੜ ਦੇ ਨਾਲ ਵਿਦਿਆਰਥੀ ਗੰਭੀਰ ਰੂਪ ਦੇ ਵਿੱਚ ਬਿਮਾਰ ਹੋ ਗਿਆ ਤੇ ਹੁਣ ਵੈਂਟੀਲੇਟਰ ਤੇ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ।
ਇਹ ਮਾਮਲਾ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਤੋਂ ਸਾਹਮਣੇ ਆਇਆ, ਜਿੱਥੇ ਦੇ ਇਕ ਅਧਿਆਪਕ ਵਲੋਂ ਵਿਦਿਆਰਥੀ ਨੂੰ ਥੱਪੜ ਮਾਰਿਆ ਗਿਆ ਤੇ ਥੱਪੜ ਮਾਰਨ ਨਾਲ ਵਿਦਿਆਰਥੀ ਗੰਭੀਰ ਬੀਮਾਰੀ ਸਬਡਿਊਰਲ ਹੈਮਰੇਜ ਨਾਲ ਪੀੜਤ ਹੋ ਗਿਆ । ਦੱਸ ਦਈਏ ਕਿ ਹੁਣ ਇਹ 13 ਸਾਲਾ ਵਿਦਿਆਰਥੀ ਵੈਂਟੀਲੇਟਰ ‘ਤੇ ਮੌਤ ਨਾਲ ਜੰਗ ਲੜ ਰਿਹਾ । ਵਿਦਿਆਰਥੀ ਦਾ ਨਾਮ ਅਨੁਜ ਸ਼ੁਕਲਾ ਹੈ, ਜਿਸ ਦਾ ਇਲਾਜ ਪਹਿਲੇ ਰੀਵਾ ਦੇ ਸੰਜੇ ਗਾਂਧੀ ਹਸਪਤਾਲ ‘ਚ ਚੱਲ ਰਿਹਾ ਸੀ ਤੇ ਹੁਣ ਉਸ ਨੂੰ ਸਰਜਰੀ ਲਈ ਇਕ ਪ੍ਰਾਈਵੇਟ ਹਸਪਤਾਲ ‘ਚ ਰੈਫ਼ਰ ਕੀਤਾ ਗਿਆ ।
ਉੱਥੇ ਹੀ ਇਸ ਵਿਦਿਆਰਥੀ ਦੇ ਮਾਪਿਆਂ ਦੇ ਕੋਲੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਬੱਚੇ ਦੀ ਮਿਊਜ਼ਿਕ ਟੀਚਰ ਰਿਸ਼ਭ ਪਾਂਡੇ ਨੇ ਕਲਾਸ ਦੌਰਾਨ ਮੁੰਡੇ ਨੂੰ ਥੱਪੜ ਮਾਰਿਆ ਤੇ ਉਸ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ l
ਇਸ ਥੱਪੜ ਦੇ ਮਰਨ ਤੋਂ ਬਾਅਦ ਇਸ 13 ਸਾਲਾਂ ਦੇ ਵਿਦਿਆਰਥੀ ਦੇ ਕੰਨ ਕੋਲ ਸੋਜ ਆ ਗਈ। ਹੁਣ ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਐੱਮ.ਐੱਲ.ਸੀ. ਰਿਪੋਰਟ ‘ਚ ਸਪੱਸ਼ਟ ਰੂਪ ਨਾਲ ਜ਼ਿਕਰ ਕੀਤਾ ਗਿਆ ਸੀ ਕਿ ਅਧਿਆਪਕ ਵਲੋਂ ਕੁੱਟਮਾਰ ਕਾਰਨ ਮੁੰਡੇ ਨੂੰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਬੱਚੇ ਦੀ ਹਾਲਤ ਨਾਸੁਕ ਹੋਈ ਐ, ਤੇ ਬਚਾ ਹੁਣ ਵੈਂਟੀਲੇਟਰ ਤੇ ਜਿੰਦਗੀ ਦੀ ਜੰਗ ਲੜਦਾ ਪਿਆ ਹੈ l ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
Home ਤਾਜਾ ਖ਼ਬਰਾਂ ਟੀਚਰ ਦੇ ਥੱਪੜ ਨਾਲ ਵਿਦਿਆਰਥੀ ਹੋਇਆ ਗੰਭੀਰ ਬਿਮਾਰੀ ਤੋਂ ਪੀੜਤ , ਹੁਣ ਵੈਂਟੀਲੇਟਰ ਤੇ ਲੜ੍ਹ ਰਿਹਾ ਜਿੰਦਗੀ ਦੀ ਜੰਗ
ਤਾਜਾ ਖ਼ਬਰਾਂ
ਟੀਚਰ ਦੇ ਥੱਪੜ ਨਾਲ ਵਿਦਿਆਰਥੀ ਹੋਇਆ ਗੰਭੀਰ ਬਿਮਾਰੀ ਤੋਂ ਪੀੜਤ , ਹੁਣ ਵੈਂਟੀਲੇਟਰ ਤੇ ਲੜ੍ਹ ਰਿਹਾ ਜਿੰਦਗੀ ਦੀ ਜੰਗ
Previous Postਘਰਾਂ ਚ ਨਿਆਣਿਆਂ ਵਾਲੇ ਹੋ ਜਾਵੋ ਸਾਵਧਾਨ , 2 ਸਾਲਾਂ ਬੱਚਾ ਨਿਗਲ ਗਿਆ 8 ਸੂਈਆਂ ਪਰਿਵਾਰ ਚ ਪਈਆਂ ਭਾਜੜਾਂ
Next Postਜੱਜ ਤੈਅ ਕਰੇਗਾ 6 ਮਹੀਨੇ ਦੀ ਮਾਸੂਮ ਬੱਚੀ ਦੀ ਜਿੰਦਗੀ ਦਾ ਫੈਸਲਾ , ਮਾਪਿਆਂ ਦੇ ਲਗਾਈ ਕੋਰਟ ਚ ਗੁਹਾਰ