ਟਿਕਰੀ ਬਾਰਡਰ ਤੇ ਵਾਪਰਿਆ ਭਿਆਨਕ ਹਾਦਸਾ ਕਿਸਾਨਾਂ ਦੇ ਟੈਂਟਾਂ ਚ ਵੜਿਆ ਬੇ ਕਾਬੂ ਟਰੱਕ

ਆਈ ਤਾਜਾ ਵੱਡੀ ਖਬਰ

ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲ਼ੀ ਦੀਆਂ ਸਰਹੱਦਾਂ ਤੇ ਪਿਛਲੇ ਲੰਮੇ ਸਮੇਂ ਤੋਂ ਮੋਰਚੇ ਲਾਏ ਹੋਏ ਹਨ। ਦੇਸ਼ ਦੇ ਸਾਰੇ ਕਿਸਾਨ ਕੇਂਦਰ ਸਰਕਾਰ ਤੋਂ ਇਨਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ। ਹੁਣ ਤੱਕ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਹੋਈਆਂ ਸਾਰੀਆਂ ਮੀਟਿੰਗ ਬੇ-ਨਤੀਜਾ ਰਹੀਆਂ ਹਨ ਜਿਸ ਕਾਰਨ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਇਸ ਕਿਸਾਨੀ ਸੰਘਰਸ਼ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਹਾਦਸੇ ਵੀ ਹੋ ਚੁੱਕੇ ਹਨ। ਜਿਸ ਵਿੱਚ ਬਹੁਤ ਸਾਰੇ ਕਿਸਾਨ ਗੰ-ਭੀ-ਰ ਰੂਪ ਵਿੱਚ ਜ਼ਖਮੀ ਹੋਏ ਹਨ ਅਤੇ ਕਈ ਸ਼ਹੀਦ ਹੋ ਚੁੱਕੇ ਹਨ।

ਇਸ ਕਿਸਾਨੀ ਸੰਘਰਸ਼ ਦੇ ਚੱਲਦੇ ਹੋਏ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੇ ਗਈਆਂ ਹਨ। ਇਸ ਸੰਘਰਸ਼ ਦੇ ਵਿੱਚ ਬਜ਼ੁਰਗ, ਨੌਜਵਾਨ ਅਤੇ ਔਰਤਾਂ ਵੱਲੋਂ ਵੀ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਹਰ ਵਰਗ ਵੱਲੋਂ ਇਸ ਕਿਸਾਨੀ ਸੰਘਰਸ਼ ਦੀ ਭਰਪੂਰ ਹਮਾਇਤ ਕੀਤੀ ਜਾ ਰਹੀ ਹੈ। ਟਿਕਰੀ ਬਾਰਡਰ ਤੇ ਇਕ ਭਿਆਨਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿਸਾਨਾਂ ਦੇ ਟੈਂਟ ਵਿੱਚ ਬੇਕਾਬੂ ਟਰੱਕ ਟੈਂਟ ਵਿੱਚ ਵੜ ਗਿਆ। ਇਹ ਘਟਨਾ ਅੱਧੀ ਰਾਤ ਨੂੰ ਸਾਹਮਣੇ ਆਈ।

ਜਿੱਥੇ ਇੱਕ ਟਰੱਕ ਬੇਕਾਬੂ ਹੋ ਕੇ ਕਿਸਾਨਾਂ ਦੇ ਟੈਂਟ ਵਿਚ ਵੜ ਗਿਆ ਜਿੱਥੇ ਇਸ ਹਾਦਸੇ ਵਿਚ ਤਿੰਨ ਔਰਤਾਂ ਦੇ ਗੰ-ਭੀ-ਰ ਜ਼ਖਮੀ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਨ੍ਹਾਂ ਤਿੰਨ ਔਰਤਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਰੋਹਤਕ ਦੇ ਪੀ ਜੀ ਆਈ ਰੈਫ਼ਰ ਕੀਤਾ ਗਿਆ। ਕਿਉ ਕੇ ਸੌਂ ਰਹੀਆਂ ਔਰਤਾਂ ਇਸ ਟਰੱਕ ਦੀ ਚਪੇਟ ਵਿਚ ਆ ਗਈਆਂ ਸਨ ਜੋ ਗੰ-ਭੀ-ਰ ਰੂਪ ਵਿੱਚ ਜ਼ਖਮੀ ਹੋਈਆਂ ਹਨ। ਇਹ ਤਿੰਨ ਔਰਤਾਂ ਜੇਰੇ ਇਲਾਜ ਹਨ ਅਤੇ ਬਿਲਕੁਲ ਠੀਕ ਹਨ। ਜਿਨ੍ਹਾਂ ਦੀ ਪਹਿਚਾਣ ਪੰਜਾਬ ਦੇ ਮਾਨਸਾ ਜਿਲ੍ਹੇ ਦੇ ਪਿੰਡ ਸਰਦੂਲ ਵਾਲਾ ਦੀ ਕਪੂਰ ਕੌਰ ,

ਮੁਖਤਿਆਰ ਕੌਰ ਅਤੇ ਮਲਕੀਤ ਕੌਰ ਹੋਈ ਹੈ। ਜਿਨ੍ਹਾਂ ਦੀ ਉਮਰ 45 ਤੋਂ 50 ਸਾਲ ਦੇ ਦਰਮਿਆਨ ਦੱਸੀ ਗਈ ਹੈ। ਇਸ ਹਾਦਸੇ ਵਿਚ ਟਰੱਕ ਚਾਲਕ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਅਤੇ ਉਸ ਦੇ ਕੰਡਕਟਰ ਨੂੰ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਫ਼ੜ ਲਿਆ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰੱਕ ਇਕ ਟਰੈਕਟਰ ਨਾਲ ਟਕਰਾਉਣ ਤੋਂ ਬਾਅਦ ਤੰਬੂ ਵਿੱਚ ਵੜ ਗਿਆ, ਉਸ ਤੋਂ ਬਾਅਦ ਉਥੇ ਖੜ੍ਹੀ ਇਕ ਬੱਸ ਨਾਲ ਟਕਰਾਇਆ, ਬਾਅਦ ਵਿੱਚ ਟਰੱਕ ਚਾਲਕ ਵੱਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਲੱਕੜਾਂ ਵਿਚ ਉਲਝ ਗਿਆ ਤੇ ਘਟਨਾ ਸਥਾਨ ਤੋਂ 50 ਮੀਟਰ ਦੀ ਦੂਰੀ ਉੱਤੇ ਹੀ ਰੁਕ ਗਿਆ । ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਹੈ ਤੇ ਜੋ ਜਾਂਚ ਵਿੱਚ ਜੁਟੀ ਹੋਈ ਹੈ। ਇਸ ਹਾਦਸੇ ਵਿਚ ਕਈ ਵਾਹਨ ਵੀ ਹਾਦਸਾ ਗ੍ਰਸਤ ਹੋਏ ਹਨ।