ਤਾਜਾ ਵੱਡੀ ਖਬਰ
ਵਿਸ਼ਵ ਦਾ ਸਭ ਤੋਂ ਤਾਕਤਵਰ ਅਹੁਦਾ ਅਮਰੀਕਾ ਦੇ ਰਾਸ਼ਟਰਪਤੀ ਦਾ ਹੈ। ਜਿਸ ਲਈ ਜੋਅ ਬਾਇਡਨ ਨੇ ਟਰੰਪ ਨੂੰ ਹਰਾ ਕੇ ਇਸ ਅਹੁਦੇ ਦੀ ਦਾਅਵੇਦਾਰੀ ਹਾਸਲ ਕਰ ਲਈ ਹੈ। ਜੋਅ ਬਾਇਡਨ ਦੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਦੇ ਰਾਸ਼ਟਰਪਤੀ ਬਣਨ ਤੇ ਖੁਸ਼ੀ ਜਤਾਈ ਜਾ ਰਹੀ ਹੈ। ਦੂਜੇ ਪਾਸੇ ਟਰੰਪ ਦੇ ਪ੍ਰਸ਼ੰਸਕਾਂ ਵਿਚ ਨਿਰਾਸ਼ਾ ਵੇਖੀ ਰਹੀ ਹੈ। ਟਰੰਪ ਦੀ ਹਾਰ ਤੋਂ ਬਾਅਦ ਅਮਰੀਕਾ ਵਿੱਚ ਇੱਕ ਐਲਾਨ ਹੋਇਆ ਹੈ ਜਿਸ ਨਾਲ ਸਾਰੀ ਦੁਨੀਆ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ।
ਉੱਥੇ ਹੀ ਟਰੰਪ ਦਾ ਦਿਲ ਟੁੱਟ ਗਿਆ ਹੈ ਜਿਨ੍ਹਾਂ ਇਹ ਗੱਲ ਆਖੀ। ਅਮਰੀਕਾ ਦੇ ਰਾਸ਼ਟਰਪਤੀ ਦੀ ਦੌੜ ਲਈ ਜੋਅ ਬਾਈਡਨ ਨੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ। ਚੋਣਾਂ ਦੇ ਵਿਚ ਬਾਇਡਨ, ਟਰੰਪ ਨੂੰ ਹਰਾ ਕੇ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਹਨ। ਇਸ ਗੱਲ ਤੋਂ ਟਰੰਪ ਨਾਖੁਸ਼ ਹਨ ਤੇ ਉਹ ਇਸ ਹਾਰ ਨੂੰ ਸਵੀਕਾਰ ਨਹੀਂ ਕਰ ਰਹੇ। ਡੋਨਾਲਡ ਟਰੰਪ ਨੇ ਹੁਣ FDA ਤੇ ਫਾਰਮਾਂ ਪ੍ਰਮੁੱਖ ਫਾਇਜਰ ਕੰਪਨੀ ਤੇ ਚੋਣਾਂ ਤੋਂ ਪਹਿਲਾਂ ਕਰੋਨਾ ਵੈਕਸੀਨ ਦੇ ਐਲਾਨ ਨੂੰ ਰੋਕ ਕੇ ਚੋਣਾਂ ਦਾ ਰੁਖ ਮੋੜਨ ਦਾ ਇਲਜ਼ਾਮ ਲਗਾਇਆ ਹੈ।
ਕਿਉਂਕਿ ਅਮਰੀਕਾ ਵਿੱਚ ਕਰੋਨਾ ਵਾਇਰਸ ਸਿਖਰਲੇ ਪੱਧਰ ਤੇ ਫੈਲਿਆ ਹੋਇਆ ਹੈ, ਜਿਸ ਨੇ ਇਨ੍ਹਾਂ ਚੋਣਾਂ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ ।ਟਰੰਪ ਨੇ ਟਵੀਟ ਕਰਦਿਆਂ ਹੋਇਆਂ ਇਲਜ਼ਾਮ ਲਾਇਆ ਹੈ ਕਿ ਜੇਕਰ ਜੋਅ ਬਾਇਡਨ ਰਾਸ਼ਟਰਪਤੀ ਹੁੰਦੇ ਤਾਂ ਤੁਹਾਡੇ ਕੋਲ ਅਗਲੇ ਚਾਰ ਸਾਲ ਲਈ ਕਰੋਨਾ ਦੀ ਵੈਕਸੀਨ ਨਹੀਂ ਹੋਣੀ ਸੀ। ਉਨ੍ਹਾਂ ਕਿਹਾ ਕਿ ਨੌਕਰਸ਼ਾਹੀ ਨੇ ਲੱਖਾਂ ਲੋਕਾਂ ਦਾ ਜੀਵਨ ਨਸ਼ਟ ਕਰ ਦਿੱਤਾ ਹੈ।
ਉਨ੍ਹਾਂ ਨੇ ਵੱਡੀ ਸੰਖਿਆ ਵਿੱਚ ਨੌਕਰਸ਼ਾਹੀ ਅੜਚਨਾ ਨੂੰ ਹਟਾਉਣ ਲਈ ਤੇਜ਼ੀ ਨਾਲ ਵਿਕਾਸ ਅਤੇ ਕਰੋਨਾ ਦੀ ਵੈਕਸੀਨ ਨੂੰ ਮਨਜ਼ੂਰੀ ਦਿਵਾਉਣ ਲਈ ਕੰਮ ਕੀਤਾ ਸੀ।ਉਥੇ ਹੀ ਉਨ੍ਹਾਂ ਟਵੀਟ ਕਰ ਕੇ ਇਹ ਵੀ ਕਿਹਾ ਕਿ ਅਮਰੀਕੀ ਖਾਦ ਤੇ ਦਵਾ ਪ੍ਰਸ਼ਾਸਨ ਤੇ ਡੈਮੋਕ੍ਰੇਟ ਮੈਨੂੰ ਚੋਣਾਂ ਤੋਂ ਪਹਿਲਾਂ ਕਰੋਨਾ ਵਾਇਰਸ ਨੂੰ ਲੈ ਕੇ ਜਿੱਤਦੇ ਹੋਏ ਨਹੀਂ ਵੇਖਣਾ ਚਾਹੁੰਦੇ ਸੀ। ਇਸ ਲਈ ਇਹ ਹੁਣ ਪੰਜ ਦਿਨ ਬਾਅਦ ਸਾਹਮਣੇ ਆਇਆ ਹੈ। ਫਾਰਮਾ ਪ੍ਰਮੁੱਖ ਫਾਰੀਜਰ ਨੇ ਐਲਾਨ ਕੀਤਾ ਸੀ ਕਿ ਉਹਨਾਂ ਦੀ ਵੈਕਸੀਨ ਸ਼ੁਰੂਆਤੀ ਅੰਦਾਜ਼ੇ ਮੁਤਾਬਕ covid 19 ਨੂੰ ਰੋਕਣ ਵਿੱਚ 90 ਫੀਸਦੀ ਸਫਲ ਪਾਈ ਗਈ ਹੈ।
Previous Postਮਸ਼ਹੂਰ ਪੰਜਾਬੀ ਗਾਇਕ ਅਚਾਨਕ ਸਾਹ ਲੈਣ ਚ ਦਿੱਕਤ ਕਰਕੇ ICU ਚ ਦਾਖਲ,ਹਾਲਾਤ ਗੰਭੀਰ ਹੋ ਰਹੀਆਂ ਦੁਆਵਾਂ
Next Postਕੈਪਟਨ ਨੇ ਚੁੱਪ ਚਪੀਤੇ ਮੋਦੀ ਸਰਕਾਰ ਨੂੰ ਦੇ ਦਿੱਤਾ ਵੱਡਾ ਝਟਕਾ – ਕਰਤੀ ਇਹ ਕਾਰਵਾਈ