ਆਈ ਤਾਜਾ ਵੱਡੀ ਖਬਰ
ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਅੰਦਰ ਇਸ ਸਮੇਂ ਕਰੋਨਾ ਦੇ ਵਧ ਰਹੇ ਕੇਸਾਂ ਕਾਰਨ ਹਾਹਾਕਾਰ ਮਚੀ ਹੋਈ ਹੈ। ਜਿੱਥੇ ਸਰਕਾਰ ਵੱਲੋਂ kroî8 ਨੂੰ ਠੱਲ੍ਹ ਪਾਉਣ ਲਈ ਬਹੁਤ ਸਾਰੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਜਿਸ ਸਦਕਾ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਕਿਉਂਕਿ ਕਰੋਨਾ ਦੇ ਦੌਰ ਵਿੱਚ ਬਹੁਤ ਸਾਰੇ ਲੋਕ ਮੈਡੀਕਲ ਸਹੂਲਤਾਂ ਨਾ ਮਿਲਣ ਕਾਰਨ ਵੀ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਸ ਲਈ ਸਰਕਾਰ ਵੱਲੋਂ ਸੂਬੇ ਵਿੱਚ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਉਦਯੋਗਿਕ ਖੇਤਰ ਤੋਂ ਘੱਟ ਕੀਤੀ ਗਈ। ਉਥੇ ਹੀ ਵੱਖ-ਵੱਖ ਸਖ਼ਸ਼ੀਅਤਾਂ ਨਾਲ ਜੁੜੇ ਹੋਏ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਹੈਰਾਨ ਕਰਦੇ ਹਨ।
ਜੇਲ ਵਿੱਚ ਬੰਦ ਰਾਮ ਰਹੀਮ ਬਾਰੇ ਅਚਾਨਕ ਹੁਣੇ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸਾਰੇ ਲੋਕ ਹੈਰਾਨ ਹਨ। ਪਿਛਲੇ ਦਿਨੀਂ ਜਿੱਥੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਿਹਤ ਵਿੱਚ ਆਈ ਤਬਦੀਲੀ ਕਾਰਨ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਸੀ। ਜਿੱਥੇ ਦੋ ਦਿਨ ਬਾਅਦ ਹੀ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਆ ਜਾਣ ਤੇ ਵਾਪਸ ਉਨ੍ਹਾਂ ਨੂੰ ਸੁਨਾਰੀਆ ਜੇਲ੍ਹ ਵਿੱਚ ਭਾਰੀ ਸੁਰੱਖਿਆ ਦੇ ਤਹਿਤ ਭੇਜ ਦਿੱਤਾ ਗਿਆ ਸੀ। ਹਸਪਤਾਲ ਵਿੱਚ ਹੀ ਡੇਰਾ ਮੁਖੀ ਰਾਮ ਰਹੀਮ ਵੱਲੋਂ ਉਨ੍ਹਾਂ ਦੀ ਸੁਰੱਖਿਆ ਵਿਚ ਤਾਇਨਾਤ ਅਧਿਕਾਰੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਇੱਛਾ ਜਤਾਈ ਸੀ।
ਪਰ ਸੁਰੱਖਿਆ ਅਧਿਕਾਰੀਆਂ ਵੱਲੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਗਿਆ ਸੀ ਕਿ ਇਸ ਲਈ ਉਨ੍ਹਾਂ ਨੂੰ ਅਦਾਲਤੀ ਇਜਾਜ਼ਤ ਲੈਣੀ ਪਵੇਗੀ। ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਡੇਰਾ ਮੁਖੀ ਰਾਮ ਰਹੀਮ ਵੱਲੋਂ ਆਪਣੀ ਮਾਂ ਨਸੀਬ ਕੌਰ ਨੂੰ ਮਿਲਣ ਲਈ 21 ਦਿਨ ਦੀ ਪੈਰੋਲ ਮੰਗੀ ਗਈ ਹੈ। ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਸੁਨੀਲ ਸੰਗਵਾਰ ਨੇ ਕਿਹਾ ਹੈ ਕਿ ਐਮਰਜੈਂਸੀ ਪੈਰੋਲ ਦੀ ਅਰਜੀ ਦਾਇਰ ਕਰਨ ਤੋਂ ਬਾਅਦ ਹਰਿਆਣਾ ਪੁਲਿਸ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ।
ਜਿਸ ਵਿੱਚ ਐੱਨ ਸੀ ਦੀ ਮੰਗ ਕੀਤੀ ਗਈ ਹੈ। ਜੇਲ੍ਹ ਅਧਿਕਾਰੀਆਂ ਨੇ ਡੇਰਾ ਮੁਖੀ ਦੀ ਮਾਂ ਦੀ ਬਿਮਾਰੀ ਨਾਲ ਜੁੜੇ ਦਸਤਾਵੇਜ਼ ਤਸਦੀਕ ਲਈ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤੇ ਹਨ। ਇਸ ਤੋਂ ਪਹਿਲਾਂ ਵੀ ਰਾਮ ਰਹੀਮ ਨੂੰ ਇੱਕ ਦਿਲ ਦੇ ਪੈਰੋਲ ਦਿੱਤੀ ਗਈ ਸੀ। ਜਿਸ ਦੌਰਾਨ ਡੇਰਾ ਮੁਖੀ ਆਪਣੇ ਬਿਮਾਰ ਮਾਂ ਨੂੰ ਮਿਲਣ ਲਈ ਗਏ ਸਨ।
Previous Post‘ਤੌਕਤੇ’ ਤੂਫ਼ਾਨ ਕਰਕੇ ਪੰਜਾਬ ਚ ਭਾਰੀ ਮੀਂਹ ਪੈਣ ਦੇ ਬਾਰੇ ਚ ਆਈ ਇਹ ਵੱਡੀ ਖਬਰ – ਹੋ ਜਾਵੋ ਸਾਵਧਾਨ
Next Postਆਸਟ੍ਰੇਲੀਆ ਤੋਂ ਆਈ ਇਹ ਵੱਡੀ ਮਾੜੀ ਖਬਰ-ਪੰਜਾਬ ਚ ਛਾਈ ਚਿੰਤਾ ਦੀ ਲਹਿਰ