ਆਈ ਤਾਜਾ ਵੱਡੀ ਖਬਰ
ਭਾਰਤ ਦੇਸ਼ ਦੇ ਵਿਚ ਕਈ ਅਜਿਹੇ ਚਰਚਿਤ ਮੁੱਦੇ ਰਹੇ ਨੇ ਜਿਨ੍ਹਾਂ ਦੀ ਸੁਣਵਾਈ ਵਾਸਤੇ ਬਹੁਤ ਲੰਬਾ ਸਮਾਂ ਲੱਗਾ ਸੀ। ਇਨ੍ਹਾਂ ਮੁੱਦਿਆਂ ਦਾ ਸਬੰਧ ਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਨਾਲ ਵੀ ਸੀ ਜਿਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ ਵਿਚ ਸੀ। ਇਹ ਲੋਕ ਵੱਖ-ਵੱਖ ਕੇਸਾਂ ਦੇ ਲਈ ਨਾਮਜ਼ਦ ਕੀਤੇ ਗਏ ਸਨ ਜਿਸ ਤੋਂ ਬਾਅਦ ਅਦਾਲਤ ਨੇ ਪੂਰੇ ਕੇਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਨ੍ਹਾਂ ਵਿੱਚੋਂ ਕਈ ਮਸ਼ਹੂਰ ਲੋਕਾਂ ਨੂੰ ਹਵਾਲਾਤ ਦੀ ਸਜ਼ਾ ਵੀ ਸੁਣਾਈ ਸੀ। ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਸੀ ਕਿ ਜਿਸ ਵਿੱਚ ਇਕ ਮੁਜ਼ਰਿਮ ਦੀ ਤਬੀਅਤ ਮੰਗਲਵਾਲ ਅੱਧੀ ਰਾਤ ਨੂੰ ਅਚਾਨਕ ਖਰਾਬ ਹੋ ਗਈ ਜਿਸ ਕਾਰਨ ਉਸ ਨੂੰ ਹਸਪਤਾਲ ਲਿਜਾਣ ਦੀ ਨੌਬਤ ਵੀ ਆਈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਆਪਣੇ ਆਖਰੀ ਸਾਹਾਂ ਤੱਕ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਆਸਾਰਾਮ ਦੀ ਤਬੀਅਤ ਵਿਗੜ ਗਈ ਜਿਸ ਤੋਂ ਬਾਅਦ ਉਸ ਨੂੰ ਜਾਂਚ ਵਾਸਤੇ ਜੋਧਪੁਰ ਦੇ ਮਥੁਰਾਦਾਸ ਹਸਪਤਾਲ ਵਿੱਚ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਰਾਤ ਆਸਾਰਾਮ ਨੂੰ ਛਾਤੀ ਵਿਚ ਦਰਦ ਅਤੇ ਸਾਹ ਲੈਣ ਵਿਚ ਤਕਲੀਫ ਮਹਿਸੂਸ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਮੁਹੱਈਆ ਕਰਵਾਈ ਗਈ।
ਜੇਲ ਵਿਚ ਬਣੀ ਹੋਈ ਡਿਸਪੈਂਸਰੀ ਦੇ ਵਿਚ ਉਨ੍ਹਾਂ ਨੂੰ ਚੈੱਕ ਕੀਤਾ ਤਾਂ ਹਾਲਤ ਜ਼ਿਆਦਾ ਖਰਾਬ ਹੋ ਗਈ ਫਿਰ ਉਨ੍ਹਾਂ ਨੂੰ ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਲਿਜਾਇਆ ਗਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਹਨਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਹ ਖੁਦ ਚੱਲ ਕੇ ਐਮਰਜੈਂਸੀ ਵਾਰਡ ਤੱਕ ਪੁੱਜੇ। ਜਾਂਚ ਅਤੇ ਵਾਰਡ ਤੱਕ ਜਾਂਦੇ ਦੌਰਾਨ ਉਹ ਪੁਲਿਸ ਅਤੇ ਗਾਰਡਾਂ ਨਾਲ ਗੱਲਾਂ ਕਰਦੇ ਹੋਏ ਦਿਖਾਈ ਦਿੱਤੇ। ਹਸਪਤਾਲ ਦੇ ਵਿੱਚ ਉਨ੍ਹਾਂ ਦਾ ਬਲੱਡ ਟੈਸਟ ਕਰਨ ਦੇ ਨਾਲ ਐਕਸਰਾ ਵੀ ਲਿਆ ਗਿਆ।
ਜਿੱਥੇ ਮੈਡੀਕਲ ਜਾਂਚ ਟੀਮ ਨੇ ਉਨ੍ਹਾਂ ਨੂੰ ਮਥੁਰਾ ਦਾਸ ਹਸਪਤਾਲ ਦੇ ਕ੍ਰਿਟੀਕਲ ਕੇਅਰ ਯੁਨਿਟ ਵਿਚ ਭਰਤੀ ਹੋਣ ਲਈ ਰੈਫਰ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਉਹਨਾਂ ਨੂੰ ਸਬੰਧਤ ਹਸਪਤਾਲ ਵਿਚ ਲੈ ਆਈ। ਸ਼ਰਧਾਲੂਆਂ ਨੂੰ ਜਦੋਂ ਆਸਾਰਾਮ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਖਬਰ ਦਾ ਪਤਾ ਲੱਗਾ ਤਾਂ ਭਾਰੀ ਗਿਣਤੀ ਵਿੱਚ ਲੋਕ ਹਸਪਤਾਲ ਦੇ ਬਾਹਰ ਆਉਣੇ ਸ਼ੁਰੂ ਹੋ ਗਏ ਜਿਨ੍ਹਾਂ ਨੂੰ ਪੁਲਿਸ ਵੱਲੋਂ ਕੰਟਰੋਲ ਕੀਤਾ ਗਿਆ।
Previous Postਪੰਜਾਬ : ਇਥੋਂ ਆ ਗਈ ਅਜਿਹੀ ਅਨੋਖੀ ਹੈਰਾਨਗੀ ਵਾਲੀ ਖਬਰ – ਸਾਰੇ ਪਾਸੇ ਹੋ ਗਈ ਚਰਚਾ
Next Postਕਿਸਾਨ ਅੰਦੋਲਨ : ਹੁਣੇ ਹੁਣੇ ਟਿਕਰੀ ਬਾਡਰ ਤੇ ਗਏ ਕਿਸਾਨਾਂ ਦੀਆਂ ਹੋਈਆਂ ਇਸ ਤਰਾਂ ਮੌਤਾਂ , ਛਾਈ ਸੋਗ ਦੀ ਲਹਿਰ