ਹੁਣੇ ਆਈ ਤਾਜਾ ਵੱਡੀ ਖਬਰ
ਸਮਾਂ ਬੜੀ ਤੇਜੀ ਨਾਲ ਬਦਲ ਰਿਹਾ ਹੈ ਅਤੇ ਇਸ ਬਦਲਦੇ ਸਮੇਂ ਦੇ ਦੌਰਾਨ ਤਕਨੋਲੋਜੀ ਦੇ ਵਿਚ ਵੀ ਵਾਧਾ ਹੋ ਰਿਹਾ ਹੈ। ਨਿੱਤ ਹੀ ਨਵੀਆਂ ਤਕਨੀਕਾਂ ਦੀ ਖੋਜ ਹੋ ਰਹੀ ਹੈ ਜਿਸ ਨਾਲ ਰੋਜ਼ਾਨਾ ਦਾ ਜੀਵਨ ਹੋਰ ਵੀ ਜ਼ਿਆਦਾ ਬਿਹਤਰ ਢੰਗ ਨਾਲ ਬਣਾਇਆ ਜਾ ਸਕਦਾ ਹੈ। ਮੌਜੂਦਾ ਸਮੇਂ ਵਿੱਚ ਅਮਰੀਕਾ ਦੀ ਇਲੈਕਟ੍ਰਿਕ ਕਾਰ ਨਿਰਮਾਤਾ ਏਲਨ ਮਸਕ ਦੀ ਕੰਪਨੀ ਟੈਸਲਾ ਨੇ ਭਾਰਤ ਵਿਚ ਆਗਮਨ ਕਰ ਲਿਆ ਹੈ ਅਤੇ ਆਪਣਾ ਰਜਿਸਟਰੇਸ਼ਨ ਉਸ ਨੇ ਕਰਨਾਟਕ ਵਿੱਚ ਕਰਵਾ ਲਿਆ ਹੈ।
ਇਹ ਕੰਪਨੀ ਭਾਰਤ ਵਿੱਚ ਆਟੋਮੋਬਾਈਲ ਸੈਕਟਰ ਤੋਂ ਇਲਾਵਾ ਸਪੇਸ ਐਕਸ ਟੈਲੀਕਾਮ ਸੈਕਟਰ ਵਿੱਚ ਵੀ ਇਨਵੈਸਟ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਜੀਓ ਰਿਲਾਇੰਸ ਨੂੰ ਸਭ ਤੋਂ ਵੱਡਾ ਝਟਕਾ ਲੱਗੇਗਾ। ਪਰ ਦੂਜੇ ਪਾਸੇ ਇਸ ਨਵੀਂ ਤਕਨੀਕ ਕਾਰਨ ਗ੍ਰਾਹਕਾਂ ਨੂੰ ਸਸਤੇ ਇੰਟਰਨੈਟ ਪੈਕ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਕਿਉਂਕਿ ਮਸਕ ਦੀ ਸਪੇਸ ਐਕਸਪਲੋਰੇਸ਼ਨ ਤਕਨਾਲੋਜੀ ਕਾਰਪੋਰੇਸ਼ਨ ਨੇ 1000 ਤੋਂ ਵੱਧ ਸੈਟਾਲਾਇਟ ਆਪਣੀ ਸਟਾਰਲਿੰਕ ਇੰਟਰਨੈਟ ਸੇਵਾਵਾਂ ਨੂੰ ਵਧਾਉਣ ਦੇ ਲਈ ਲਾਂਚ ਕੀਤੇ ਹਨ।
ਇਸ ਦੌਰਾਨ ਕੰਪਨੀ ਵਲੋਂ ਜ਼ਿਆਦਾ ਇੰਟਰਨੈੱਟ ਵਰਤੋਂ ਵਾਲੇ ਦੇਸ਼ ਭਾਰਤ ਅਤੇ ਚੀਨ ਉਪਰ ਆਪਣੀ ਨਿਗਾ ਬਣਾਈ ਹੋਈ ਹੈ। ਮਸਕ ਕੰਪਨੀ ਨੇ ਆਪਣੇ ਨੈੱਟਵਰਕ ਨੂੰ ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਇੱਕ ਦੁਰੇਡੇ ਇਲਾਕੇ ਵਿੱਚ ਰਹਿਣ ਵਾਲੇ ਰੈਂਡੇਲ ਦੇ ਫਾਰਮ ਹਾਊਸ ਉੱਪਰ ਟੈਸਟ ਕੀਤਾ। ਜਿੱਥੇ ਪਹਿਲਾਂ ਇੰਟਰਨੈੱਟ ਦੀ ਸਪੀਡ 15 ਤੋਂ 20 ਐਮਬੀ ਪ੍ਰਤੀ ਸੈਕਿੰਡ ਸੀ ਉਥੇ ਹੀ ਹੁਣ ਇਹ ਸਪੀਡ 100 ਐਮਬੀ ਪ੍ਰਤੀ ਸੈਕੰਡ ਤੋਂ ਵੱਧ ਮਿਲੀ ਅਤੇ ਨਾਲ ਹੀ ਇਸ ਸੇਵਾ ਦਾ ਖਰਚ ਪਹਿਲਾਂ ਨਾਲੋਂ ਘੱਟ ਹੈ। ਭਾਰਤ ਦੇ ਪੇਂਡੂ ਖੇਤਰਾਂ ਵਿਚ ਲੋਕਾਂ ਨੂੰ ਅਜੇ ਵੀ ਇੰਟਰਨੈੱਟ ਦੀ ਘੱਟ ਸਪੀਡ ਦੇ ਨਾਲ ਜੂਝਣਾ ਪੈ ਰਿਹਾ ਹੈ।
ਜੇਕਰ ਅਜਿਹੇ ਸਮੇਂ ਵਿੱਚ ਇਹ ਕੰਪਨੀ ਭਾਰਤ ਦੇ ਹਰੇਕ ਖੇਤਰ ਵਿੱਚ ਜ਼ਿਆਦਾ ਇੰਟਰਨੈਟ ਸਪੀਡ ਦੇ ਪਾਵੇਗੀ ਤਾਂ ਇਹ ਦੇਸ਼ ਦੀਆਂ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਪਿੱਛੇ ਛੱਡ ਸਕਦੀ ਹੈ। ਹਾਲਾਂਕਿ ਫੇਸਬੁੱਕ ਇੰਕ ਵਰਗੀਆਂ ਕੰਪਨੀਆਂ ਵੀ ਪਿੰਡਾਂ ਤੱਕ ਇੰਟਰਨੈਟ ਸੇਵਾਵਾਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਮੌਜੂਦਾ ਸਮੇਂ ਭਾਰਤ ਵਿਚ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਜੀਓ ਦੇ 65 ਕਰੋੜ ਤੋਂ ਵੱਧ ਐਕਟਿਵ ਇੰਟਰਨੈੱਟ ਯੂਜ਼ਰ ਹਨ। ਪਰ ਜੇਕਰ ਮਸਕ ਕੰਪਨੀ ਭਾਰਤ ਦੇ ਟੈਲੀਕਾਮ ਖੇਤਰ ਵਿੱਚ ਉਤਰਦੀ ਹੈ ਤਾਂ ਬੇਸ਼ਕ ਉਸ ਨੂੰ ਜ਼ਿਆਦਾ ਫਾਇਦਾ ਹੋਵੇਗਾ ਪਰ ਉਸ ਨੂੰ 5ਜੀ ਅਤੇ 6ਜੀ ਸਰਵਿਸ ਦੇਣ ਦੇ ਲਈ ਚੁਣੌਤੀ ਦਾ ਸਾਹਮਣਾ ਵੀ ਕਰਨਾ ਪਵੇਗਾ।
Previous Postਕਰਲੋ ਘਿਓ ਨੂੰ ਭਾਂਡਾ ਮੋਦੀ ਦੀ ਹਾਜਰੀ ਚ ਸਟੇਜ ਤੇ ਵਿਰੋਧੀ ਮੁੱਖ ਮੰਤਰੀ ਨੇ ਕਰਤਾ ਅਜਿਹਾ ਕੰਮ
Next Postਆਖਰ ਕਿਸਾਨਾਂ ਦੀ ਹੋ ਗਈ ਇਹ ਜਿੱਤ- ਹੁਣੇ ਹੁਣੇ ਦਿੱਲੀ ਬਾਡਰ ਤੋਂ ਆ ਗਈ ਵੱਡੀ ਤਾਜਾ ਖਬਰ