ਜਹਾਜ ਚੋ ਪੰਜਾਬੀ ਨੌਜਵਾਨ ਇਸ ਤਰਾਂ ਹੋਇਆ ਲਾਪਤਾ, ਪ੍ਰੀਵਾਰ ਸਦਮੇ ਚ – ਸੰਨੀ ਦਿਓਲ ਨੂੰ ਕੀਤੀ ਗਈ ਇਹ ਅਪੀਲ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਨੌਜਵਾਨਾਂ ਵੱਲੋਂ ਜਿੱਥੇ ਵੱਖ-ਵੱਖ ਵਿਭਾਗਾਂ ਵਿਚ ਤੈਨਾਤ ਹੋ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਉੱਥੇ ਹੀ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਦੇਸ਼ ਦੀ ਰਾਖੀ ਕਰਨ ਲਈ ਕਈ ਵਿਭਾਗਾਂ ਵਿੱਚ ਵੀ ਤਾਇਨਾਤ ਹੋ ਜਾਂਦੇ ਹਨ। ਜਿੱਥੇ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਪ੍ਰਮੁੱਖ ਹੁੰਦੀ ਹੈ। ਉਥੇ ਹੀ ਇਨ੍ਹਾਂ ਵਿੱਚ ਵੱਖ ਵੱਖ ਅਦਾਰਿਆਂ ਵਿੱਚ ਕਈ ਅਧਿਕਾਰੀਆਂ ਨੂੰ ਤੈਨਾਤ ਕੀਤਾ ਜਾਂਦਾ ਹੈ। ਜੋ ਆਪਣੀ ਵਿਦਿਅਕ ਯੋਗਤਾ ਦੇ ਆਧਾਰ ਤੇ ਵੱਖ ਵੱਖ ਸੇਵਾਵਾਂ ਇਹਨਾਂ ਸੰਸਥਾਵਾਂ ਨੂੰ ਮੁਹਾਈਆ ਕਰਵਾਉਂਦੇ ਹਨ। ਉਥੇ ਹੀ ਇਨ੍ਹਾਂ ਨੌਜਵਾਨਾਂ ਨਾਲ ਆਪਣੀ ਡਿਊਟੀ ਨਿਭਾਉਂਦੇ ਸਮੇਂ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਜੋ ਪਰਿਵਾਰਿਕ ਮੈਂਬਰਾਂ ਨੂੰ ਗ਼ਮ ਦੇ ਸਾਏ ਹੇਠ ਲਿਆਉਂਦੇ ਹਨ।

ਹੁਣ ਜਹਾਜ਼ ਵਿੱਚੋਂ ਹੀ ਇੱਕ ਪੰਜਾਬੀ ਨੌਜਵਾਨ ਦੇ ਲਾਪਤਾ ਹੋਣ ਤੇ ਪਰਵਾਰ ਵੱਲੋਂ ਸੰਨੀ ਦਿਓਲ ਨੂੰ ਮਦਦ ਕੀਤੇ ਜਾਣ ਦੀ ਅਪੀਲ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੀਨਾ ਨਗਰ ਦੇ ਚੌਂਤਾ ਪਿੰਡ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਪਿੰਡ ਦਾ ਨੌਜਵਾਨ ਦੱਖਣੀ ਅਫਰੀਕਾ ਦੇ ਗੈਵੋਨ ਬੰਦਰਗਾਹ ਵਿਚ ਇਕ ਜਹਾਜ਼ ਤੋਂ ਲਾਪਤਾ ਹੋ ਗਿਆ ਹੈ। ਜਿਸ ਲਈ ਪਰਵਾਰਕ ਮੈਂਬਰਾਂ ਵੱਲੋਂ ਸੰਸਦ ਮੈਂਬਰ ਸਨੀ ਦਿਓਲ ਨੂੰ ਮਦਦ ਦੀ ਗੁਹਾਰ ਲਗਾਈ ਗਈ ਹੈ। ਲਾਪਤਾ ਨੌਜਵਾਨ ਸੰਦੀਪ ਕੁਮਾਰ ਮਰਚੈਂਟ ਨੇਵੀ ਵਿਚ ਮੁੰਬਈ ਵਿਖੇ ਤੈਨਾਤ ਸੀ। ਜੋ ਮਰਚੈਂਟ ਨੇਵੀ ਦੀ ਪ੍ਰੋਐਕਟਿਵਸ਼ਿਪ ਮੈਨੇਜਮੇਂਟ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਅਧੀਨ ਸੈਕਿਡ ਇੰਜੀਨੀਅਰ ਵਜੋਂ ਕੰਮ ਕਰਦਾ ਆ ਰਿਹਾ ਹੈ।

ਜਿਸ ਨੂੰ ਕੰਪਨੀ ਵੱਲੋਂ ਕੁਝ ਹੋਰ ਮੈਂਬਰਾਂ ਦੇ ਨਾਲ ਜਹਾਜ਼ ਲੈਣ ਲਈ ਦੱਖਣੀ ਅਫਰੀਕਾ ਭੇਜਿਆ ਗਿਆ ਸੀ। ਉਥੇ ਹੀ ਬੰਦਰਗਾਹ ਤੇ ਜਹਾਜ਼ ਖਰਾਬ ਹੋਣ ਉਪਰੰਤ ਉਸ ਨੂੰ ਠੀਕ ਕਰਵਾਉਣ ਲਈ ਖੜ੍ਹਾ ਕੀਤਾ ਗਿਆ ਸੀ। ਲਾਪਤਾ ਹੋਏ ਨੌਜਵਾਨ ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਫੋਨ ਉਪਰ ਦੱਖਣੀ ਅਫਰੀਕਾ ਜਾਣ ਦੀ ਜਾਣਕਾਰੀ 26 ਅਗਸਤ ਨੂੰ ਦਿੱਤੀ ਗਈ ਸੀ। ਜਿਸ ਨੇ ਦੱਸਿਆ ਸੀ ਕਿ ਸਮੁੰਦਰ ਵਿਚ ਹੋਣ ਕਾਰਨ ਉਸ ਵੱਲੋਂ ਦੋ ਮਹੀਨੇ ਫੋਨ ਨਹੀਂ ਕੀਤਾ ਜਾਵੇਗਾ। ਉੱਥੇ ਹੀ ਹੁਣ ਪਰਿਵਾਰਕ ਮੈਂਬਰਾਂ ਨੂੰ 5 ਸਤੰਬਰ ਨੂੰ ਰਾਤ ਦੇ ਕਰੀਬ 12:30 ਵਜੇ ਕੰਪਨੀ ਵੱਲੋਂ ਫੋਨ ਕਰਕੇ ਉਨ੍ਹਾਂ ਦੇ ਪੁੱਤਰ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਕੰਪਨੀ ਨੇ ਦੱਸਿਆ ਕਿ ਜਹਾਜ਼ ਵਿਚ ਤੈਨਾਤ ਕਰਮਚਾਰੀਆਂ ਉਪਰ ਕੁਝ ਹਥਿਆਰਾਂ ਨਾਲ ਲੈਸ ਲੁਟੇਰਿਆਂ ਵੱਲੋਂ ਲੁੱਟ ਖੋਹ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਸੀ। ਅਤੇ ਉਨ੍ਹਾਂ ਦਾ ਪੁੱਤਰ ਉਹਨਾਂ ਨਾਲ ਹੱਥੋਪਾਈ ਹੋ ਗਿਆ ਸੀ ਉਸ ਤੋਂ ਬਾਅਦ ਉਸ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ। ਪਰਿਵਾਰਕ ਮੈਂਬਰਾਂ ਵੱਲੋ ਸੰਸਦ ਮੈਂਬਰ ਸਨੀ ਦਿਓਲ ਨੂੰ ਇਸ ਮਾਮਲੇ ਨੂੰ ਵਿਦੇਸ਼ ਮੰਤਰਾਲੇ ਕੋਲ ਉਠਾਉਣ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਪੁੱਤਰ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾ ਸਕੇ।