ਜਲੰਧਰ ਦੇ ਮੁੰਡੇ ਨੇ ਵਲੈਤ ਚ ਕਰਤਾ ਇਹ ਕਾਂਡ ਗੋਰਿਆਂ ਦੀਆਂ ਵੀ ਨਿਕਲੀਆਂ ਧਾਹਾਂ – ਆਇਆ ਪੁਲਸ ਦੇ ਅੜਿੱਕੇ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਦੇਸ਼ਾਂ ਦਾ ਰੁਖ ਕੀਤਾ ਜਾਂਦਾ ਹੈ ਤਾਂ ਜੋ ਵਿਦੇਸ਼ਾਂ ਵਿਚ ਜਾ ਕੇ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ ਅਤੇ ਆਪਣੇ ਬਿਹਤਰ ਭਵਿੱਖ ਲਈ ਸੁਫ਼ਨੇ ਜਾ ਸਕਣ। ਜਿਥੇ ਵਿਦੇਸ਼ਾਂ ਵਿੱਚ ਜਾ ਕੇ ਨੌਜਵਾਨਾਂ ਵੱਲੋਂ ਭਾਰੀ ਮਸ਼ੱਕਤ ਕਰਕੇ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ। ਜਿਸ ਨਾਲ ਪੰਜਾਬੀਆਂ ਦਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ। ਉੱਥੇ ਕੁਝ ਪੰਜਾਬੀਆਂ ਵੱਲੋਂ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਅਤੇ ਉਨ੍ਹਾਂ ਦੇਸ਼ਾਂ ਵਿੱਚ ਵੱਸਣ ਵਾਲੇ ਪੰਜਾਬੀ ਭਾਈਚਾਰੇ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ, ਜਿੱਥੇ ਵਾਪਰਨ ਵਾਲੀਆਂ ਅਜਿਹੀਆਂ ਅਪਰਾਧਿਕ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਹੁਣ ਜਲੰਧਰ ਦੇ ਮੁੰਡੇ ਵੱਲੋਂ ਵਿਦੇਸ਼ ਵਿਚ ਇਹ ਕਾਂਡ ਕੀਤਾ ਗਿਆ ਹੈ, ਜਿਸ ਬਾਰੇ ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਦੇ ਰਹਿਣ ਵਾਲੇ ਕਸ਼ਿਸ਼ ਅਗਰਵਾਲ ਨੂੰ ਇੰਗਲੈਂਡ ਵਿੱਚ ਉਸ ਦੀ ਪਤਨੀ ਦੇ ਕਤਲ ਦੇ ਦੋਸ਼ ਵਿੱਚ 20 ਸਾਲ 6 ਮਹੀਨੇ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਸਾਹਮਣੇ ਆਈ ਹੈ। ਜਿਸ ਵੱਲੋਂ 3 ਮਾਰਚ ਨੂੰ ਆਪਣੀ ਪਤਨੀ ਗੀਤਿਕਾ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਸੀ। ਇਨ੍ਹਾਂ ਦੋਹਾਂ ਦਾ ਵਿਆਹ 2016 ਵਿਚ ਹੋਇਆ ਸੀ। ਜਿੱਥੇ ਕਸ਼ਿਸ਼ ਦੀ ਪਤਨੀ ਗੀਤਿਕਾ ਜਲੰਧਰ ਅਧੀਨ ਆਉਣ ਵਾਲੇ ਫ਼ਿਲੌਰ ਸ਼ਹਿਰ ਦੀ ਰਹਿਣ ਵਾਲੀ ਸੀ।

ਉਥੇ ਹੀ ਉਹ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਯੂਕੇ ਵਿੱਚ ਪੂਰੀ ਤਰ੍ਹਾਂ ਸਿਟੀਜਨ ਬਣ ਗਈ ਸੀ। ਜਿਸ ਤੋਂ ਬਾਅਦ ਉਸ ਵੱਲੋਂ ਆਪਣੇ ਪਤੀ ਕਸ਼ਿਸ਼ ਨੂੰ ਵੀ ਬੁਲਾ ਲਿਆ ਗਿਆ ਸੀ ਅਤੇ ਉਸ ਨੂੰ ਵੀ ਸਿਟੀਜ਼ਨਸ਼ਿਪ ਮਿਲ ਗਈ ਸੀ। ਗੀਤਿਕਾ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਉਸ ਸਮੇਂ ਉਨ੍ਹਾਂ ਵੱਲੋਂ ਵਿਆਹ ਦੇ ਮੌਕੇ ਤੇ ਦੋ ਲਗਜ਼ਰੀ ਕਾਰਾਂ ਅਤੇ ਇਕ ਆਲੀਸ਼ਾਨ ਘਰ ਯੂ ਕੇ ਵਿੱਚ ਖਰੀਦ ਕੇ ਦਿਤਾ ਗਿਆ ਸੀ। ਪਰ ਉਨ੍ਹਾਂ ਦੀ ਧੀ ਗੀਤਿਕਾ ਦੇ ਪਤੀ ਵੱਲੋਂ ਜਲਦੀ ਹੀ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ।

ਗੀਤਿਕਾ ਦੇ ਮਾਰੇ ਜਾਣ ਦਾ ਖੁਲਾਸਾ ਉਸ ਸਮੇਂ ਹੋਇਆ ਸੀ ਜਦੋ ਕਸ਼ਿਸ਼ ਵੱਲੋਂ ਆਪਣੀ ਪਤਨੀ ਦਾ ਚਾਕੂ ਨਾਲ ਕਤਲ ਕੀਤੇ ਜਾਣ ਤੋਂ ਬਾਅਦ ਉਸ ਦੀ ਲਾਸ਼ ਨੂੰ ਪਲਾਸਟਿਕ ਦੀ ਸ਼ੀਟ ਵਿੱਚ ਕਵਰ ਕਰਕੇ ਸੁੱਟ ਦਿੱਤਾ ਗਿਆ ਸੀ ਅਤੇ ਉਸ ਦੇ ਭਰਾ ਹਿੰਮਤ ਨੂੰ ਫੋਨ ਕਰਕੇ ਇਹ ਆਖਿਆ ਗਿਆ ਕਿ ਉਨ੍ਹਾਂ ਦੀ ਭੈਣ ਕਿਤੇ ਗਈ ਹੋਈ ਹੈ ਉਸਦਾ ਫੋਨ ਕੰਮ ਨਹੀਂ ਕਰ ਰਿਹਾ। ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੇ ਜਾਣ ਤੇ ਪੁਲਿਸ ਨੂੰ ਗੀਤਿਕਾ ਦੀ ਲਾਸ਼ ਫੁੱਟ-ਪਾਥ ਉਪਰ 4 ਮਾਰਚ ਨੂੰ ਮਿਲੀ ਸੀ। ਪੁਲਿਸ ਵੱਲੋਂ ਸਖਤੀ ਨਾਲ ਪੁੱਛੇ ਜਾਣ ਤੋਂ ਬਾਅਦ ਉਸਦੇ ਪਤੀ ਵੱਲੋਂ ਆਪਣਾ ਗੁਨਾਹ ਕਬੂਲ ਕਰ ਲਿਆ ਗਿਆ ਸੀ।