ਆਈ ਤਾਜਾ ਵੱਡੀ ਖਬਰ
ਕੁਦਰਤ ਨੇ ਜਿੱਥੇ ਇਸ ਸੰਸਾਰ ਵਿਚ ਮਨੁੱਖ ਨੂੰ ਪੈਦਾ ਕੀਤਾ। ਉਥੇ ਹੀ ਇਸ ਧਰਤੀ ਤੇ ਪਸ਼ੂ ਪੰਛੀਆਂ ਅਤੇ ਜਾਨਵਰਾਂ ਨੂੰ ਇਸ ਸੰਸਾਰ ਦਾ ਹਿੱਸਾ ਬਣਾਇਆ ਹੈ। ਜਿੱਥੇ ਜਾਨਵਰ ਜੰਗਲਾਂ ਦੇ ਵਿੱਚ ਰਹਿੰਦੇ ਹਨ, ਤਾਂ ਲੋਕ ਉਨ੍ਹਾਂ ਨੂੰ ਵੇਖਣ ਲਈ ਤਰਸ ਜਾਂਦੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਘਰਾਂ ਵਿੱਚ ਕੁੱਝ ਜਾਨਵਰਾਂ ਨੂੰ ਪਿਆਰ ਨਾਲ ਰੱਖਿਆ ਜਾਂਦਾ ਹੈ। ਪਰ ਜਦੋਂ ਕੁੱਝ ਅਜਿਹੇ ਜਾਨਵਰ ਇਨਸਾਨ ਦੀ ਦੁਨੀਆ ਵਿੱਚ ਆ ਜਾਂਦੇ ਹਨ ਜੋ ਇਨਸਾਨੀ ਦੁਨੀਆਂ ਤੋਂ ਦੂਰ ਰਹਿੰਦੇ ਹੋਣ। ਤਾਂ ਉਹ ਲੋਕਾਂ ਵਿਚ ਦ-ਹਿ-ਸ਼-ਤ ਪੈਦਾ ਕਰ ਦਿੰਦੇ ਹਨ।
ਬੇਸ਼ਕ ਬੇਜ਼ੁਬਾਨੇ ਕਿਸੇ ਵੀ ਵਿਅਕਤੀ ਨੂੰ ਨੁ-ਕ-ਸਾ-ਨ ਨਾ ਪਹੁੰਚਾਉਣ , ਪਰ ਉਨ੍ਹਾਂ ਨੂੰ ਵੇਖਦੇ ਸਾਰ ਹੀ ਇਨਸਾਨਾਂ ਵਿਚ ਖੌਫ਼ ਪੈਦਾ ਹੋ ਜਾਂਦਾ ਹੈ। ਅੱਜ ਜਲੰਧਰ ਵਿੱਚ ਉਸ ਸਮੇਂ ਅਚਾਨਕ ਭੜਥੂ ਪੈ ਗਿਆ ਜਦੋਂ ਇਕ ਜਾਨਵਰ ਨੂੰ ਵੇਖ ਕੇ ਲੋਕਾਂ ਵਿੱਚ ਖੋਫ਼ ਪੈਦਾ ਗਿਆ। ਜਲੰਧਰ ਵਿੱਚ ਪਹਿਲਾਂ ਵੀ ਜੰਗਲੀ ਜਾਨਵਰਾਂ ਦੇ ਮਿਲਣ ਦੀਆਂ ਖ਼ਬਰਾਂ ਮਿਲਦੀਆਂ ਰਹੀਆਂ ਹਨ। ਅੱਜ ਇਹ ਘਟਨਾ ਜਲੰਧਰ ਦੇ ਪ੍ਰਸਿੱਧ ਮੰਦਰ ਸ੍ਰੀ ਦੇਵੀ ਤਲਾਬ ਤੋਂ ਕੁਝ ਦੂਰੀ ਤੇ ਸਾਹਮਣੇ ਆਈ ਹੈ। ਜਿੱਥੇ ਇੱਕ ਬਾਰਾਸਿੰਗਾ ਦੇ ਅਚਾਨਕ ਸ਼ਹਿਰ ਵਿੱਚ ਦਾਖਲ ਹੋਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ।
ਇਸ ਦੀ ਜਾਣਕਾਰੀ ਲੋਕਾਂ ਵੱਲੋਂ ਜੰਗਲਾਤ ਮਹਿਕਮੇ ਨੂੰ ਦਿੱਤੀ ਗਈ ਤਾਂ ਜੋ ਇਸ ਬਾਰਾਸਿੰਗੇ ਨੂੰ ਕਾਬੂ ਕੀਤਾ ਜਾ ਸਕੇ। ਪਰ ਜੰਗਲਾਤ ਮਹਿਕਮੇ ਦੀਆਂ ਸਾਰੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋ ਸਕੀਆ, ਤੇ ਉਹ ਬਾਰਾਸਿੰਗਾ ਜੰਗਲਾਤ ਮਹਿਕਮੇ ਦੇ ਹੱਥ ਨਾ ਲੱਗਾ। ਇਸ ਤੋਂ ਪਹਿਲਾਂ ਵੀ ਜਲੰਧਰ ਸ਼ਹਿਰ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆ ਹਨ। ਜਿਸ ਵਿਚ ਸਾਂਬਰ ਅਤੇ ਬਾਂਦਰ ਦੇ ਆਉਣ ਨਾਲ ਸ਼ਹਿਰ ਵਿਚ ਪਹਿਲਾਂ ਵੀ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਇਸ ਬਾਰੇ ਜੰਗਲਾਤ
ਮਹਿਕਮੇ ਦੇ ਕਾਮੇ ਪ੍ਰਦੀਪ ਕੁਮਾਰ ਨੇ ਦੱਸਿਆ ਹੈ ਕਿ ਸਾਂਬਰ ਨੂੰ ਫੜਨ ਲਈ ਦੋ ਵਾਰ ਉਨ੍ਹਾਂ ਦੀ ਟੀਮ ਮਕਸੂਦਾਂ ਇਲਾਕੇ ਵਿੱਚ ਗਈ ਸੀ ,ਪਰ ਲੋਕਾਂ ਦੇ ਸ਼ੋਰ ਕਾਰਨ ਉਹ ਸਾਂਬਰ ਨੂੰ ਫੜ ਨਹੀਂ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਗਰ ਕੋਈ ਜਾਨਵਰ ਸ਼ਹਿਰ ਅੰਦਰ ਆ ਜਾਂਦਾ ਹੈ ਤਾਂ ਉਸ ਨੂੰ ਪੱਥਰ ਨਾ ਮਾਰੇ ਜਾਣ ਨਹੀਂ ਤਾਂ ਉਹ ਡਰ ਕਾਰਨ ਇਧਰ-ਉਧਰ ਭੱਜ ਜਾਵੇਗਾ। ਇਸ ਤਰ੍ਹਾਂ ਹੀ ਬੀਤੇ ਦਿਨ ਕਬੂਲਪੁਰ ਪਿੰਡ ਨੇੜੇ ਇਕ ਬਾਂਦਰ ਨੂੰ ਕਾਬੂ ਕੀਤਾ ਗਿਆ ਸੀ ਜਿਸ ਨੂੰ ਪਿੰਜਰਾ ਲਗਾਕੇ ਬੰਦ ਕੀਤਾ ਗਿਆ।
Previous Postਪੰਜਾਬ: ਮਾਂ ਦੇ ਨਾਲ ਪੁੱਤ ਦੀ ਮੌਤ ਦੇ ਦੂਜੇ ਦਿਨ ਜੋ ਹੋ ਗਿਆ ਕਿਸੇ ਨੇ ਸੁਪਨੇ ਚ ਵੀ ਨਹੀਂ ਸੋਚਿਆ ਸੀ
Next Postਖੇਤੀ ਬਿਲਾਂ ਤੋਂ ਬਾਅਦ ਹੁਣ ਦੇਸ਼ ਚ ਆ ਰਿਹਾ ਲੋਕਾਂ ਲਈ ਇਹ ਨਵਾਂ ਵੱਡਾ ਕਾਨੂੰਨ 1 ਅਪ੍ਰੈਲ ਤੋਂ