ਆਈ ਤਾਜਾ ਵੱਡੀ ਖਬਰ
ਜਿਸ ਸਮੇਂ ਤੋਂ ਕਰੋਨਾ ਦਾ ਕਹਿਰ ਦੁਨੀਆ ਵਿਚ ਛਾਇਆ ਹੋਇਆ ਹੈ। ਉਸ ਸਮੇਂ ਤੋਂ ਦੁਨੀਆ ਡਰ ਦੇ ਸਾਏ ਹੇਠ ਜੀ ਰਹੀ ਹੈ ਅਤੇ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੇ ਜਾਣ ਨਾਲ ਦੁਨੀਆਂ ਦੇ ਕਾਰੋਬਾਰ ਠੱਪ ਹੋ ਗਏ ਹਨ। ਪਿਛਲੇ ਸਾਲ ਮਾਰਚ ਤੋਂ ਹੀ ਹਵਾਈ ਆਵਾਜਾਈ ਉਪਰ ਰੋਕ ਲਗਾ ਦਿੱਤੀ ਗਈ ਸੀ। ਜਿਸ ਨਾਲ ਕਰੋਨਾ ਦੇ ਪਸਾਰ ਨੂੰ ਰੋਕਿਆ ਜਾ ਸਕੇ। ਜਿਸ ਨਾਲ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਵੀ ਚਲੇ ਗਈਆਂ। ਉਥੇ ਹੀ ਕੁਝ ਯਾਤਰੀਆਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਖ਼ਾਸ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ ਸੀ। ਜਿਸ ਨਾਲ ਦੂਸਰੇ ਮੁਲਕਾਂ ਵਿੱਚ ਫਸੇ ਹੋਏ ਲੋਕਾਂ ਨੂੰ ਸਹੀ ਸਲਾਮਤ ਉਨ੍ਹਾਂ ਦੀ ਮੰਜ਼ਲ ਤਕ ਪਹੁੰਚਾਇਆ ਜਾ ਸਕੇ।
ਹੁਣ ਜਲੰਧਰ ਏਅਰਪੋਰਟ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਇਸ ਖਬਰ ਨਾਲ ਵਧੇਰੇ ਖੁਸ਼ੀ ਦੁਆਬੇ ਖੇਤਰ ਦੇ ਲੋਕਾਂ ਨੂੰ ਹੋ ਰਹੀ ਹੈ। ਕਿਉਂਕਿ ਹੁਣ ਦੁਆਬੇ ਖੇਤਰ ਵਿੱਚ ਆਦਮਪੁਰ ਏਅਰਪੋਰਟ ਦਾ ਨਵਾਂ ਟਰਮੀਨਲ ਤਿਆਰ ਕੀਤਾ ਜਾ ਰਿਹਾ ਹੈ। ਜਿਸ ਦੇ ਬਣਨ ਤੋਂ ਬਾਅਦ ਏਅਰਬਸ ਅਤੇ ਬੋਇੰਗ ਕਿਸਮ ਦੇ ਜਹਾਜ਼ਾਂ ਦਾ ਸੰਚਾਲਨ ਵੀ ਆਦਮਪੁਰ ਤੋਂ ਸ਼ੁਰੂ ਹੋ ਜਾਵੇਗਾ। ਜਿਸ ਨਾਲ ਕਾਰਗੋ ਲਿਫਟਿੰਗ ਵਿਚ ਵੀ ਵਾਧਾ ਹੋਵੇਗਾ।
ਨਿੱਜੀ ਏਅਰਲਾਇਨ ਸਪਾਈਸਜੈੱਟ ਵੱਲੋਂ ਦਿੱਲੀ ਆਦਮਪੁਰ ਸੈਕਟਰ ਵਿੱਚ ਜਹਾਜ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਨਾਲ਼ ਉਦਯੋਗਿਕ ਖੇਤਰ ਨੂੰ ਕਾਫੀ ਆਸਾਨੀ ਹੋਵੇਗੀ। ਜਿੱਥੇ ਕਾਰਗੋ ਬੁਕਿੰਗ ਆਫਿਸ ਵੀ ਸਥਾਪਿਤ ਕੀਤਾ ਗਿਆ ਹੈ। ਆਦਮਪੁਰ ਦੇ ਸਿਵਲ ਏਅਰਪੋਰਟ ਤੋਂ 1 ਮਈ 2018 ਨੂੰ ਕਮਰਸ਼ੀਅਲ ਫਲਾਈਟ ਦਾ ਸੰਚਾਲਨ ਸ਼ੁਰੂ ਕੀਤਾ ਗਿਆ ਸੀ। ਮੌਜੂਦਾ ਸਮੇਂ ਵਿੱਚ ਦਿੱਲੀ ਦੀ ਫਲਾਈਟ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ । ਉਥੇ ਹੀ ਮੁੰਬਈ ਅਤੇ ਜੈਪੁਰ ਦੀਆਂ ਉਡਾਨਾਂ 30 ਅਪ੍ਰੈਲ ਤੱਕ ਰੱਦ ਰੱਖੀਆਂ ਗਈਆਂ ਹਨ।
ਆਦਮਪੁਰ ਤੋਂ ਦਿੱਲੀ ਤੋਂ ਇਲਾਵਾ ਮੁੰਬਈ ਤੇ ਜੈਪੁਰ ਉਡਾਨਾਂ ਵੀ ਸ਼ਡਿਊਲ ਵਿਚ ਵੀ ਸ਼ਾਮਲ ਹਨ। ਆਦਮਪੁਰ ਤੋਂ ਹੋਰ ਉਡਾਣਾਂ ਦੇ ਸ਼ੁਰੂ ਹੋਣ ਨਾਲ ਦੁਆਬੇ ਖੇਤਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਜਿਸ ਨਾਲ ਦੋਆਬਾ ਖੇਤਰ ਨਾਲ ਜੁੜੇ ਹੋਏ ਵੱਖ-ਵੱਖ ਉਦਯੋਗਪਤੀ ਆਪਣਾ ਮਾਲ ਆਦਮਪੁਰ ਏਅਰਪੋਰਟ ਤੋਂ ਹਵਾਈ ਜਹਾਜ਼ ਰਾਹੀਂ ਭੇਜਣ ਵਿਚ ਸਮਰੱਥ ਹੋ ਜਾਣਗੇ।