ਆਈ ਤਾਜਾ ਵੱਡੀ ਖਬਰ
ਬਹੁਤ ਸਾਰੇ ਲੋਕ ਜਿੱਥੇ ਸਿਹਤ ਸਬੰਧੀ ਸਮੱਸਿਆਵਾਂ ਦੇ ਨਾਲ ਜੂਝ ਰਹੇ ਹਨ ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਅਚਾਨਕ ਹੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਵੱਖ-ਵੱਖ ਹਾਦਸਿਆਂ ਤੇ ਬੀਮਾਰੀਆਂ ਦਾ ਸ਼ਿਕਾਰ ਹੋਣ ਨਾਲ ਅਤੇ ਇਸ ਦੁਨੀਆਂ ਤੋਂ ਜਾਣ ਨਾਲ ਬਹੁਤ ਸਾਰੇ ਲੋਕਾਂ ਦੇ ਪਰਿਵਾਰਾਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਪਰ ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਿਉਂਕਿ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਜਿੱਥੇ ਬਹੁਤ ਸਾਰੇ ਭੈਣ-ਭਰਾ ਆਪਸ ਵਿੱਚ ਪਿਆਰ ਅਤੇ ਮੁਹੱਬਤ ਨਾਲ ਰਹਿੰਦੇ ਹਨ ਉਥੇ ਹੀ ਸਾਹਮਣੇ ਆਉਣ ਵਾਲੀਆਂ ਦੁਖਦਾਈ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਜਿਸ ਨਾਲ ਪਰਵਾਰ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਛੋਟੇ ਭਰਾ ਦੀ ਮੌਤ ਨੂੰ ਨਹੀਂ ਸਹਾਰ ਸਕਿਆ ਵੱਡਾ ਭਰਾ, ਜਿੱਥੇ ਸਕੇ ਭਰਾਵਾਂ ਦੀ ਮੌਤ ਹੋਣ ਨਾਲ ਸੋਗ ਦੀ ਲਹਿਰ ਫੈਲ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਸੀਕਰ ਜ਼ਿਲੇ ਦੇ ਅਧੀਨ ਆਉਣ ਵਾਲੇ ਕਸਬੇ ਰਾਮਗੜ੍ਹ ਸ਼ੇਖਾਵਤੀ ਦੇ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਦੋ ਸਕੇ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਦੱਸਿਆ ਗਿਆ ਹੈ ਕਿ ਜਿਥੇ ਵਾਰਡ ਨੰਬਰ 13 ਦੇ ਵਿੱਚ ਰਹਿਣ ਵਾਲੇ 65 ਸਾਲਾ ਕਾਜ਼ੀ ਨਿਆਜ਼ ਅਹਿਮਦ ਦੀ ਦਿਲ ਦਾ ਦੌਰਾ ਪੈਣ ਕਾਰਨ ਸ਼ਨੀਵਾਰ ਸ਼ਾਮ ਨੂੰ ਅਚਾਨਕ 5 ਵਜੇ ਦੇ ਕਰੀਬ ਮੌਤ ਹੋ ਗਈ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਜਦੋਂ ਉਸ ਦੇ 10 ਨੰਬਰ ਵਾਰਡ ਵਿੱਚ ਰਹਿਣ ਵਾਲੇ ਉਸ ਦੇ 70 ਸਾਲਾ ਭਰਾ ਜਮੀਲ ਅਹਿਮਦ ਨੂੰ ਮਿਲੀ ਤਾਂ ਉਹ ਤੁਰੰਤ ਹੀ ਆਪਣੇ ਛੋਟੇ ਭਰਾ ਦੇ ਘਰ ਪਹੁੰਚਿਆ ਅਤੇ ਇਸ ਸਦਮੇ ਨੂੰ ਸਹਾਰ ਨਹੀਂ ਸਕਿਆ ਅਤੇ ਰੋ ਰਿਹਾ ਸੀ ਜਿਸ ਨੂੰ ਦਿਲ ਦਾ ਦੌਰਾ ਪੈ ਗਿਆ।
ਜਿਸ ਤੋਂ ਬਾਅਦ ਤੁਰੰਤ ਹੀ ਉਸ ਦੇ ਪਰਿਵਾਰਕ ਮੈਂਬਰ ਉਸਨੂੰ ਘਰ ਲੈ ਕੇ ਗਏ ਅਤੇ ਉਸ ਨੂੰ ਦਵਾਈ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਬੋਲਣਾ ਬੰਦ ਕਰ ਦਿੱਤਾ ਅਤੇ ਉਸ ਦਾ ਵੀ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਜਿਥੇ ਵੱਡੇ ਭਰਾ ਆਪਣੇ ਛੋਟੇ ਭਰਾ ਦੇ ਦੇਹਾਂਤ ਨੂੰ ਸਹਿਣ ਨਹੀਂ ਕਰ ਸਕਿਆ ਅਤੇ ਦੋਹਾਂ ਭਰਾਵਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਉਥੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ ਹੈ।
Previous Postਇਥੇ ਪੇਪਰ ਚ ਨਕਲ ਕਰਨ ਵਾਲੇ ਹੋ ਜਾਵੋ ਸਾਵਧਾਨ, ਹੋਵੇਗੀ ਉਮਰ ਕੈਦ ਤੇ ਲਗੇਗਾ 10 ਕਰੋੜ ਜੁਰਮਾਨਾ
Next Postਬਹਿਬਲ ਚ ਹੋਏ ਗੋਲੀਕਾਂਡ ਦਾ ਅਹਿਮ ਗਵਾਹ ਹਾਕਮ ਸਿੰਘ ਫ਼ੌਜੀ ਦਾ ਹੋਇਆ ਦੇਹਾਂਤ