ਚੰਦਰਮਾ ਤੇ ਮੰਗਲ ਤੇ ਵੀ ਮਿਲਣਗੀਆਂ ਟਰੇਨ ਦੀਆਂ ਸਹੂਲਤਾਂ, ਜਪਾਨ ਦੂਜੇ ਗ੍ਰਹਿਆਂ ਤਕ ਲਗਾ ਰਿਹਾ ਪ੍ਰੋਜੈਕਟ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਹਰ ਇਨਸਾਨ ਲਈ ਦੇਸ਼-ਵਿਦੇਸ਼ ਵਿੱਚ ਵਸਦੇ ਹਰ ਵਿਅਕਤੀ ਤੱਕ ਗਲਬਾਤ ਕਰਨੀ ਆਸਾਨ ਹੋ ਗਈ ਹੈ। ਜਿੱਥੇ ਕੋਈ ਵੀ ਇਨਸਾਨ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਬੈਠੇ ਆਪਣਿਆਂ ਨਾਲ ਫੋਨ ਦੇ ਜ਼ਰੀਏ ਰਾਬਤਾ ਕਾਇਮ ਕਰ ਸਕਦਾ ਹੈ। ਉੱਥੇ ਹੀ ਦੂਸਰੇ ਦੇਸ਼ਾਂ ਵਿਚ ਜਾਣਾ ਵੀ ਸਾਇੰਸ ਨੇ ਆਸਾਨ ਬਣਾ ਦਿੱਤਾ ਹੈ ਜਿੱਥੇ ਇਨਸਾਨ ਵੱਲੋਂ ਹਵਾਈ ਸਫ਼ਰ ਇਕ ਅਜਿਹਾ ਮੌਕਾ ਪ੍ਰਦਾਨ ਕੀਤਾ ਗਿਆ ਹੈ ਜਿਸ ਦੇ ਜ਼ਰੀਏ ਇਨਸਾਨ ਮੀਲਾਂ ਦੀ ਦੂਰੀ ਕੁਝ ਸਮੇਂ ਵਿੱਚ ਹੀ ਤੈਅ ਕਰ ਲੈਂਦਾ ਹੈ। ਉਥੇ ਹੀ ਵਿਗਿਆਨੀਆਂ ਵੱਲੋਂ ਜਿੱਥੇ ਧਰਤੀ ਤੋਂ ਇਲਾਵਾ ਹੋਰ ਗ੍ਰਹਿਆਂ ਦਾ ਵੀ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਗ੍ਰਹਿ ਉਪਰ ਵਿਗਿਆਨੀਆਂ ਵੱਲੋਂ ਹੁਣ ਜੀਵਨ ਨੂੰ ਵੀ ਵਿਕਸਤ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਦੀ ਉਸ ਜਗ੍ਹਾ ਤਾਂ ਉਹ ਜਾਣ ਦੀ ਪਹੁੰਚ ਨੂੰ ਵੀ ਆਸਾਨ ਬਣਾਏ ਜਾਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ।

ਹੁਣ ਚੰਦਰਮਾ ਤੇ ਮੰਗਲ ਗ੍ਰਹਿ ਤੇ ਵੀ ਟ੍ਰੇਨ ਦੀਆਂ ਸਹੂਲਤਾਂ ਮਿਲਣਗੀਆ, ਜਿਥੇ ਜਪਾਨ ਦੂਜੇ ਗ੍ਰਹਿਆਂ ਤਕ ਇਹ ਪ੍ਰੋਜੈਕਟ ਲਗਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਮੰਗਲ ਗ੍ਰਹਿ ਅਤੇ ਚੰਦਰਮਾ ਤੇ ਕਈ ਅਧਿਐਨਾਂ ਕੀਤੇ ਜਾ ਚੁੱਕੇ ਹਨ ਕਿ ਉਥੇ ਹੀ ਧਰਤੀ ਵਾਂਗ ਜੀਵਨ ਸੰਭਵ ਹੈ। ਜਿਸ ਕਾਰਨ ਬਹੁਤ ਸਾਰੇ ਲੋਕਾਂ ਵੱਲੋਂ ਮੰਗਲ ਅਤੇ ਚੰਦਰਮਾ ਉੱਪਰ ਜ਼ਮੀਨ ਖਰੀਦਣੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਇਨ੍ਹਾਂ ਦੋਹਾਂ ਗ੍ਰਹਿ ਉਪਰ ਟਰੇਨ ਵੀ ਚਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜਪਾਨ ਵੱਲੋਂ ਹੁਣ ਇਸ ਪ੍ਰਾਜੈਕਟ ਵਾਸਤੇ ਕਿਊਟੋ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਾਜਿਮਾ ਕੰਸਟ੍ਰਕਸ਼ਨ ਕੰਪਨੀ ਦੇ ਨਾਲ ਇਸ ਵਾਸਤੇ ਗਠਜੋੜ ਵੀ ਕਰ ਲਿਆ ਹੈ।

ਜਿੱਥੇ ਪਲਾਟ ਵਿੱਚ ਰਹਿਣਾ ਆਸਾਨ ਹੋਵੇਗਾ ਉਥੇ ਹੀ ਧਰਤੀ ਵਰਗਾ ਵਾਤਾਵਰਣ ਅਤੇ ਗ੍ਰੇਵੀਟੇਸ਼ਨਲ ਫੋਰਸ ਵੀ ਹੋਵੇਗਾ। ਇਸ ਕੰਸਟ੍ਰਕਸ਼ਨ ਕੰਪਨੀ ਵੱਲੋਂ ਜਿੱਥੇ ਪਲਾਟ ਵਿੱਚ ਰਹਿਣ ਯੋਗ ਢਾਂਚਾ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਉਥੇ ਹੀ ਧਰਤੀ ਵਰਗੀ ਸਹੂਲਤ ਵਾਲੀ ਗਲਾਸ ਰਿਹਾਇਸ਼ ਸਰੰਚਨਾ ਵਿਕਸਤ ਕੀਤੇ ਜਾਣ ਦੀ ਯੋਜਨਾ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿੱਥੇ ਇਸ ਸ਼ੀਸ਼ੇ ਦੇ ਅੰਦਰ ਪਾਣੀ, ਪੌਦੇ, ਟਰਾਂਸਪੋਰਟ ਸਿਸਟਮ ਅਤੇ ਆਰਟੀਫੀਸ਼ੀਅਲ ਗਰੈਵਟੀ ਵੀ ਮਿਲੇਗੀ।

ਟੀਮ ਵੱਲੋਂ ਹੁਣ ਅੰਤਰ ਗ੍ਰਹਿ ਆਵਾਜਾਈ ਪ੍ਰਣਾਲੀ ਬਣਾਉਣ ਤੇ ਵੀ ਕੰਮ ਕੀਤਾ ਜਾ ਰਿਹਾ ਹੈ ਜਿਸ ਨੂੰ ਕਿ Hex Track ਆਖਿਆ ਜਾਵੇਗਾ। ਇਹ ਰੇਲ ਗੱਡੀਆਂ ਦੀ ਤਰ੍ਹਾਂ ਕੈਪਸੂਲ ਆਕਾਰ ਦਾ ਹੋਵੇਗਾ ਜਿਸ ਰਾਹੀਂ ਧਰਤੀ ਦੀ ਸਤਹ ਤੇ ਗੁਰੂਤਾਕਰਸ਼ਣ ਪੈਦਾ ਹੋਵੇਗਾ। ਦੋ ਕੈਪਸੂਲ ਬਣਾਏ ਜਾਣਗੇ ਜਿਨ੍ਹਾਂ ਵਿਚੋਂ ਇਕ ਚੰਦਰਮਾ ਤੋਂ ਧਰਤੀ ਤੇ ਜਾਣ ਲਈ ਹੋਵੇਗਾ, ਅਤੇ ਦੂਜਾ ਮੰਗਣ ਤੋਂ ਧਰਤੀ ਤੱਕ ਦੀ ਦੂਰੀ ਤੈਅ ਕਰੇਗਾ।