ਚੋਰਾਂ ਨੇ ਰਾਤੋ ਰਾਤ 58 ਫੁੱਟ ਲੰਬਾ ਪੁਲ ਕੀਤਾ ਚੋਰੀ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਦੇ ਵਿੱਚ ਜਿੱਥੇ ਅਮਰੀਕਾ ਨੂੰ ਸਭ ਤੋਂ ਸ਼ਕਤੀਸ਼ਾਲੀ ਦੇਸ਼ ਮੰਨਿਆ ਜਾਂਦਾ ਹੈ। ਜਿੱਥੇ ਅਪਰਾਧੀਆਂ ਨੂੰ ਠੱਲ੍ਹ ਪਾਉਣ ਲਈ ਬਹੁਤ ਸਾਰੇ ਸਖ਼ਤ ਕਾਨੂੰਨ ਵੀ ਲਾਗੂ ਕੀਤੇ ਜਾਂਦੇ ਹਨ ਤਾਂ ਜੋ ਦੇਸ਼ ਅੰਦਰ ਅਮਨ ਅਤੇ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾ ਸਕੇ। ਜਿਥੇ ਚੋਰੀ ਠਗੀ ਅਤੇ ਲੁਟ-ਖੋਹ ਵਰਗੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਇਨ੍ਹਾਂ ਦੇਸ਼ਾਂ ਵਿੱਚ ਵਧੇਰੇ ਸਖ਼ਤੀ ਵਰਤੀ ਜਾਂਦੀ ਹੈ। ਅਤੇ ਅਜਿਹੀਆਂ ਘਟਨਾਵਾਂ ਦੇ ਇਨ੍ਹਾਂ ਦੇਸ਼ਾਂ ਵਿਚ ਬਹੁਤ ਘੱਟ ਮਾਮਲੇ ਸਾਹਮਣੇ ਆਉਂਦੇ ਹਨ। ਉਥੇ ਹੀ ਆਏ ਦਿਨ ਵਿਚ ਚੋਰਾਂ ਵੱਲੋਂ ਚੋਰੀ ਕਰਨ ਦੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਜਿੱਥੇ ਲੋਕ ਹੈਰਾਨ ਹਨ ਉਥੇ ਹੀ ਪੁਲਸ ਪ੍ਰਸ਼ਾਸਨ ਵੀ ਅਜਿਹੀਆਂ ਚੋਰੀਆਂ ਨੂੰ ਲੈ ਕੇ ਸੋਚਦਾ ਹੀ ਰਹਿ ਜਾਂਦਾ ਹੈ। ਹੁਣ ਏਥੇ ਚੋਰ ਵੱਲੋਂ ਰਾਤੋਂ ਰਾਤ 58 ਫੁੱਟ ਲੰਬਾ ਪੁਲ ਚੋਰੀ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਚੋਰੀ ਦੀ ਘਟਨਾ ਅਮਰੀਕਾ ਤੋਂ ਸਾਹਮਣੇ ਆਈ ਹੈ। ਜਿਥੇ ਪਿਛਲੇ ਮਹੀਨੇ ਚੋਰਾਂ ਵੱਲੋਂ ਰਾਤੋ-ਰਾਤ ਇੱਕ ਨਹਿਰ ਪਾਰ ਕਰਨ ਲਈ ਬਣਾਇਆ ਗਿਆ ਪੁਲ ਚੋਰੀ ਕਰ ਲਿਆ ਗਿਆ, ਜਿੱਥੇ ਇਸ ਚੋਰੀ ਦਾ ਮਾਮਲਾ ਸਭ ਨੂੰ ਹੈਰਾਨ ਕਰਨ ਵਾਲਾ ਹੈ, ਉਥੇ ਹੀ ਪੁਲਸ ਵੀ ਇਸ ਚੋਰੀ ਨੂੰ ਲੈ ਕੇ ਹੈਰਾਨ ਰਹਿ ਗਈ ਕਿ ਇਕ ਵਿਅਕਤੀ ਵੱਲੋਂ ਇੰਨਾਂ ਲੰਬਾ ਪੁਲ ਕਿਸ ਤਰ੍ਹਾਂ ਚੋਰੀ ਕੀਤਾ ਗਿਆ ਹੈ।

ਇਹ ਘਟਨਾ ਜਿਥੇ ਪਿਛਲੇ ਮਹੀਨੇ 3 ਨਵੰਬਰ ਨੂੰ ਵਾਪਰੀ ਸੀ ਅਤੇ ਇਸ ਘਟਨਾ ਦਾ ਪਤਾ ਲੋਕਾਂ ਨੂੰ 11 ਨਵੰਬਰ ਨੂੰ ਲੱਗਾ। ਜਦੋਂ ਉਨ੍ਹਾਂ ਵੱਲੋਂ ਨਹਿਰ ਨੂੰ ਪਾਰ ਕਰਨ ਵਾਲੇ ਪੁਲ ਨੂੰ ਚੋਰੀ ਹੋਇਆ ਵੇਖਿਆ। ਜਿਨ੍ਹਾਂ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਿਸ ਵੱਲੋਂ ਜਿਥੇ ਇਸ ਮਾਮਲੇ ਨੂੰ ਸੁਲਝਾਉਣ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਪੁਲ ਚੋਰ ਦੇ ਫਿੰਗਰ ਪ੍ਰਿੰਟਸ ਦੇ ਜ਼ਰੀਏ ਉਸ ਨੂੰ ਕਾਬੂ ਕਰ ਲਿਆ ਗਿਆ।

ਜਿੱਥੇ 63 ਸਾਲਾ ਵਿਅਕਤੀ ਵੱਲੋਂ ਚੋਰੀ ਦਾ ਜੁਰਮ ਕਬੂਲ ਕੀਤਾ ਗਿਆ ਹੈ ਅਤੇ ਉਸ ਨੇ ਦੱਸਿਆ ਕਿ ਉਸ ਵੱਲੋਂ ਇਹ ਪੁੱਲ ਚੋਰੀ ਕਰਨ ਲਈ ਇੱਕ ਟਰੱਕਿੰਗ ਕੰਪਨੀ ਦੀ ਸਹਾਇਤਾ ਲਈ ਗਈ ਸੀ। ਜਿਸ ਨੂੰ ਪੈਸੇ ਦੇ ਕੇ ਇਸ ਪੁੱਲ ਨੂੰ ਚੁਕਵਾਇਆ ਗਿਆ ਸੀ। ਜਿੱਥੇ ਲੋਕਾਂ ਵੱਲੋਂ ਇਸ ਪੁੱਲ ਦੇ ਖਰਾਬ ਹੋਣ ਕਾਰਨ ਇਸ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਗਈ ਹੈ। ਉਥੇ ਹੀ ਇਸ ਪੁੱਲ ਦਾ ਪਤਾ ਵੀ ਲਗਾ ਲਿਆ ਗਿਆ ਹੈ। ਇਸ ਪੁੱਲ ਦੀ ਲਾਗਤ 30 ਲੱਖ ਰੁਪਏ ਦੇ ਕਰੀਬ ਸੀ।