ਚੋਰਾਂ ਨੇ ਪਹਿਲਾਂ ਕੀਤੀ ਚੋਰੀ ਫਿਰ ਪੀੜਤ ਬਾਰੇ ਸਚਾਈ ਪਤਾ ਲਗਣ ਤੇ ਇਹ ਚਿੱਠੀ ਲਿਖ ਮੰਗੀ ਮਾਫ਼ੀ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿਚ ਆਏ ਦਿਨ ਹੀ ਜਿੱਥੇ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜੋ ਹੈਰਾਨੀਜਨਕ ਹੁੰਦੀਆਂ ਹਨ। ਜਿਨ੍ਹਾਂ ਉਪਰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅੱਜ ਦੇ ਦੌਰ ਵਿੱਚ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਅਪਰਾਧਿਕ ਜਗਤ ਨਾਲ ਜੁੜ ਕੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਦਾ ਖਮਿਆਜਾ ਬਹੁਤ ਸਾਰੇ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ। ਦੇਸ਼ ਵਿਚ ਜਿਥੇ ਲਗਾਤਾਰ ਚੋਰੀ ਠੱਗੀ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਇਨ੍ਹਾਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਰੋਨਾ ਕਾਰਨ ਪਹਿਲਾਂ ਹੀ ਬਹੁਤ ਸਾਰੇ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਜਿਨ੍ਹਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੈ।

ਹੁਣ ਚੋਰਾਂ ਵੱਲੋਂ ਪਹਿਲਾਂ ਚੋਰੀ ਕੀਤੀ ਗਈ ਅਤੇ ਫਿਰ ਪੀੜਤ ਬਾਰੇ ਸੱਚਾਈ ਪਤਾ ਲੱਗਣ ਤੇ ਚਿੱਠੀ ਲਿਖ ਕੇ ਮਾਫੀ ਮੰਗੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਾਂਦਾ ਤੋਂ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਵੱਲੋਂ ਲਿਖੀ ਗਈ ਇੱਕ ਭਾਵੁਕ ਚਿੱਠੀ ਬਾਰੇ ਸੁਣ ਕੇ ਸਭ ਲੋਕ ਹੈਰਾਨ ਹਨ। ਪਿੰਡ ਚੰਦਰਾਯਲ ਦੇ ਰਹਿਣ ਵਾਲੇ ਦਿਨੇਸ਼ ਤਿਵਾੜੀ ਨੂੰ 20 ਦਸੰਬਰ ਦੀ ਸਵੇਰ ਨੂੰ ਉਸ ਸਮੇਂ ਭਾਰੀ ਝਟਕਾ ਲਗਾ ਸੀ ਜਦੋਂ ਉਸ ਵੱਲੋਂ ਆਪਣੀ ਦੁਕਾਨ ਦਾ ਤਾਲਾ ਖੋਲ੍ਹਣ ਲਗੇ ਵੇਖਿਆ ਗਿਆ ਕੇ ਤਾਲੇ ਟੁੱਟੇ ਹੋਏ ਹਨ। ਜਿੱਥੇ ਚੋਰਾਂ ਵੱਲੋਂ ਉਸ ਦੀ ਦੁਕਾਨ ਵਿੱਚੋਂ ਬੈਲਡਿੰਗ ਦਾ ਅਤੇ ਹੋਰ ਸਮਾਨ ਚੋਰੀ ਕੀਤਾ ਗਿਆ ਸੀ।

ਉਥੇ ਹੀ ਉਸ ਵੱਲੋਂ ਘਟਨਾ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਿਸ ਸਟੇਸ਼ਨ ਪਹੁੰਚ ਕੀਤੀ ਗਈ ਸੀ ਪਰ ਇੰਸਪੈਕਟਰ ਦੇ ਨਾ ਮਿਲਣ ਕਾਰਨ ਰਿਪੋਰਟ ਦਰਜ ਨਹੀਂ ਹੋਈ। ਉਧਰ ਜਦੋਂ ਚੋਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਨ੍ਹਾਂ ਵੱਲੋਂ ਗਲਤ ਦੁਕਾਨ ਦੀ ਲੁਕੇਸ਼ਨ ਤੇ ਜਾ ਕੇ ਚੋਰੀ ਕੀਤੀ ਗਈ ਹੈ। ਅਤੇ ਉਨ੍ਹਾਂ ਨੂੰ ਉਸ ਵਿਅਕਤੀ ਦੀ ਹਾਲਤ ਬਾਰੇ ਜਾਣਕਾਰੀ ਮਿਲੀ ਕਿ ਉਸ ਵਿਅਕਤੀ ਵੱਲੋਂ ਕੁਝ ਸਮਾਂ ਪਹਿਲਾਂ ਹੀ 40 ਹਜ਼ਾਰ ਰੁਪਏ ਵਿਆਜ ਵਿੱਚ ਕਰਜ਼ਾ ਲੈ ਕੇ ਆਪਣੀ ਇਸ ਦੁਕਾਨ ਵਿੱਚ ਵੈਲਡਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਸੀ।

ਜਿਸ ਕਾਰਨ ਉਨ੍ਹਾਂ ਚੋਰਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਵੱਲੋਂ 22 ਦਸੰਬਰ ਨੂੰ ਇਹ ਸਮਾਨ ਇਕ ਬੈਗ ਵਿੱਚ ਪਾ ਕੇ ਵਿੱਚ ਇੱਕ ਨੋਟ ਲਿਖ ਕੇ ਵਾਪਸ ਕਰ ਦਿੱਤਾ ਗਿਆ। ਜਿਸ ਵਿਚ ਉਨ੍ਹਾਂ ਵੱਲੋਂ ਆਪਣੀ ਗਲਤੀ ਲਈ ਮਾਫ਼ੀ ਮੰਗੀ ਗਈ। ਇਹ ਬੈਗ 22 ਦਸੰਬਰ ਨੂੰ ਪੀੜਤ ਵਿਅਕਤੀ ਦੇ ਘਰ ਦੀ ਕੁਝ ਦੂਰੀ ਤੇ ਹੀ ਮਿਲਿਆ ਹੈ। ਉੱਥੇ ਹੀ ਨੋਟ ਵਿੱਚ ਲਿਖਿਆ ਗਿਆ ਸੀ ਕਿ ਇਹ ਸਾਰਾ ਸਮਾਨ ਦਿਨੇਸ਼ ਤਿਵਾੜੀ ਦਾ ਹੈ।